03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਇਹ ਲੋਕਤੰਤਰ ਦੀ ਜਿੱਤ-ਸੋਨਮ ਵਾਂਗਚੁਕ

Ad Position 21
No active advertisement
ਅਜੀਤ ਡੈਸਕ 26-07-2026


ਨਵੀਂ ਦਿੱਲੀ, 25 ਜੁਲਾਈ (ਪੀ.ਟੀ.ਆਈ.)-ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸਮਾਜਿਕ ਕਾਰਕੁੰਨ ਤੇ ਸਿੱਖਿਆ ਸੁਧਾਰਾਂ ਦੇ ਹਮਾਇਤੀ ਸੋਨਮ ਵਾਂਗਚੁਕ ਨੇ ਇਸ ਨੂੰ “ਲੋਕਤੰਤਰ ਦੀ ਜਿੱਤ” ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਸ਼ਾਂਤੀਪੂਰਨ ਸੰਘਰਸ਼, ਧੀਰਜ ਤੇ ਲੋਕਾਂ ਦੀ ਏਕਤਾ ਦਾ ਨਤੀਜਾ ਹੈ। ਸੋਨਮ ਵਾਂਗਚੁਕ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਇਹ ਲੋਕਤੰਤਰ ਦੀ ਜਿੱਤ ਹੈ। ਇਹ ਸਿੱਧੇ ਲੋਕਤੰਤਰ ਦੀ ਤਾਕਤ ਹੈ, ਜੋ ਸੜਕਾਂ ਤੋਂ ਉੱਠੀ ਹੈ। ਇਹ ਸ਼ਾਂਤੀ, ਸਬਰ ਤੇ ਲਗਾਤਾਰ ਸੰਘਰਸ਼ ਦੀ ਜਿੱਤ ਹੈ। ਮੈਂ ਦੇਸ਼ ਦੇ ਨੌਜਵਾਨਾਂ, ਵਿਦਿਆਰਥੀਆਂ ਤੇ ਹਰ ਉਸ ਨਾਗਰਿਕ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਡਰ ਨੂੰ ਪਿੱਛੇ ਛੱਡ ਕੇ ਆਪਣੀ ਆਵਾਜ਼ ਬੁਲੰਦ ਕੀਤੀ।” ਉਨ੍ਹਾਂ ਕਿਹਾ ਕਿ ਹੁਣ ਜਵਾਬਦੇਹੀ ਤੋਂ ਅੱਗੇ ਵਧ ਕੇ ਸਿੱਖਿਆ ਪ੍ਰਣਾਲੀ ’ਚ ਅਸਲ ਸੁਧਾਰ ਕਰਨ ਦਾ ਸਮਾਂ ਹੈ। ਵਾਂਗਚੁਕ ਨੇ ਜ਼ੋਰ ਦਿੱਤਾ ਕਿ ਦੇਸ਼ ਦੇ ਵਿਦਿਆਰਥੀਆਂ ਨੂੰ ਪਾਰਦਰਸ਼ੀ ਤੇ ਭਰੋਸੇਯੋਗ ਪ੍ਰੀਖਿਆ ਪ੍ਰਣਾਲੀ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ ’ਚ ਇਸ ਤਰ੍ਹਾਂ ਦੇ ਵਿਵਾਦ ਨਾ ਪੈਦਾ ਹੋਣ।

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਐਨ.ਡੀ.ਏ. ਸਰਕਾਰ ਲਈ ਮਹੱਤਵਪੂਰਨ-ਰਾਜਨਾਥ ਅਗਲੀ ਖ਼ਬਰ ਪ੍ਰਹਿਲਾਦ ਜੋਸ਼ੀ ਨੂੰ ਮਿਲਿਆ ਸਿੱਖਿਆ ਮੰਤਰਾਲੇ ਦਾ ਵਾਧੂ ਚਾਰਜ
Ad Position 24
No active advertisement