29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਨਿਪਾਲ ’ਚ ਹੜ੍ਹਾਂ ਕਾਰਨ ਮ੍ਰਿਤਕਾਂ ਦੀ ਗਿਣਤੀ 579 ਤੱਕ ਪਹੁੰਚੀ

ਨਿਪਾਲ ’ਚ ਹੜ੍ਹਾਂ ਕਾਰਨ ਮ੍ਰਿਤਕਾਂ ਦੀ ਗਿਣਤੀ 579 ਤੱਕ ਪਹੁੰਚੀ

Ad Position 21
No active advertisement
ਅਜੀਤ ਡੈਸਕ 29-08-2026

ਮੁੜ ਹੜ੍ਹ ਆਉਣ ਦਾ ਖ਼ਤਰਾ

ਕਠਮੰਡੂ, 28 ਅਗਸਤ (ਏਜੰਸੀ)-ਨਿਪਾਲ ਵਿਚ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਭਾਲ ਅਤੇ ਬਚਾਅ ਮੁਹਿੰਮ ਦੌਰਾਨ ਹੋਰ ਲਾਸ਼ਾਂ ਬਰਾਮਦ ਹੋਣ ਨਾਲ ਸ਼ੁੱਕਰਵਾਰ ਨੂੰ ਮ੍ਰਿਤਕਾਂ ਦੀ ਗਿਣਤੀ ਵਧ ਕੇ 579 ਹੋ ਗਈ ਹੈ। ਨਿਪਾਲ ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ 8 ਜ਼ਿਲ੍ਹਿਆਂ ਵਿਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਤੇ ਹਜ਼ਾਰਾਂ ਲੋਕ ਅਜੇ ਲਾਪਤਾ ਹਨ। ਪੁਲਿਸ ਅਨੁਸਾਰ ਨਵਲਪਰਾਸੀ ਪੂਰਬ ਤੋਂ 134, ਚਿਤਵਨ ਤੋਂ 221, ਗੋਰਖਾ ਤੋਂ 44 ਅਤੇ ਨੁਵਾਕੋਟ ਤੋਂ 38 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਧਾਦਿੰਗ ਤੋਂ 40, ਤਨੂ ਤੋਂ 29, ਨਵਲਪਰਾਸੀ ਪੱਛਮ ਤੋਂ 28 ਅਤੇ ਰਸੁਵਾ ਤੋਂ 13 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬਿਆਨ ਦੇ ਅਨੁਸਾਰ ਇਸ ਘਟਨਾ ਦੇ ਤੀਜੇ ਦਿਨ ਵੀ ਭਾਲ ਅਤੇ ਬਚਾਅ ਮੁਹਿੰਮ ਜਾਰੀ ਰਹੀ। ਇਸ ਦੇ ਲਈ 7,451 ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ, ਜਿਨ੍ਹਾਂ ਵਿਚ ਨਿਪਾਲ ਫ਼ੌਜ ਦੇ 2,391 ਜਵਾਨ ਵੀ ਸ਼ਾਮਿਲ ਹਨ। ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਤਿੱਬਤ ਖਦਮੁਖਤਾਰੀ ਖੇਤਰ ਦੇ ਗਿਯੋਰੋਂਗ ਕਾਉਂਟੀ ’ਚ 5 ਲੋਕਾਂ ਦੀ ਮੌਤ ਹੋਈ ਹੈ। ਉ੍ਨ੍ਹਾਂ ਦੱਸਿਆ ਕਿ ਇਲਾਕੇ ’ਚ ਹੜ੍ਹਾਂ ਤੋਂ ਬਾਅਦ 977 ਲੋਕ ਲਾਪਤਾ ਹਨ, ਇਨ੍ਹਾਂ ’ਚ 86 ਸੁਰੱਖਿਆ ਕਰਮੀ, 517 ਵਿਦੇਸ਼ੀ ਸੈਲਾਨੀ ਤੇ 127 ਨਿਪਾਲੀ ਯਾਤਰੀ ਸ਼ਾਮਿਲ ਹਨ। ਪ੍ਰਭਾਵਿਤ ਇਲਾਕਿਆਂ ਤੋਂ ਹੁਣ ਤੱਕ 1545 ਜ਼ਖ਼ਮੀ ਤੇ ਫਸੇ ਹੋਏ ਲੋਕਾਂ ਨੂੰ ਬਚਾਇਆ ਗਿਆ ਹੈ।
320 ਭਾਰਤੀ ਲਾਪਤਾ, 400 ਹੋਰ ਚੀਨ ਵਾਲੇ ਪਾਸੇ ਫ਼ਸੇ 
ਨਵੀਂ ਦਿੱਲੀ, (ਏਜੰਸੀ)-ਨਿਪਾਲ-ਤਿੱਬਤ ਸਰਹੱਦ ’ਤੇ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਘੱਟੋ-ਘੱਟ 320 ਭਾਰਤੀ ਲਾਪਤਾ ਹਨ ਅਤੇ ਲਗਪਗ 400 ਹੋਰ ਚੀਨ ਦੇ ਪਾਸੇ ਫ਼ਸੇ ਹੋਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਬਚਾਅ ਕਾਰਜਾਂ ਵਿਚ ਕਠਮੰਡੂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ 153 ਭਾਰਤੀ ਨਾਗਰਿਕ ਜੋ ਚੀਨ ਵਾਲੇ ਪਾਸੇ ਫਸੇ ਹੋਏ ਸਨ, ਉਹ ਜ਼ਮੀਨੀ ਰਸਤੇ ਰਾਹੀਂ ਸੁਰੱਖਿਅਤ ਨਿਪਾਲ ਪਹੁੰਚ ਗਏ ਹਨ। ਜੈਸਵਾਲ ਨੇ ਕਿਹਾ ਕਿ ਜਿੱਥੋਂ ਤੱਕ ਉਨ੍ਹਾਂ ਲੋਕਾਂ (ਭਾਰਤੀਆਂ) ਦੀ ਗਿਣਤੀ ਦਾ ਸਵਾਲ ਹੈ, ਜਿਨ੍ਹਾਂ ਨਾਲ ਅਸੀਂ ਸੰਪਰਕ ਕਰਨ ’ਚ ਅਸਮਰੱਥ ਹਾਂ ਜਾਂ ਜੋ ਲਾਪਤਾ ਹਨ, ਇਸ ਸਮੇਂ ਇਹ ਅੰਕੜਾ 320 ਹੈ। 

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ 5.30 ਲੱਖ ਔਰਤਾਂ ਦੇ ਬੈਂਕ ਖਾਤਿਆਂ ’ਚ 181.50 ਕਰੋੜ ਰੁਪਏ ਦੀ ‘ਸਨਮਾਨ ਰਾਸ਼ੀ’ ਜਾਰੀ ਅਗਲੀ ਖ਼ਬਰ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ-ਸ਼ਿਵਰਾਜ ਚੌਹਾਨ
Ad Position 24