ਫ਼ਤਹਿਗੜ੍ਹ ਸਾਹਿਬ, 29 ਮਈ (ਬਲਜਿੰਦਰ ਸਿੰਘ)-ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਦੇ ਕੁਲ 23 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ ਫ਼ਤਹਿਗੜ੍ਹ ਸਾਹਿਬ ਵਿਚ ਪੁਲਿਸ ਪ੍ਰਸ਼ਾਸਨ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੂਰੇ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਮੁਕੰਮਲ ਹੋਈ | ਜਿਸ ਦੌਰਾਨ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ | ਐਲਾਨੇ ਗਏ ਚੋਣ ਨਤੀਜਿਆਂ ਦੌਰਾਨ 17 ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਕੇ ਨਗਰ ਕੌਂਸਲ 'ਤੇ ਪੂਰਨ ਬਹੁਮਤ ਨਾਲ ਕਬਜ਼ਾ ਕਰ ਲਿਆ ਹੈ | ਜਦੋਂਕਿ ਕਾਂਗਰਸ ਪਾਰਟੀ ਦੇ 6 ਉਮੀਦਵਾਰ ਜੇਤੂ ਰਹੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਨ੍ਹਾਂ ਚੋਣਾਂ ਦੌਰਾਨ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ | ਪ੍ਰਾਪਤ ਹੋਏ ਚੋਣ ਨਤੀਜਿਆਂ ਮੁਤਾਬਿਕ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਵਿੰਦਰ ਕੌਰ 762 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰ. 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਬੈਨੀਪਾਲ 560 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 3 ਤੋਂ 'ਆਪ' ਉਮੀਦਵਾਰ ਗੁਰਜੀਤ ਕੌਰ 695 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 4 ਤੋਂ 'ਆਪ' ਉਮੀਦਵਾਰ ਰਾਮਪਾਲ 500 ਵੋਟਾਂ ਲੈ ਕੇ ਜੇਤੂ, ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਪ੍ਰਵੀਨ ਕੁਮਾਰੀ 658 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 6 ਤੋਂ 'ਆਪ' ਉਮੀਦਵਾਰ ਬਲਜਿੰਦਰ ਸਿੰਘ 783 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 7 ਤੋਂ 'ਆਪ' ਉਮੀਦਵਾਰ ਗੁਰਵਿੰਦਰ ਕੌਰ ਨੇ 359 ਵੋਟਾਂ ਹਾਸਿਲ ਕਰਕੇ ਜਿੱਤ ਦਰਜ ਕੀਤੀ | ਵਾਰਡ ਨੰਬਰ 8 ਤੋਂ ਕਾਂਗਰਸੀ ਪਾਰਟੀ ਦੇ ਨਰਿੰਦਰ ਕੁਮਾਰ 630 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਮੋਨਿਕਾ ਗਿੱਲ 685 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 10 ਤੋਂ ਪਾਵੇਲ ਹਾਂਡਾ 890 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 11 ਤੋਂ 'ਆਪ' ਉਮੀਦਵਾਰ ਆਸ਼ਾ ਰਾਣੀ 966 ਵੋਟਾਂ ਲੈ ਕੇ ਚੋਣ ਜਿੱਤੇ ਹਨ | ਵਾਰਡ ਨੰਬਰ 12 ਤੋਂ 'ਆਪ' ਉਮੀਦਵਾਰ ਬਲਦੇਵ ਸਿੰਘ 318 ਵੋਟਾਂ ਲੈ ਕੇ ਜੇਤੂ ਰਹੇ ਹਨ | ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਗੁਰਦੀਪ ਸਿੰਘ 650 ਵੋਟਾਂ ਲੈ ਕੇ ਚੋਣ ਜਿੱਤੇ ਹਨ | ਵਾਰਡ ਨੰਬਰ 14 'ਆਪ' ਉਮੀਦਵਾਰ ਅਸੀਸ਼ ਅਤਰੀ 583 ਵੋਟਾਂ ਪ੍ਰਾਪਤ ਕਰਕੇ ਚੋਣ ਜਿੱਤ ਗਏ ਹਨ | ਵਾਰਡ ਨੰਬਰ 15 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅਨੀਤਾ ਰਾਣੀ 694 ਵੋਟਾਂ ਲੈ ਕੇ ਜੇਤੂ ਰਹੇ ਹਨ | ਵਾਰਡ ਨੰਬਰ 16 ਤੋਂ 'ਆਪ' ਉਮੀਦਵਾਰ ਰਾਜੇਸ਼ ਕੁਮਾਰ 760 ਵੋਟਾਂ ਲੈ ਕੇ ਜੇਤੂ ਰਹੇ ਹਨ | ਵਾਰਡ ਨੰਬਰ 17 ਤੋਂ 'ਆਪ' ਉਮੀਦਵਾਰ ਦੀ ਉਮੀਦਵਾਰ ਮਨਪ੍ਰੀਤ ਕੌਰ 536 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 18 ਤੋਂ 'ਆਪ' ਉਮੀਦਵਾਰ ਸਨੀ ਚੋਪੜਾ 503 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 19 ਤੋਂ 'ਆਪ' ਉਮੀਦਵਾਰ ਦਵਿੰਦਰ ਕੌਰ 457 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 20 ਤੋਂ 'ਆਪ' ਉਮੀਦਵਾਰ ਹਰਕਮਲ ਸਿੰਘ 640 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 21 ਤੋਂ 'ਆਪ' ਉਮੀਦਵਾਰ ਜਤਿੰਦਰ ਕੌਰ 579 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 22 ਤੋਂ 'ਆਪ' ਉਮੀਦਵਾਰ ਜਸਵੀਰ ਸਿੰਘ 861 ਵੋਟਾਂ ਲੈ ਕੇ ਜੇਤੂ ਰਹੇ ਅਤੇ ਵਾਰਡ ਨੰਬਰ 23 ਤੋਂ 'ਆਪ' ਉਮੀਦਵਾਰ ਬਲਵਿੰਦਰ ਕੌਰ 548 ਵੋਟਾਂ ਲੈ ਕੇ ਜੇਤੂ ਰਹੇ |