03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਮਿਤ ਸ਼ਾਹ ਵਲੋਂ ਸਰਹੱਦੀ ਜ਼ਿਲਿ੍ਹਆਂ ਦੀ ਬਣਤਰ 'ਚ ਬਦਲਾਅ ਦਾ ਅਧਿਐਨ ਕਰਨ ਦੇ ਨਿਰਦੇਸ਼

Ad Position 21
repet_subhas-goyals [Copy P29]
ਅਜੀਤ ਡੈਸਕ 14-06-2026
ਨਵੀਂ ਦਿੱਲੀ, 13 ਜੂਨ (ਉਪਮਾ ਡਾਗਾ ਪਾਰਥ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਡੈਮੋਗ੍ਰਾਫਿਕ ਬਦਲਾਅ ਨੂੰ ਲੈ ਕੇ ਉੱਚ ਪੱਧਰੀ ਕਮੇਟੀ ਨੂੰ ਸਰਹੱਦੀ ਜ਼ਿਲਿ੍ਹਆਂ 'ਚ ਆਬਾਦੀ ਦੇ ਬਦਲਾਅ ਦਾ ਅਧਿਐਨ ਕਰਨ, ਸਮੀਖਿਆ ਲਈ ਸਰਹੱਦੀ ਇਲਾਕਿਆਂ, ਮੈਟਰੋ ਸ਼ਹਿਰਾਂ ਅਤੇ ਉਦਯੋਗਿਕ ਕਸਬਿਆਂ ਦਾ ਦੌਰਾ ਕਰਨ ਦਾ ਨਿਰਦੇਸ਼ ਦਿੱਤਾ | ਅਮਿਤ ਸ਼ਾਹ ਨੇ ਬਦਲਾਅ ਦੇ ਕਾਰਨਾਂ ਦੀ ਘੋਖ ਕਰਨ ਨੂੰ ਵੀ ਕਿਹਾ ਜਿਸ 'ਚ ਗ਼ੈਰ-ਕਾਨੂੰਨੀ ਪ੍ਰਵਾਸ ਅਤੇ ਹੋਰ ਗ਼ੈਰ-ਕੁਦਰਤੀ ਤੱਥਾਂ 'ਤੇ ਵਿਸ਼ੇਸ਼ ਜ਼ੋਰ ਦੇਣ ਨੂੰ ਕਿਹਾ | ਪੈਨਲ ਦੀ ਪ੍ਰਧਾਨਗੀ ਕਰਦਿਆਂ ਸ਼ਾਹ ਨੇ ਮੈਂਬਰਾਂ ਨੂੰ ਸਰਹੱਦੀ ਜ਼ਿਲਿ੍ਹਆਂ, ਮੈਟਰੋ ਸ਼ਹਿਰਾਂ ਅਤੇ ਉਦਯੋਗਿਕ ਕੇਂਦਰਾਂ ਦੀ ਡੈਮੋਗ੍ਰਾਫੀ 'ਚ ਹੋਏ ਬਦਲਾਅ ਅਤੇ ਉਨ੍ਹਾਂ ਦੇ ਪ੍ਰਭਾਵਾਂ ਦੀ ਸਮੀਖਿਆ ਕਰਨ ਨੂੰ ਕਿਹਾ | ਕਮੇਟੀ ਨੂੰ ਗ਼ੈਰ-ਕਾਨੰੂਨੀ ਪ੍ਰਵਾਸ ਅਤੇ ਹੋਰ ਤੱਥਾਂ ਦਾ ਵੀ ਅਧਿਐਨ ਕਰਨ ਨੂੰ ਕਿਹਾ ਗਿਆ ਜੋ ਦੇਸ਼ ਦੀ ਆਬਾਦੀ ਨੂੰ ਪ੍ਰਭਾਵਿਤ ਕਰ ਰਹੇ ਹਨ | ਸੁਪਰੀਮ ਕੋਰਟ ਦੇ ਸਾਬਕਾ ਜੱਜ ਪ੍ਰਕਾਸ਼ ਪ੍ਰਭਾਕਰ ਦੀ ਅਗਵਾਈ ਹੇਠ ਬਣੀ ਇਸ ਕਮੇਟੀ ਦਾ ਗਠਨ ਗ੍ਰਹਿ ਮੰਤਰਾਲੇ ਵਲੋਂ ਆਬਾਦੀ ਦੀ ਬਣਤਰ 'ਚ ਬਦਲਾਅ ਦਾ ਅਧਿਐਨ ਕਰਕੇ ਇਸ ਸੰਬੰਧ 'ਚ ਨੀਤੀਆਂ ਦੀ ਸਿਫ਼ਾਰਸ਼ ਕਰਨ ਲਈ ਕੀਤਾ ਗਿਆ ਹੈ | ਇਸ ਦੇ ਹੋਰ ਮੈਂਬਰਾਂ 'ਚ ਸਾਬਕਾ ਆਈ.ਏ.ਜੀ. ਅਧਿਕਾਰੀ ਦੁਰਗਾ ਸ਼ੰਕਰ ਮਿਸ਼ਰਾ, ਸਾਬਕਾ ਆਈ.ਪੀ.ਐਸ. ਅਧਿਕਾਰੀ ਬਾਲਾਜੀ ਸ੍ਰੀਵਾਸਤਵ, ਮਰਦਮਸ਼ੁਮਾਰੀ ਅਧਿਕਾਰੀ ਅਤੇ ਅਰਥਸ਼ਾਸਤਰੀ ਡਾ. ਸ਼ਮਿਕਾ ਰਵੀ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਟਰੰਪ ਨਾਲ ਹੋਵੇਗੀ ਮੁਲਾਕਾਤ ਅਗਲੀ ਖ਼ਬਰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਛੋਟੇ ਵਪਾਰੀ ਤੇ ਦੁਕਾਨਦਾਰ-ਮੁੱਖ ਮੰਤਰੀ <br/>
Ad Position 24