22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਸਪਾ ਆਗੂਆਂ ਤੇ ਡਾ. ਅੰਬੇਡਕਰ ਸੁਸਾਇਟੀ ਦੇ ਮੈਂਬਰਾਂ ਵਲੋਂ ਥਾਣੇ ਸਾਹਮਣੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 25-04-2026
ਹਰਿਆਣਾ, 24 ਅਪ੍ਰੈਲ (ਹਰਮੇਲ ਸਿੰਘ ਖੱਖ)-ਬੀਤੇ ਦਿਨੀਂ ਢੋਲਬਾਹਾ ਰੋਡ 'ਤੇ ਜੰਗਲਾਤ ਦਫ਼ਤਰ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਰਿਟਾਇਰਡ ਹੈੱਡਮਾਸਟਰ ਗੁਰਦਿਆਲ ਸਿੰਘ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਵਲੋਂ ਹਾਦਸਾ ਕਰਨ ਵਾਲੇ ਜ਼ਿੰਮੇਵਾਰ ਵਿਅਕਤੀ ਦੀ ਭਾਲ ਕਰਨ 'ਚ ਸਮਾਂ ਲਗਾਉਣ ਦੇ ਸਬੰਧ ਵਿਰੋਧ 'ਚ ਥਾਣਾ ਹਰਿਆਣਾ ਸਾਹਮਣੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਹਰਿਆਣਾ ਦੇ ਮੈਂਬਰਾਂ ਵਲੋਂ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਬਸਪਾ ਆਗੂ ਦਲਜੀਤ ਰਾਏ ਜ਼ਿਲ੍ਹਾ ਪ੍ਰਧਾਨ, ਸੁਖਦੇਵ ਸਿੰਘ ਬਿੱਟਾ ਸੂਬਾ ਸਕੱਤਰ, ਪ੍ਰਗਟ ਸਿੰਘ, ਡਾ. ਬੀ ਆਰ ਅੰਬੇਡਕਰ ਮਿਸ਼ਨ ਐਂਡ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਟਾ. ਹੈੱਡਮਾਸਟਰ ਗੁਰਦਿਆਲ ਸਿੰਘ ਬਸਪਾ ਆਗੂ ਤੇ ਅੰਬੇਡਕਰ ਸੁਸਾਇਟੀ ਦੇ ਮੈਂਬਰ ਸਨ, ਜਿਨ੍ਹਾਂ ਦੀ ਬੀਤੇ ਦਿਨੀਂ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਤੇ ਪੁਲਿਸ ਵਲੋਂ ਹਾਦਸਾ ਕਰਨ ਵਾਲੇ ਜ਼ਿੰਮੇਵਾਰ ਵਿਅਕਤੀ ਦੀ ਭਾਲ ਕਰਨ 'ਚ ਸਮਾਂ ਲੰਘਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਵਲੋਂ ਅੱਜ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਧਰਨਾ ਲਗਾਇਆ ਗਿਆ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲਿਸ ਵਲੋਂ ਹਾਦਸਾ ਕਰਕੇ ਮੌਕੇ ਤੋਂ ਫ਼ਰਾਰ ਹੋਣ ਵਾਲੇ ਵਿਅਕਤੀ ਦੀ ਭਾਲ ਕਰਕੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਥਾਣਾ ਮੁਖੀ ਕਿਰਨ ਸਿੰਘ ਵਲੋਂ ਦੋ ਦਿਨ 'ਚ ਹਾਦਸਾ ਕਰਨ ਵਾਲੇ ਵਿਅਕਤੀ ਦੀ ਭਾਲ ਕਰਕੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇਣ ਤੇ ਜਾਮ ਨੂੰ ਖੋਲਿ੍ਹਆ ਗਿਆ | ਇਸ ਮੌਕੇ ਵਰਿੰਦਰ ਵਿੱਕੀ ਯੂਥ ਵਾਇਸ ਪ੍ਰਧਾਨ, ਮਨਿੰਦਰ ਸਿੰਘ ਸ਼ੇਰਪੁਰ ਸੂਬਾ ਸਕੱਤਰ, ਸਰਵਨ ਸਿੰਘ ਨਿਆਜੀਆਂ ਜ਼ਿਲ੍ਹਾ ਸਕੱਤਰ, ਜੇ.ਡੀ. ਹਰਿਆਣਾ ਸ਼ਹਿਰੀ ਪ੍ਰਧਾਨ, ਨਰਿੰਦਰ ਸਿੰਘ, ਨਿਸ਼ਾਨ ਚੌਧਰੀ, ਹੈਪੀ ਬੰਬੀਆ, ਰਾਮ ਲਾਲ, ਅਵਤਾਰ ਸਿੰਘ, ਕੁਲਦੀਪ ਸਿੰਘ, ਮਦਨ ਲਾਲ, ਦੇਸ ਰਾਜ ਤੇ ਐਡਵੋਕੇਟ ਕਰਨੈਲ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਟਰੈਕਟਰ ਟਰਾਲੀ ਤੇ ਕੰਬਾਈਨ ਦੀ ਟੱਕਰ 'ਚ ਇਕ ਜ਼ਖ਼ਮੀ
Ad Position 24