ਬਹਿਰਾਮ, 25 ਜਨਵਰੀ (ਨਛੱਤਰ ਸਿੰਘ ਬਹਿਰਾਮ)-ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਪਿੰਡ ਖੋਥੜਾਂ ਵਿਖੇ 7, 8 ਤੇ 9 ਫਰਵਰੀ ਨੂੰ ਬੜੀ ਹੀ ਧੂਮਧਾਮ ਤੇ ਸ਼ਰਧਾ ਪੂਰਵਕ ਮਨਾਇਆ ਜਾਵੇਗਾ | ਸਾਬਕਾ ਸਰਪੰਚ ਅਸ਼ੋਕ ਕੁਮਾਰ ਵਾਈਸ ਪ੍ਰਧਾਨ ਬਹੁਜਨ ਸਮਾਜ ਪਾਰਟੀ ਹਲਕਾ ਬੰਗਾ ਨੇ ਦੱਸਿਆ ਕਿ ਇਨ੍ਹਾਂ ਮਹਾਨ ਕਾਰਜਾਂ ਦੀ ਸ਼ੁਰੂਆਤ ਪ੍ਰਭਾਤ ਫੇਰੀਆਂ ਨਾਲ ਕੀਤੀ ਜਾਵੇਗੀ, ਜੋ ਕਿ 27, 28 ਤੇ 29 ਜਨਵਰੀ ਨੂੰ ਸਜਾਈਆਂ ਜਾਣਗੀਆਂ | 7 ਫ਼ਰਵਰੀ ਨੂੰ ਨਿਸ਼ਾਨ ਸਾਹਿਬ ਨੂੰ ਨਵੇਂ ਚੋਲ੍ਹੇ ਪਹਿਨਾਏ ਜਾਣਗੇ ਤੇ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ | 9 ਫਰਵਰੀ ਨੂੰ ਆਰੰਭ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਤੇ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਵਿੱਚ ਸੰਤ ਜੀਤ ਦਾਸ ਮਾਹਿਲ ਗਹਿਲਾਂ ਵਾਲੇ ਸੰਗਤਾਂ ਨੂੰ ਸ਼ਬਦਾਂ ਨਾਲ ਨਿਹਾਲ ਕਰਨਗੇ | ਰਾਤ ਦੇ ਦੀਵਾਨਾਂ ਦੀ ਸ਼ੁਰੂਆਤ ਬੱਚਿਆਂ ਦੇ ਮਿਸ਼ਨਰੀ ਪ੍ਰੋਗਰਾਮ ਨਾਲ ਹੋਵੇਗੀ, ਉਪਰੰਤ ਸਨਮਾਨ ਸਮਾਗਮ ਹੋਵੇਗਾ | ਇਸ ਮੌਕੇ ਸਾਬਕਾ ਸਰਪੰਚ ਕਮਲਜੀਤ ਬਸਰਾ, ਡਾ. ਮੋਹਣ ਬੱਧਣ, ਸੋਮ ਨਾਥ, ਬਲਜੀਤ, ਚਾਂਦੀ ਰਾਮ, ਅਨਵਰ ਬਸਰਾ, ਸੌਰਵ ਅਤੇ ਪ੍ਰਬੰਧਕ ਕਮੇਟੀ ਹਾਜ਼ਰ ਸੀ |