ਹੁਸ਼ਿਆਰਪੁਰ, 1 ਜੁਲਾਈ (ਨਰਿੰਦਰ ਸਿੰਘ ਬੱਡਲਾ)-ਬਾਬਾ ਜ਼ੋਰਾਵਰ ਸਿੰਘ ਗਤਕਾ ਅਖਾੜਾ ਸਤੌਰ ਵੱਲੋਂ 13ਵੀਂ ਜ਼ਿਲ੍ਹਾ ਪੱਧਰੀ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਖਾੜੇ ਦੇ ਪ੍ਰਬੰਧਕ ਪਰਮਜੀਤ ਸਿੰਘ ਅਤੇ ਦਲਜੀਤ ਸਿੰਘ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੀ ਸ਼ੁਰੂਆਤ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰ ਕੇ ਕੀਤੀ ਗਈ। ਇਸ ਵਿਚ ਜ਼ਿਲ੍ਹੇ ਭਰ ਤੋਂ ਲਗਭਗ 150 ਖਿਡਾਰੀਆਂ ਨੇ ਭਾਗ ਲਿਆ ਅਤੇ ਗਤਕੇ ਦੇ ਸ਼ਾਨਦਾਰ ਜੌਹਰ ਦਿਖਾਏ। ਇਸ ਮੌਕੇ ਰਮਨਪ੍ਰੀਤ ਸਿੰਘ ਟਾਂਡਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਗਤਕਾ ਚੈਂਪੀਅਨਸ਼ਿਪ ਦੇ ਅੰਡਰ-11 ਲੜਕੇ ਵਿਅਕਤੀਗਤ ਪ੍ਰਦਰਸ਼ਨ ਮੁਕਾਬਲੇ ’ਚ ਹਰ ਸਾਹਿਬ ਸਿੰਘ ਗਰਨਾ ਸਾਹਿਬ ਨੇ ਪਹਿਲਾ ਸਥਾਨ, ਅੰਡਰ-11 ਲੜਕੀਆਂ ਵਿਅਕਤੀਗਤ ਪ੍ਰਦਰਸ਼ਨ ਵਿਚ ਤਨਵੀ ਨੇ ਪਹਿਲਾ ਸਥਾਨ, ਅੰਡਰ-14 ਲੜਕੇ ਵਿਅਕਤੀਗਤ ਪ੍ਰਦਰਸ਼ਨ ਵਿਚ ਅਰਮਾਨ ਪ੍ਰੀਤ ਸਿੰਘ ਟਾਂਡਾ ਨੇ ਪਹਿਲਾ ਸਥਾਨ, ਅੰਡਰ-14 ਲੜਕੀਆਂ ਵਰਗ ਵਿਚ ਨਿਮ੍ਰਿਤ ਕੌਰ ਗਰਨਾ ਸਾਹਿਬ ਨੇ ਪਹਿਲਾ ਸਥਾਨ, ਅੰਡਰ -18 ਲੜਕੇ ਵਿਅਕਤੀਗਤ ਪ੍ਰਦਰਸ਼ਨ ਵਿਚ ਦਮਨਪ੍ਰੀਤ ਸਿੰਘ ਗਰਨਾ ਸਾਹਿਬ ਅਤੇ ਲੜਕੀਆਂ ਵਰਗ ਵਿਚ ਗਗਨਪ੍ਰੀਤ ਕੌਰ ਗਰਨਾ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਓਪਨ ਲੜਕੇ ਵਰਗ ਵਿਅਕਤੀਗਤ ਪ੍ਰਦਰਸ਼ਨ ਵਿਚ ਜਸਕੀਰਤ ਸਿੰਘ ਟਾਂਡਾ ਤੇ ਲੜਕੀਆਂ ਵਰਗ ਵਿਚ ਜਸਲੀਨ ਸੈਣੀ ਹੁਸ਼ਿਆਰਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਫਾਈਟ ਮੁਕਾਬਲਿਆਂ ਵਿਚ ਅੰਡਰ-14 ਲੜਕੇ ਸਿੰਗਲ ਸੋਟੀ ਵਿਅਕਤੀਗਤ ਮੁਕਾਬਲਿਆਂ ਵਿਚ ਹਰਵਿਰਾਜ ਸਿੰਘ ਅਤੇ ਲੜਕੀਆਂ ਵਰਗ ਵਿਚ ਗਗਨਪ੍ਰੀਤ ਕੌਰ ਸਤੌਰ ਜੇਤੂ ਰਹੇ, ਅੰਡਰ -18 ਸਿੰਗਲ ਸੋਟੀ ਵਿਅਕਤੀਗਤ ਮੁਕਾਬਲਿਆਂ ਵਿਚ ਦਮਨਪ੍ਰੀਤ ਸਿੰਘ ਗਰਨਾ ਸਾਹਿਬ ਅਤੇ ਏਕਮ ਪ੍ਰੀਤ ਕੌਰ ਗਰਨਾ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਅੰਡਰ-18 ਫ਼ਰੀ ਸੋਟੀ ਵਿਅਕਤੀਗਤ ਮੁਕਾਬਲਿਆਂ ਵਿਚ ਕਮਲਪ੍ਰੀਤ ਸਿੰਘ ਸਤੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਓਪਨ ਡਾਂਗ ਫਾਈਟ ਮੁਕਾਬਲਿਆਂ ਵਿਚ ਦਮਨਪ੍ਰੀਤ ਸਿੰਘ ਗਰਨਾ ਸਾਹਿਬ ਨੇ ਪਹਿਲਾ, ਪਰਮਿੰਦਰਜੀਤ ਸਿੰਘ ਗਰਨਾ ਸਾਹਿਬ ਨੇ ਦੂਜਾ ਅਤੇ ਜਸਕਰਨ ਸਿੰਘ ਸਤੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਓਪਨ ਫਾਈਟ ਮੁਕਾਬਲਿਆਂ ਵਿਚ ਗਤਕਾ ਅਖਾੜਾ ਸਤੌਰ ਦੇ ਖਿਡਾਰੀਆਂ ਜਸਕਰਨ ਸਿੰਘ, ਏਕਮ ਪ੍ਰੀਤ ਕੌਰ ਤੇ ਗੁਰਕੀਰਤ ਸਿੰਘ ਨੇ ਪਹਿਲਾ, ਗਤਕਾ ਅਖਾੜਾ ਮੂਨਕ-ਕਲਾਂ ਦੇ ਖਿਡਾਰੀਆਂ ਰੌਬਿਲਪ੍ਰੀਤ ਸਿੰਘ, ਦੀਪਿਕਾ ਤੇ ਜਸਪ੍ਰੀਤ ਸਿੰਘ ਨੇ ਦੂਜਾ ਅਤੇ ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਖਿਡਾਰੀਆਂ ਜਸ਼ਨਦੀਪ ਸਿੰਘ, ਦਲਜੀਤ ਕੌਰ ਤੇ ਸਰਬਜੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂ ਖਿਡਾਰੀਆ ਨੂੰ ਅਖਾੜੇ ਦੇ ਪ੍ਰਬੰਧਕ ਪਰਮਜੀਤ ਸਿੰਘ ਸਤੌਰ, ਦਲਜੀਤ ਸਿੰਘ, ਰਮਨਪ੍ਰੀਤ ਸਿੰਘ ਟਾਂਡਾ, ਸਿਮਰਨਜੀਤ ਸਿੰਘ ਚੰਡੀਗੜ੍ਹ, ਮਨਦੀਪ ਸਿੰਘ ਢੀਂਡਸਾ, ਪਰਮਜੀਤ ਸਿੰਘ ਘੁੰਮਣ, ਨਵਾਬ ਸਿੰਘ, ਰਵਿੰਦਰ ਸਿੰਘ ਰਵੀ, ਭਾਈ ਜਬਰਜੰਗ ਸਿੰਘ, ਬਹਾਦਰ ਜਗਦੀਸ਼ ਸਿੰਘ ਆਦਿ ਵੱਲੋਂ ਟਰਾਫ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਚੈਂਪੀਅਨਸ਼ਿਪ ਵਿਚ ਰੈਫ਼ਰੀ ਕੌਂਸਲ ਦੀ ਸੇਵਾ ਰਮਨਪ੍ਰੀਤ ਸਿੰਘ ਟਾਂਡਾ, ਸਿਮਰਨਜੀਤ ਸਿੰਘ ਚੰਡੀਗੜ੍ਹ, ਬੀਬੀ ਚਰਨਜੀਤ ਕੌਰ ਮੋਹਾਲੀ, ਇੰਦਰਪ੍ਰੀਤ ਸਿੰਘ ਚੰਡੀਗੜ੍ਹ, ਸਿਮਰਨਜੀਤ ਸਿੰਘ , ਕੁਲਵਿੰਦਰ ਸਿੰਘ, ਮਨਿੰਦਰ ਸਿੰਘ, ਨਰਿੰਦਰ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ ਸਤੌਰ ਆਦਿ ਨੇ ਨਿਭਾਈ। ਇਸ ਮੌਕੇ ਜਸਵਿੰਦਰ ਸਿੰਘ ਮਣਕੂ ਹਾਜ਼ਰ ਰਹੇ।
ਬਾਬਾ ਜ਼ੋਰਾਵਰ ਸਿੰਘ ਗਤਕਾ ਅਖਾੜਾ ਨੇ ਜ਼ਿਲ੍ਹਾ ਪੱਧਰੀ ਗਤਕਾ ਚੈਂਪੀਅਨਸ਼ਿਪ ਕਰਵਾਈ
ਅਜੀਤ ਡੈਸਕ
02-07-2026