ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਦੇਸ਼ ਭਗਤ ਯੂਨੀਵਰਸਿਟੀ ਵਲੋਂ ਲੀਡਰਸ਼ਿਪ ਸਿਖਰ ਸੰਮੇਲਨ 12 ਐੱਮ. ਓ. ਯੂ. ’ਤੇ ਹੋਏ ਹਸਤਾਖ਼ਰ

Ad Position 21
No active advertisement
ਅਜੀਤ ਡੈਸਕ 06-07-2026
ਅਮਲੋਹ, 5 ਜੁਲਾਈ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਨੇ ਜੀ ਐਡੂਕਨੈਕਟ ਦੇ ਸਹਿਯੋਗ ਨਾਲ ਆਈ. ਸੀ. ਸੀ. ਲੀਡਰਸ਼ਿਪ ਸਮਿੱਟ-2026 ਦਾ ਸਫਲ ਆਯੋਜਨ ਕੀਤਾ। ਇਸ ਵਿਚ ਦੇਸ਼ ਭਰ ਤੋਂ ਲਗਪਗ 246 ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਸਟੱਡੀ ਸੈਂਟਰਾਂ ਦੇ ਮੁਖੀ, ਅਕਾਦਮਿਕ ਆਗੂ, ਸਿੱਖਿਆ ਉਦਯੋਗਪਤੀ, ਉਦਯੋਗ ਖੇਤਰ ਦੇ ਮਾਹਿਰ ਤੇ ਯੂਨੀਵਰਸਿਟੀਆਂ ਦੇ ਸੀਨੀਅਰ ਪ੍ਰਸ਼ਾਸਕੀ ਅਧਿਕਾਰੀ ਸ਼ਾਮਿਲ ਸਨ। ਸਮਿੱਟ ਦੌਰਾਨ 12 ਨਵੇਂ ਸਮਝੌਤਾ ਪੱਤਰਾਂ ’ਤੇ ਹਸਤਾਖ਼ਰ ਕੀਤੇ ਗਏ, ਜਿਸ ਨਾਲ ਯੂਨੀਵਰਸਿਟੀ ਦੇ ਰਾਸ਼ਟਰੀ ਅਕਾਦਮਿਕ ਨੈੱਟਵਰਕ ਤੇ ਰਣਨੀਤਿਕ ਭਾਈਵਾਲੀਆਂ ਨੂੰ ਹੋਰ ਮਜ਼ਬੂਤੀ ਮਿਲੀ। ਪ੍ਰੋਗਰਾਮ ਦਾ ਆਯੋਜਨ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ.ਚਾਂਸਲਰ ਡਾ. ਤਜਿੰਦਰ ਕੌਰ, ਪ੍ਰਧਾਨ ਡਾ. ਸੰਦੀਪ ਸਿੰਘ ਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਦੀ ਅਗਵਾਈ ਹੇਠ ਕੀਤਾ। ਦੇਸ਼ ਭਰ ਦੇ 166 ਤੋਂ ਵੱਧ ਸਟੱਡੀ ਸੈਂਟਰਾਂ ਦੇ ਪ੍ਰਤੀਨਿਧੀਆਂ ਨੇ ਇਸ ਵਿਚ ਭਾਗ ਲਿਆ, ਜੋ ਗੁਣਵੱਤਾ ਪੂਰਨ ਤੇ ਸਭ ਲਈ ਪਹੁੰਚ ਯੋਗ ਸਿੱਖਿਆ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ’ਤੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ। ਸਮਾਗਮ ਵਿਚ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਮੁੱਖ ਸਰਪ੍ਰਸਤ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਿਚ ਸੰਦੀਪ ਸ਼ਰਮਾ ਸੰਸਥਾਪਕ ਤੇ ਪ੍ਰੈਜ਼ੀਡੈਂਟ ਜੀ ਐਡੂਕਨੈਕਟ ਜੈਪੁਰ ਅਤੇ ਦਿਨੇਸ਼ ਸ਼ਰਮਾ ਸਲਾਹਕਾਰ, ਦੇਸ਼ ਭਗਤ ਯੂਨੀਵਰਸਿਟੀ ਤੋਂ ਇਲਾਵਾ ਸੀਨੀਅਰ ਅਧਿਕਾਰੀ, ਅਧਿਆਪਕ, ਕਾਊਂਸਲਰ ਤੇ ਪ੍ਰਸ਼ਾਸਕੀ ਕਰਮਚਾਰੀ ਮੌਜੂਦ ਸਨ। ਆਪਣੇ ਮੁੱਖ ਭਾਸ਼ਨ ’ਚ ਡਾ. ਸਦਾਵਰਤੀ ਨੇ ਨਵੀਨਤਾ, ਖੋਜ, ਵਿਸ਼ਵ ਪੱਧਰੀ ਸਹਿਯੋਗ, ਤਕਨਾਲੋਜੀ-ਆਧਾਰਿਤ ਸਿੱਖਿਆ ਤੇ ਲੀਡਰਸ਼ਿਪ-ਕੇਂਦਰਿਤ ਸੰਸਥਾਗਤ ਵਿਕਾਸ ਰਾਹੀਂ ਅਕਾਦਮਿਕ ਉਤਕ੍ਰਿਸ਼ਟਤਾ ਹਾਸਲ ਕਰਨ ਲਈ ਯੂਨੀਵਰਸਿਟੀ ਦੇ ਦ੍ਰਿਸ਼ਟੀਕੋਣ ਨੂੰ ਰੌਸ਼ਨ ਕੀਤਾ। ਸਮਿੱਟ ਦੌਰਾਨ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮਾਂ, ਐਨ. ਏ. ਏ. ਸੀ. ‘ਏ+’ ਮਾਨਤਾ ਪ੍ਰਾਪਤ ਸਿੱਖਿਆ ਪ੍ਰਣਾਲੀ, ਆਨਲਾਈਨ ਸਿੱਖਿਆ ਪਹਿਲਾਂ, ਡਿਜੀਟਲ ਲਰਨਿੰਗ ਇਕੋਸਿਸਟਮ, ਖੋਜ ਦੇ ਮੌਕਿਆਂ ਅਤੇ ਅੰਤਰਰਾਸ਼ਟਰੀ ਸਹਿਯੋਗਾਂ ਬਾਰੇ ਵਿਸਤਰਿਤ ਪ੍ਰਸਤੂਤੀਆਂ ਦਿੱਤੀਆਂ ਗਈਆਂ। ਸਮਾਗਮ ਦੀ ਸਮਾਪਤੀ ਮੌਕੇ ਯੂਨੀਵਰਸਿਟੀ ਨੇ ਮਜ਼ਬੂਤ ਅਕਾਦਮਿਕ ਭਾਈਵਾਲੀਆਂ ਨੂੰ ਹੋਰ ਮਜ਼ਬੂਤ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ ਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਯੋਗ ਸਨਾਤਕ ਤਿਆਰ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਮੁਫ਼ਤ ਦੀਆਂ ਖੈਰਾਤਾਂ ਵੰਡਣੀਆਂ ਛੱਡ ਮਿਹਨਤਕਸ਼ ਲੋਕਾਂ ਦੀ ਭਲਾਈ ਲਈ ਕੰਮ ਕਰੇ-ਮਹਿੰਦਰ ਸਿੰਘ ਜਟਾਣਾਂ ਅਗਲੀ ਖ਼ਬਰ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਉਪਜਾਊ ਜ਼ਮੀਨ ਹੜੱਪਣ ਨਹੀਂ ਦਿੱਤੀ ਜਾਵੇਗੀ-ਡਾ. ਹਰਬੰਸ ਲਾਲ
Ad Position 24
No active advertisement