23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅੰਗਦ ਨਗਰ ਨਵਾਂਸ਼ਹਿਰ ਵਿਖੇ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 05-04-2026
ਨਵਾਂਸ਼ਹਿਰ, 4 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਅੰਗਦ ਨਗਰ ਨਵਾਂਸ਼ਹਿਰ ਵਿਖੇ ਜਥੇਦਾਰ ਜਰਨੈਲ ਸਿੰਘ ਖ਼ਾਲਸਾ ਦੇ ਗ੍ਰਹਿ ਵਿਖੇ ਖ਼ਾਲਸਾ ਪਰਿਵਾਰ ਵੱਲੋਂ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਬੁਲਾਰਾ ਨਿਯੁਕਤ ਕਰਨ 'ਤੇ ਸਨਮਾਨ ਕੀਤਾ ਗਿਆ | ਜਥੇਦਾਰ ਜਰਨੈਲ ਸਿੰਘ ਖ਼ਾਲਸਾ ਨੇ ਆਖਿਆ ਕਿ ਖ਼ਾਲਸਾ ਪਰਿਵਾਰ ਨੇ ਹਮੇਸ਼ਾ ਪੰਥਕ ਹਿਤਾਂ ਲਈ ਅੱਗੇ ਹੋ ਕੇ ਕੰਮ ਕੀਤਾ | ਉਹਨਾਂ ਦੀਆਂ ਪੰਥਕ ਸੇਵਾਵਾਂ ਨੂੰ ਵੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਮਾਣ ਦਿੱਤਾ ਗਿਆ | ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਆਖਿਆ ਕਿ ਉਨ੍ਹਾਂ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਮਾਣ ਦਿੱਤਾ ਹੈ, ਉਸ 'ਤੇ ਉਹ ਖਰਾ ਉੱਤਰ ਕੇ ਅਤੇ ਪੰਥ ਹਿਤਾਂ ਲਈ ਡਟ ਕੇ ਕੰਮ ਕਰਨਗੇ | ਇਸ ਮੌਕੇ 'ਤੇ ਕਿਰਪਾਲ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਖ਼ਾਲਸਾ, ਮਨਪ੍ਰੀਤ ਸਿੰਘ, ਜੋਗਾ ਸਿੰਘ ਐਸ.ਡੀ.ਓ, ਮਹਿੰਦਰ ਸਿੰਘ ਸੈਣੀ, ਤੇਜਾ ਸਿੰਘ, ਸਤਨਾਮ ਸਿੰਘ ਸੈਣੀ, ਤਰਲੋਚਨ ਸਿੰਘ, ਜੋਗਾ ਸਿੰਘ, ਸੁਦਾਗਰ ਸਿੰਘ ਸੈਣੀ, ਸਵਰਨ ਸਿੰਘ ਲਸਾੜਾ, ਅਜੀਤ ਸਿੰਘ, ਰੁਪਿੰਦਰ ਸਿੰਘ, ਭੁਪਿੰਦਰ ਸਿੰਘ, ਦਰਸ਼ਨ ਸਿੰਘ ਨਵਾਂਸ਼ਹਿਰ, ਪਰਮ ਸਿੰਘ ਖ਼ਾਲਸਾ, ਕੁਲਜੀਤ ਸਿੰਘ ਲੂਥਰਾ, ਸੁਖਦੇਵ ਸਿੰਘ, ਸਤਨਾਮ ਸਿੰਘ ਲਸਾੜਾ, ਤਰਸੇਮ ਸਿੰਘ ਖ਼ਾਲਸਾ, ਦਿਲਬਾਗ ਸਿੰਘ, ਪ੍ਰਭਜੀਤ ਸਿੰਘ ਮਿੱਠਾ, ਅਸ਼ੋਕ ਸਿੰਘ, ਚਰਨ ਜੋਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਂਗਣਵਾੜੀ ਸੈਂਟਰਾਂ ਲਈ ਖਰੀਦੇ ਫੋਨ ਰੂਰਲ ਡਿਪਾਰਟਮੈਂਟ ਨੂੰ ਦੇਣ ਦਾ ਵਿਰ... ਅਗਲੀ ਖ਼ਬਰ ਸੜੋਆ ਬਲਾਕ ਦੀਆਂ ਮੰਡੀਆਂ ਦਾ ਸਫਾਈ ਪੱਖੋਂ ਬੁਰਾ ਹਾਲ
Ad Position 24