ਮੰਡੀ ਗੋਬਿੰਦਗੜ੍ਹ, 29 ਮਈ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰ. 21 ਤੋਂ ਜੇਤੂ ਰਹੇ ਭੁਪਿੰਦਰ ਕੌਰ ਧਰਮਪਤਨੀ ਨਾਜਰ ਸਿੰਘ ਸੰਤ ਨਗਰ ਨੂੰ ਜਿੱਤ ਦਰਜ ਕਰਨ 'ਤੇ ਮੁਬਾਰਕਬਾਦ ਦਿੱਤੀ | ਰਾਜੂ ਖੰਨਾ ਨੇ ਕਿਹਾ ਕਿ ਇਸ ਜਿੱਤ ਦੇ ਅਸਲ ਹੱਕਦਾਰ ਵਾਰਡ ਦੇ ਲੋਕ ਹਨ, ਜਿਨ੍ਹਾਂ ਦੇ ਵਿਸ਼ਵਾਸ, ਇਕਜੁੱਟਤਾ ਅਤੇ ਦਿ੍ੜ੍ਹ ਨਿਸ਼ਚੇ ਨੇ ਇਹ ਜਿੱਤ ਸੰਭਵ ਬਣਾਈ ਹੈ | ਰਾਜੂ ਖੰਨਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵਲੋਂ ਵਾਰਡ ਨੰ. 21 ਵਿਚ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਅਤੇ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਵਾਰਡ ਦੇ ਜਾਗਰੂਕ ਅਤੇ ਦਿ੍ੜ੍ਹ ਨਿਸ਼ਚੇ ਵਾਲੇ ਵੋਟਰਾਂ ਨੇ ਉਨ੍ਹਾਂ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਜਿਸ ਕਾਰਨ ਬੀਬੀ ਭੁਪਿੰਦਰ ਕੌਰ ਚੋਣ ਜਿੱਤ ਕੇ ਦੂਜੀ ਵਾਰ ਕੌਂਸਲਰ ਚੁਣੇ ਗਏ ਹਨ | ਰਾਜੂ ਖੰਨਾ ਨੇ ਨਾਜ਼ਰ ਸਿੰਘ ਦੇ ਬੀਬੀ ਭੁਪਿੰਦਰ ਕੌਰ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ | ਇਸ ਜਿੱਤ 'ਤੇ ਵਧਾਈ ਦੇਣ ਵਾਲਿਆਂ ਵਿਚ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਭਿੰਦਰ ਸਿੰਘ, ਜਰਨੈਲ ਸਿੰਘ ਮਾਜਰੀ, ਕੁਲਦੀਪ ਸਿੰਘ ਮਛਰਾਈ, ਹਰਬੰਸ ਸਿੰਘ ਬਡਾਲੀ, ਰਾਕੇਸ਼ ਕੁਮਾਰ ਸ਼ਾਹੀ, ਡਾ. ਅਰਜੁਨ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਬਾਬਾ ਨਿਸ਼ਾਨ ਸਿੰਘ, ਫੋਰਮੈਨ ਬਲਵੀਰ ਸਿੰਘ ਸਿੱਧੂ, ਕੰਵਲਜੀਤ ਸਿੰਘ ਗਿੱਲ, ਭਾਰਤ ਭੂਸ਼ਨ ਟੋਨੀ, ਹਰਮੀਤ ਸਿੰਘ ਖਾਲਸਾ, ਪਿ੍ੰਸ ਛੱਤਵਾਲ, ਬਿਕਰਮ ਸਿੰਘ, ਹਰਪਾਲ ਸਿੰਘ ਮੱਗੋ, ਰੌਸ਼ਨ ਸਿੰਘ, ਗੁਰਕੀਰਤ ਸਿੰਘ ਪਨਾਗ, ਜਗਜੀਵਨ ਸਿੰਘ ਉੱਭੀ, ਹਰਪਾਲ ਸਿੰਘ ਨਸਰਾਲੀ, ਅੰਗਰੇਜ਼ ਸਿੰਘ ਲਾਡਪੁਰ, ਟਿੱਕੂ ਬਦੀਨਪੁਰ, ਸ਼ਰਧਾ ਸਿੰਘ ਛੰਨਾ, ਬਲਜਿੰਦਰ ਸਿੰਘ ਸੇਖੋਂ, ਕਰਨ ਡਡਹੇੜੀ, ਸਿਮਰਨਜੀਤ ਸਿੰਘ, ਜਮਲਾ ਸਿੰਘ, ਸ਼ੇਰ ਸਿੰਘ ਮਹਿਮੂਦਪੁਰ, ਮਧੂਮੀਤ ਵਡੇਰਾ, ਸੁਖਵਿੰਦਰ ਕੌਰ ਸੁੱਖੀ, ਪਿੰਕੀ ਰਾਣੀ, ਕੁਲਵਿੰਦਰ ਸਿੰਘ ਭੰਗੂ, ਗੁਰਜੀਤ ਸਿੰਘ ਮੰਗਾ, ਦੀਦਾਰ ਸਿੰਘ ਅਜਨਾਲੀ, ਸੋਮਨਾਥ ਅਜਨਾਲੀ, ਗੋਰਾ ਅਜਨਾਲੀ, ਪਰਮਿੰਦਰ ਸਿੰਘ ਸਲਾਣਾ, ਸੁਖਦੇਵ ਸਿੰਘ ਅਤਲੀ, ਸੁਖਵਿੰਦਰ ਸਿੰਘ ਜੱਸੜ੍ਹਾਂ ਅਤੇ ਗੁਰਪ੍ਰੀਤ ਸਿੰਘ ਚਹਿਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਪ੍ਰਮੁੱਖ ਹਨ |