22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਜਨਰਲ ਕੈਟਾਗਰੀਜ਼ ਕਮਿਸ਼ਨ ਦਾ ਚੇਅਰਮੈਨ ਤੇ ਦਫ਼ਤਰੀ ਅਮਲਾ ਨਿਯੁਕਤ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 25-04-2026
ਹੁਸ਼ਿਆਰਪੁਰ, 24 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਦੇ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਕਪਲਦੇਵ ਪਰਾਸ਼ਰ, ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਸੈਣੀ, ਜਨਰਲ ਸਕੱਤਰ ਕਿ੍ਸ਼ਨ ਕੁਮਾਰ ਅਰੋੜਾ, ਪੈੱ੍ਰਸ ਸਕੱਤਰ ਹਰਪ੍ਰੀਤ ਸਿੰਘ, ਲੀਗਲ ਐਡਵਾਈਜ਼ਰ ਪਿ੍ੰਸੀਪਲ ਦਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬ ਸਰਕਾਰ ਨੇ 4 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਨਰਲ ਵਰਗ ਦਾ ਚੇਅਰਮੈਨ ਤੇ ਦਫ਼ਤਰੀ ਅਮਲਾ ਨਿਯੁਕਤ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਹਰੇਕ ਕੈਟਾਗਰੀ ਦੇ ਚੇਅਰਮੈਨ ਕੰਮ ਕਰ ਰਹੇ ਹਨ, ਪਰ ਪੰਜਾਬ ਸਰਕਾਰ ਜਨਰਲ ਵਰਗ ਦਾ ਚੇਅਰਮੈਨ ਨਾ ਲਗਾ ਕੇ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਜਨਰਲ ਕੈਟਾਗਰੀਜ਼ ਹਰੇਕ ਧਰਮ, ਹਰੇਕ ਜਾਤੀ ਦਾ ਦਿਲੋਂ ਸਤਿਕਾਰ ਕਰਦੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜ਼ੀਫ਼ਾ ਯੋਜਨਾ ਤਹਿਤ ਕਾਲਜ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ, ਜਦਕਿ ਇਹ ਮਾਮਲਾ ਫੈਡਰੇਸ਼ਨ ਨੇ ਲਿਖਤੀ ਰੂਪ 'ਚ ਮੁੱਖ ਮੰਤਰੀ ਪੰਜਾਬ, ਪੰਜਾਬ ਕੈਬਨਿਟ, ਪੰਜਾਬ ਪ੍ਰਧਾਨ, ਵਿਧਾਇਕਾ ਅਤੇ ਦਿੱਲੀ ਲੀਡਰਸ਼ਿਪ ਸਮੇਤ ਹਰੇਕ ਉਚ ਆਗੂ ਦੇ ਧਿਆਨ 'ਚ ਲਿਆਂਦਾ ਹੈ, ਪ੍ਰੰਤੂ ਹਰੇਕ ਨੇ ਉਨ੍ਹਾਂ ਦੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਜਨਰਲ ਵਰਗ 'ਆਪ' ਸਰਕਾਰ ਦਾ ਵਿਰੋਧ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਨੇ ਡਾ. ਅੰਬੇਡਕਰ ਦੀ ਜੈਅੰਤੀ ਸਬੰਧੀ ਕਰਵਾਏ ਸਮਾਗਮ 'ਚ ਕੀਤੀ ਸ਼ਿਰਕਤ ਅਗਲੀ ਖ਼ਬਰ ਕਾਲੇਵਾਲ-ਬੀਤ ਦੇ ਲੋਕਾਂ ਨੇ ਨਵੇਂ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਲਗਾਇਆ ਜਿੰਦਰਾ
Ad Position 24