ਚੌਲਾਂਗ, 24 ਅਪ੍ਰੈਲ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਅੱਡਾ ਚੌਲਾਂਗ ਨਜ਼ਦੀਕ ਟਰੈਕਟਰ ਟਰਾਲੀ ਤੇ ਕੰਬਾਈਨ ਦੀ ਟੱਕਰ ਵਿਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਇਕੱਤਰ ਸਿੰਘ ਵਾਸੀ ਜੋ ਕਿ ਆਪਣੇ ਪਿੰਡ ਘੋਲੀਆ ਤੋਂ ਸਹੁਰੇ ਪਿੰਡ ਘੋਲੀਆ ਜ਼ਿਲ੍ਹਾ ਮੋਗਾ ਵਿਖੇ ਰਹਿ ਰਿਹਾ ਹੈ | ਜੋ ਕੰਬਾਈਨ ਲੈ ਕੇ ਇੱਧਰ ਆਇਆ ਹੋਇਆ ਹੈ | ਜਿਸ ਦੀ ਕੰਬਾਈਨ ਖ਼ਰਾਬ ਹੋਣ ਕਰਕੇ ਜਲੰਧਰ ਤੋਂ ਟਾਂਡਾ ਵਾਲੇ ਰੋਡ 'ਤੇ ਚੌਲਾਂਗ ਸੜਕ ਕਿਨਾਰੇ ਖੜ੍ਹੀ ਸੀ | ਕੰਬਾਈਨ ਦੇ ਪਿਛਲੇ ਪਾਸੇ ਟਰੈਕਟਰ ਟਰਾਲੀ ਜੋ ਆਲੂਆਂ ਨਾਲ ਲੱਦੀ ਹੋਈ ਸੀ ਆਣ ਵੱਜੀ | ਜਿਸ ਦੇ ਸਿੱਟੇ ਵਜੋਂ ਕੰਬਾਈਨ ਚਾਲਕ ਜੋ ਕੰਬਾਈਨ ਨਜ਼ਦੀਕ ਲੰਮਾ ਪਿਆ ਸੀ ਜੋ ਮਿਸਤਰੀ ਦਾ ਇੰਤਜ਼ਾਰ ਕਰ ਰਿਹਾ ਸੀ ਜਿਸ 'ਤੇ ਕੰਬਾਈਨ ਪਿੱਛਿਓਾ ਵੱਜਣ ਕਰਕੇ ਕੁਲਦੀਪ ਸਿੰਘ ਪੁੱਤਰ ਇਕੱਤਰ ਸਿੰਘ ਵਾਸੀ ਬੱਧਨੀ ਘੋਲੀਆ 'ਤੇ ਟਾਇਰ ਚੜ ਗਿਆ ਜਿਸ ਦੇ ਗੰਭੀਰ ਸੱਟ ਲੱਗੀ | ਇਸ ਸਬੰਧੀ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ |