11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕਾਰ ਦਾ ਸੰਤੁਨਲ ਵਿਗੜਨ ਨਾਲ ਕਾਰ ਪਲਟੀਆਂ ਖਾਂਦੀ ਹੋਈ ਖੇਤਾਂ 'ਚ ਜਾ ਡਿੱਗੀ

Ad Position 21
No active advertisement
ਅਜੀਤ ਡੈਸਕ 02-06-2026
ਕਾਠਗੜ੍ਹ, 1 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਬਾਬੇ ਦੇ ਢਾਬੇ ਪਿੰਡ ਫਤਿਹਪੁਰ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਐਕਸੀਡੈਂਟ ਹੋ ਗਿਆ ਤਾਂ ਉਨ੍ਹਾਂ ਨੇ ਆਪਣੀ ਟੀਮ ਨਾਲ ਤੁਰੰਤ ਜਾ ਕੇ ਦੇਖਿਆ ਕਿ ਇਕ ਹੌਂਡਾ ਸਿਟੀ ਕਾਰ, ਜਿਸ ਦਾ ਨੰਬਰ ਐਚ. ਆਰ 51 ਬੀ. ਡੀ 1706 ਜਿਸ ਨੂੰ ਸੌਰਵ ਪੁੱਤਰ ਸਰਦਾਰਾ ਸਿੰਘ ਵਾਸੀ ਕੈਥਲ (ਹਰਿਆਣਾ) ਚਲਾ ਰਿਹਾ ਸੀ | ਇਸ ਕਾਰ ਵਿਚ ਇਸ ਦੇ ਨਾਲ ਇਸ ਦੇ 5 ਸਾਥੀ ਸਵਾਰ ਸਨ | ਇਹ ਕਾਰ ਬਲਾਚੌਰ ਸਾਇਡ ਤੋਂ ਰੋਪੜ ਸਾਇਡ ਜਾ ਰਹੀ ਸੀ | ਜਦੋਂ ਇਹ ਕਾਰ ਪਿੰਡ ਫਤਹਿਪੁਰ ਨੇੜੇ ਬਾਬੇ ਦੇ ਢਾਬੇ ਦੇ ਕੋਲ ਪਹੁੰਚੀ ਤਾਂ ਅਚਾਨਕ ਇਸ ਕਾਰ ਦੇ ਅੱਗੇ ਕੋਈ ਜੰਗਲੀ ਜਾਨਵਰ ਆ ਗਿਆ ਉਸ ਨੂੰ ਬਚਾਉਣ ਲਈ ਕਾਰ ਚਾਲਕ ਨੇ ਬ੍ਰੇਕ ਮਾਰੀ ਅਤੇ ਕਾਰ ਦਾ ਸੰਤੁਨਲ ਵਿਗੜਨ ਨਾਲ ਕਾਰ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਖੇਤਾਂ ਵਿਚ ਜਾ ਡਿੱਗੀ ਅਤੇ ਕਾਰ ਵਿਚ ਸਾਰੇ ਸਵਾਰ ਵਾਲ-ਵਾਲ ਬਚ ਗਏ | ਐਸ. ਐਸ. ਐਫ. ਟੀਮ ਵਲੋਂ ਨੈਸ਼ਨਲ ਹਾਈਵੇ ਦੀ ਰਿਕਵਰੀ ਵੈਨ ਨਾਲ ਕਾਰ ਨੂੰ ਬਾਹਰ ਕੱਢਵਾ ਕੇ ਸਾਇਡ 'ਤੇ ਲਗਵਾ ਦਿੱਤਾ ਹੈ | ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਸੀ | ਇਸ ਸੰਬੰਧੀ ਐਸ. ਐਸ. ਐਫ. ਦੀ ਟੀਮ ਵਲੋਂ ਇਸ ਹਾਦਸੇ ਸੰਬੰਧੀ ਚੌਕੀ ਆਸਰੋਂ ਤੇ ਕੰਟਰੋਲ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ ਜਲਦ ਬਣਾਉਣ ਲਈ ਦਿੱਤਾ ਧਰਨਾ ਅਗਲੀ ਖ਼ਬਰ ਰਾਹੋਂ ਤੋਂ ਮਾਛੀਵਾੜਾ ਸਤਲੁਜ ਪੁੱਲ ਦੀ ਹਾਲਤ ਤਰਸਯੋਗ, ਕਿਸੇ ਵੀ ਸਮੇਂ ਵਾਪਰ ਸਕਦਾ ਵੱਡਾ ਹਾਦਸਾ
Ad Position 24