03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਬਾਬਾ ਹਾਥੀ ਰਾਮ ਗੁਣਾਚੌਰ ਦੇ 48ਵੇਂ ਸਾਲਾਨਾ ਜੋੜ ਮੇਲੇ ਦੌਰਾਨ ਸੰਗਤਾਂ ਨੇ ਹਾਜ਼ਰੀ ਅਤੇ ਦਾਨ ਰਾਸ਼ੀ ਭੇਟ ਕਰਨ ਦੇ ਪਿਛਲੇ ਸਾਰੇ ਰਿਕਾਰਡ ਤੋੜੇ - ਡਾ. ਰਾਮਾ, ਕੁਲਥਮ

Ad Position 21
No active advertisement
ਅਜੀਤ ਡੈਸਕ 03-07-2026
ਮੁਕੰਦਪੁਰ, 2 ਜੁਲਾਈ (ਅਮਰੀਕ ਸਿੰਘ ਢੀਂਡਸਾ) - ਬਾਬਾ ਹਾਥੀ ਰਾਮ ਦਰਬਾਰ ਮੈਨੇਜਮੈਂਟ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਸੁਸਾਇਟੀ ਪ੍ਰਧਾਨ ਡਾ. ਕੁਲਵੰਤ ਸਿੰਘ ਰਾਮਾ ਨਗਰ, ਚੇਅਰਮੈਨ ਪ੍ਰਮਜੀਤ ਕੁਲਥਮ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਦੱਸਿਆ ਗਿਆ ਕਿ 48ਵੇਂ ਸਲਾਨਾ ਜੋੜ ਮੇਲੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਹਾਜ਼ਰੀ ਅਤੇ ਗੋਲਕਾਂ ਵਿੱਚ ਚੜ੍ਹਾਵੇ ਅਤੇ ਰਸੀਦਾਂ ਰਾਹੀਂ ਦਾਨ ਰਾਸ਼ੀ ਬਾਬਾ ਹਾਥੀ ਰਾਮ ਦੇ ਦਰਬਾਰ ਵਿੱਚ ਭੇਟ ਕਰਨ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ। ਇਸੇ ਦੌਰਾਨ ਮੀਟਿੰਗ ਵਿੱਚ ਇੱਕ ਵੱਡਾ ਫੈਸਲਾ ਲੈਂਦਿਆਂ ਸੁਸਾਇਟੀ ਦੇ ਨੌਜਵਾਨ ਮੈਂਬਰ ਬਲਵਿੰਦਰ ਸਿੰਘ ਰਾਮਾ ਨਗਰ ਨੂੰ ਸੁਸਾਇਟੀ ਦਾ ਵਾਈਸ ਪ੍ਰਧਾਨ ਵੀ ਚੁਣਿਆ ਗਿਆ। ਮੀਟਿੰਗ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਡਾ. ਰਾਮਾ ਨੇ ਦੱਸਿਆ ਕਿ ਇਸ ਵਾਰ ਦੇ ਜੋੜ ਮੇਲੇ ਦੌਰਾਨ ਸੰਗਤਾਂ ਨੇ ਬਾਬਾ ਜੀ ਦੇ ਦਰਬਾਰ ਦੀਆਂ ਗੋਲਕਾਂ ਅਤੇ ਬਾਬਾ ਜੀ ਦੇ ਬੈਂਕ ਖਾਤੇ ਵਿਚ ਆਨਲਾਈਨ ਅਤੇ ਰਸੀਦਾਂ ਰਾਹੀਂ ਕੁੱਲ 25 ਲੱਖ, 73 ਰੁਪਏ ਦਾਨ ਵਜੋਂ ਭੇਟ ਕੀਤੇ ਹਨ, ਜੋ ਕਿ ਹੁਣ ਤੱਕ ਦੇ ਸਾਰੇ ਜੋੜ ਮੇਲਿਆਂ ਦੇ ਮਾਮਲੇ ਵਿੱਚ ਇਕ ਨਵਾਂ ਰਿਕਾਰਡ ਹੈ। 48ਵੇਂ ਜੋੜ ਮੇਲੇ ਦੀ ਰਿਕਾਰਡ ਤੋੜ ਸਫਲਤਾ ਲਈ ਸਮੂਹ ਸੁਸਾਇਟੀ ਅਹੁਦੇਦਾਰਾਂ, ਮੈਂਬਰਾਂ ਨੇ ਬਾਬਾ ਹਾਥੀ ਰਾਮ ਵੱਲੋਂ ਸੇਵਾ, ਦਾਨ ਲਈ ਸ਼ਕਤੀ, ਸਮਰੱਥਾ ਤੇ ਬਰਕਤਾਂ ਦੀਆਂ ਬਖਸ਼ਿਸ਼ਾਂ ਲਈ ਸ਼ੁਕਰਾਨਾ ਕਰਦਿਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸੇ ਦੌਰਾਨ ਮੀਟਿੰਗ ਵਿਚ ਚੇਅਰਮੈਨ ਪ੍ਰਮਜੀਤ ਕੁਲਥਮ ਨੇ ਸੁਸਾਇਟੀ ਦੇ ਨੌਜਵਾਨ ਮੈਂਬਰ ਬਲਵਿੰਦਰ ਸਿੰਘ ਰਾਮਾ ਨਗਰ ਦੀਆਂ ਪਿਛਲੇ ਢਾਈ ਸਾਲਾਂ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਸੁਸਾਇਟੀ ਦਾ ਨਵਾਂ ਵਾਈਸ ਪ੍ਰਧਾਨ ਬਣਾਉਣ ਲਈ ਉਨ੍ਹਾਂ ਦਾ ਨਾਮ ਪੇਸ਼ ਕੀਤਾ। ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਚੇਅਰਮੈਨ ਦੀ ਤਜਵੀਜ਼ ਨੂੰ ਪ੍ਰਵਾਨ ਕਰਦਿਆਂ ਸਰਬ ਸੰਮਤੀ ਨਾਲ ਵਾਈਸ ਪ੍ਰਧਾਨ ਚੁਣ ਲਿਆ। ਬਲਵਿੰਦਰ ਸਿੰਘ ਰਾਮਾ ਨਗਰ ਨੇ ਇਸ ਮੌਕੇ ਕਿਹਾ ਕਿ ਉਹ ਸੁਸਾਇਟੀ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਦਿੱਤੀ ਗਈ ਨਵੀਂ ਜਿੰਮੇਵਾਰੀ ਨੂੰ ਨਿਮਰਤਾ ਨਾਲ ਸਵੀਕਾਰ ਕਰਦਿਆਂ ਸੰਗਤਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਬਾਬਾ ਜੀ ਦੇ ਦਰਬਾਰ ਦੀ ਹੋਰ ਵੀ ਵਧੇਰੇ ਤਨਦੇਹੀ ਨਾਲ ਸੇਵਾ ਕਰਨਗੇ। ਮੀਟਿੰਗ ਵਿੱਚ ਸੁਸਾਇਟੀ ਪ੍ਰਧਾਨ, ਚੇਅਰਮੈਨ ਤੋਂ ਇਲਾਵਾ ਕੈਸ਼ੀਅਰ ਮਾਸਟਰ ਜੋਗਿੰਦਰ ਸਿੰਘ ਬੰਗਾ, ਸਕੱਤਰ ਬਲਜੀਤ ਸਿੰਘ ਨਗਰ, ਵਾਈਸ ਕੈਸ਼ੀਅਰ ਮੰਗਤ ਰਾਮ ਬਹੂਆ, ਸਟੇਜ ਸੈਕਟਰੀ ਪਵਿੱਤਰ ਸਿੰਘ ਤੇਜਾ ਗਿੱਦੜਪਿੰਡੀ, ਗੁਰਮੇਲ ਸਿੰਘ ਕੋਟ ਰਾਂਝਾ, ਕੁਲਦੀਪ ਸਿੰਘ, ਬਲਵਿੰਦਰ ਸਿੰਘ , ਹਰਪ੍ਰੀਤ ਸਿੰਘ ਲੇਹਲ ਅਤੇ ਹੋਰ ਪਤਵੰਤੀਆਂ ਸਖਸ਼ੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਲੋਹ ਦੇ ਬੂਥ ਲੈਵਲ ਏਜੰਟਾਂ ਨਾਲ ਅਸ਼ਵਨੀ ਕੁਮਾਰ ਸੁਪਰਵਾਈਜ਼ਰ ਵਲੋਂ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਤੁਰਦਾ ਫਿਰਦਾ ਬਾਜ਼ਾਰ ਸੜਕਾਂ ’ਤੇ ਹਾਦਸਿਆਂ ਨੂੰ ਦੇ ਰਿਹਾ ਸੱਦਾ
Ad Position 24
No active advertisement