19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਆਮ ਜਾਣਕਾਰੀ ਦੀ ਪ੍ਰੀਖਿਆ ਦੌਰਾਨ ਹਿੱਸਾ ਲੈਣ ਵਾਲੇ ਵਿਦਿਆਰਥੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 26-01-2026
ਮੁਕੰਦਪੁਰ, 25 ਜਨਵਰੀ (ਅਮਰੀਕ ਸਿੰਘ ਢੀਂਡਸਾ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਰਹਿਪਾ ਵੱਲੋਂ ਕਰਵਾਏ ਚੌਥੇ ਆਮ ਜਾਣਕਾਰੀ ਪ੍ਰਤੀਯੋਗਤਾ ਮੁਕਾਬਲਿਆਂ ਵਿੱਚ 300 ਦੇ ਲਗਪਗ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ | ਇਸ ਪ੍ਰਤੀਯੋਗਤਾ ਵਿੱਚ ਜਿਆਦਾ ਨੰਬਰ ਲੈ ਕੇ ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਬੰਧੀ ਇੱਕ ਸਮਾਗਮ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਰਹਿਪਾ ਵਿਖੇ ਕਰਵਾਇਆ ਗਿਆ ਜਿਸ ਦੌਰਾਨ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਉਨ੍ਹਾਂ ਦੇ ਮਾਂ ਬਾਪ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ | ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਜਸਵਿੰਦਰ ਸਿੰਘ ਫਗਵਾੜਾ ਸੇਵਾ ਮੁਕਤ ਤਹਿਸੀਲਦਾਰ ਅਤੇ ਸਾਹਿਤਕਾਰ ਜਸਬੀਰ ਮੋਰੋਂ ਹਾਜ਼ਰ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵੱਲੋਂ ਲਾਇਬ੍ਰੇਰੀ, ਪੁਸਤਕਾਂ ਦੀ ਮਹੱਤਤਾ ਤੇ ਤਿਰੰਗੇ ਝੰਡੇ ਦੀ ਸ਼ਾਨ ਵਿਸ਼ਿਆਂ ਉੱਤੇ ਕਵਿਤਾਵਾਂ ਸੁਣਾ ਕੇ ਭਰਪੂਰ ਮਨੋਰੰਜਨ ਕੀਤਾ ਅਤੇ ਵਾਹਵਾਹ ਖੱਟੀ | ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਆਮ ਜਾਣਕਾਰੀ ਵਿੱਚ ਮੁਹਾਰਤ ਹਾਸਲ ਕਰਨ ਲਈ ਵੱਖ-ਵੱਖ ਬੁਲਾਰਿਆਂ ਵਲੋਂ ਉਤਸ਼ਾਹਿਤ ਕਰਦਿਆਂ ਲਾਇਬ੍ਰੇਰੀਆਂ ਵਿੱਚ ਬਾਲ ਕਵਿਤਾਵਾਂ, ਲੇਖ ਅਤੇ ਹੋਰ ਚੰਗੇ ਸਾਹਿਤਕਾਰਾਂ ਦੀਆਂ ਰਚਨਾਵਾਂ ਪੜ੍ਹਨ ਵੱਲ ਪ੍ਰੇਰਿਤ ਕੀਤਾ ਗਿਆ | ਸਮਾਗਮ ਦੌਰਾਨ ਮਿਡਲ ਪ੍ਰਤੀਯੋਗਿਤਾ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀ ਨੂੰ 1000 ਰੁਪਿਆ, 700 ਰੁਪਏ ਅਤੇ 500 ਰੁਪਏ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਸਥਾਨ 'ਤੇ ਆਉਣ ਵਾਲਿਆਂ ਨੂੰ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਪ੍ਰਾਇਮਰੀ ਚੌਥੀ ਪੰਜਵੀਂ ਦੇ ਵਿਦਿਆਰਥੀਆਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕਰਮਵਾਰ 500, 300 ਅਤੇ 200 ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ 100 ਰੁਪਿਆ ਪ੍ਰਤੀ ਵਿਦਿਆਰਥੀ ਵੀ ਭੇਟ ਕੀਤੇ ਗਏ | ਸਮਾਗਮ ਦੌਰਾਨ ਪਾਠਕਾਂ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਅਤੇ ਉਤਸ਼ਾਹਿਤ ਕਰਨ ਵਜੋਂ ਹਰ ਸਾਲ ਵਧੀਆ ਪਾਠਕ ਚੁਣਨ ਦੀ ਕਵਾਇਦ ਸ਼ੁਰੂ ਕਰਦਿਆਂ ਸਕੂਲ ਅਧਿਆਪਕ ਬੂਟਾ ਰਾਮ ਮਸਾਣੀ ਨੂੰ ਵਧੀਆ ਪਾਠਕ ਵਜੋਂ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਬਲਦੇਵ ਸਿੰਘ ਢੀਂਡਸਾ, ਬਲਦੇਵ ਸਿੰਘ ਰਹਿਪਾ ਪ੍ਰਧਾਨ ਤਰਕਸ਼ੀਲ ਸੋਸਾਇਟੀ ਕੈਨੇਡਾ, ਹਰਦਿਆਲ ਸਿੰਘ, ਜਸਵੀਰ ਮੋਰੋਂ, ਜਸਵਿੰਦਰ ਸਿੰਘ ਸੇਵਾ ਮੁਕਤ ਤਹਿਸੀਲਦਾਰ ਫਗਵਾੜਾ, ਮਾਸਟਰ ਦਿਲਦਾਰ ਸਿੰਘ, ਬੂਟਾ ਰਾਮ ਮਸਾਣੀ ਦੇ ਨਾਮ ਵਰਣਯੋਗ ਹਨ ਅਤੇ ਸਟੇਜ ਦੀ ਸਮੁੱਚੀ ਕਾਰਵਾਈ ਅਮਰੀਕ ਸਿੰਘ ਢੀਂਡਸਾ ਵੱਲੋਂ ਚਲਾਈ ਗਈ | ਗੁਰਦੁਆਰਾ ਵਿਖੇ ਆਏ ਵਿਦਿਆਰਥੀਆਂ ਅਤੇ ਹੋਰ ਪਤਵੰਤੇ ਮਾਂ-ਬਾਪ ਤੇ ਅਧਿਆਪਕਾਂ ਤੇ ਹੋਰ ਇਲਾਕੇ ਦੀਆਂ ਸ਼ਖਸ਼ੀਅਤਾਂ ਲਈ ਚਾਹ ਪਕੌੜਾ ਅਤੇ ਗੁਰੂ ਕਾ ਲੰਗਰ ਪ੍ਰਬੰਧਕ ਕਮੇਟੀ ਵੱਲੋਂ ਅਤੁੱਟ ਚਲਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾ ਮੁਕਤ ਅਧਿਆਪਕ ਸੁਰਜੀਤ ਸਿੰਘ ਬੀਸਲਾ, ਜੋਗਾ ਸਿੰਘ ਰਟੈਂਡਾ, ਹਰਜਿੰਦਰ ਸਿੰਘ ਪੁਰੇਵਾਲ, ਹਰਬੰਸ ਮੋਰੋਂ, ਗੁਰਦੀਪ ਸਿੰਘ ਬਿੱਲਾ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਲਾਲੀ, ਨਰਿੰਦਰਜੀਤ ਸਿੰਘ, ਨਰਿੰਦਰ ਪਾਲ ਜੇ. ਈ, ਪਿ੍ੰਸ ਸਾਬੀ, ਸਰਬਜੀਤ ਸਿੰਘ, ਰਵਿੰਦਰ ਸਿੰਘ, ਮੱਘਰ ਸਿੰਘ, ਮਾਸਟਰ ਕਸ਼ਮੀਰ, ਨਿਰਮਲ ਸਿੰਘ, ਟੋਨੀ, ਜਸਵੰਤ ਕਾਲਾ ਤੇ ਵਿਦਿਆਰਥੀ ਉਹਨਾਂ ਦੇ ਮਾਂ ਬਾਪ ਅਤੇ ਅਧਿਆਪਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁੱਖ ਸੜਕ ਦੇ ਹਾਲਾਤ ਬਣਦੇ ਜਾ ਰਹੇ ਹਨ ਬਦ ਤੋਂ ਬਦਤਰ ਅਗਲੀ ਖ਼ਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਖੋਥੜਾਂ 'ਚ 9 ਨੂੰ
Ad Position 24