02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪਾਕਿ ਨੇ ਅਮਰੀਕਾ-ਈਰਾਨ ਵਿਚਕਾਰ ਵਿਚੋਲੇ ਵਜੋਂ ਸਮਝÏਤੇ 'ਤੇ ਕੀਤੇ ਦਸਤਖ਼ਤ

Ad Position 21
No active advertisement
ਅਜੀਤ ਡੈਸਕ 19-06-2026
ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅੱਜ ਅਮਰੀਕਾ ਅਤੇ ਈਰਾਨ ਵਿਚਕਾਰ ਅਧਿਕਾਰਤ ਵਿਚੋਲੇ ਵਜੋਂ ਇਸਲਾਮਾਬਾਦ ਸਮਝÏਤੇ (ਐੱਮ. ਓ. ਯੂ.) 'ਤੇ ਰਸਮੀ ਤÏਰ 'ਤੇ ਦਸਤਖ਼ਤ ਕੀਤੇ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦੁਆਰਾ ਦਸਤਾਵੇਜ਼ ਨੂੰ ਸਮਰਥਨ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵਲੋਂ ਸਮਝÏਤੇ 'ਤੇ ਦਸਤਖ਼ਤ ਕੀਤੇ ਗਏ | ਦੱਸਿਆ ਜਾ ਰਿਹਾ ਹੈ ਕਿ ਸ਼ਰੀਫ਼ ਨੇ ਵਿਚੋਲੇ ਦੀ ਆਪਣੀ ਭੂਮਿਕਾ ਵਜੋਂ ਇਸ ਇਸਲਾਮਾਬਾਦ ਸਮਝÏਤੇ 'ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਹੋਏ ਸਮਝÏਤੇ ਦਾ ਰਸਮੀ ਤÏਰ 'ਤੇ ਸਮਰਥਨ ਕੀਤਾ ਗਿਆ ਹੈ | ਇਹ ਸਮਝÏਤਾ ਦੋਵਾਂ ਦੇਸ਼ਾਂ ਦੇ ਨੇਤਾਵਾਂ ਅਤੇ ਪਾਕਿਸਤਾਨੀ ਵਿਚੋਲੇ ਦੁਆਰਾ ਸਮਰਥਨ ਕੀਤੇ ਜਾਣ ਤੋਂ ਤੁਰੰਤ ਬਾਅਦ ਲਾਗੂ ਹੋ ਗਿਆ | ਪਾਕਿ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਜਾਰੀ ਇਕ ਵੀਡੀਓ 'ਚ ਸ਼ਾਹਬਾਜ਼ ਸ਼ਰੀਫ਼ ਦਸਤਾਵੇਜ਼ 'ਤੇ ਦਸਤਖ਼ਤ ਕਰਦੇ ਹੋਏ ਵਿਖਾਈ ਦੇ ਰਹੇ ਹਨ, ਜਿਸ 'ਤੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਪੇਜ਼ੇਸ਼ਕੀਅਨ ਦੇ ਪਹਿਲਾਂ ਤੋਂ ਹੀ ਦਸਤਖ਼ਤ ਕੀਤੇ ਹੋਏ ਸਨ | ਸ਼ਰੀਫ਼ ਨੇ ਸਮਝÏਤੇ ਨੂੰ ਗੱਲਬਾਤ ਤੇ ਵਿਚੋਲਗੀ ਰਾਹੀਂ ਪ੍ਰਾਪਤ ਕੀਤੀ ਸਫਲਤਾ ਦੱਸਦਿਆਂ ਕਿਹਾ ਕਿ ਪਾਕਿ ਦੋਵਾਂ ਦੇਸ਼ਾਂ ਵਿਚਕਾਰ ਇਕ ਪੁਲ ਵਜੋਂ ਕੰਮ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਦੇਸ਼-ਵਿਦੇਸ਼ 'ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ <br/> ਅਗਲੀ ਖ਼ਬਰ ਅਕਾਲੀ ਦਲ (ਬ) ਵਲੋਂ 19 ਜੁਲਾਈ ਤੋਂ ਭਗਵੰਤ ਮਾਨ ਖ਼ਿਲਾਫ਼ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦਾ ਐਲਾਨ <br/>
Ad Position 24
No active advertisement