ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸਮਾਣਾ ਨੂੰ ਉਦਯੋਗਿਕ ਫੋਕਲ ਪੁਆਇੰਟ ਬਣਾ ਕੇ ਉੱਚ ਗੁਣਵੱਤਾ ਵਾਲੀ ਕਪਾਹ ’ਤੇ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇ-ਡਾ. ਇੰਦਰਪਾਲ ਸਿੰਘ ਸੰਧੂ

Ad Position 21
No active advertisement
ਅਜੀਤ ਡੈਸਕ 06-07-2026
ਸਮਾਣਾ, 5 ਜੁਲਾਈ (ਸਾਹਿਬ ਸਿੰਘ)-ਸਮਾਜ ਸੇਵੀ ਤੇ ਸਾਬਕਾ ਡਿਪਟੀ ਡਾਇਰੈਕਟਰ, ਖੇਤੀਬਾੜੀ ਵਿਭਾਗ, ਪੰਜਾਬ ਨੇ ਸਮਾਣਾ ਦੀ ‘ਕਾਟਨ ਸਪਿੰਨਿੰਗ ਇੰਡਸਟਰੀ’ ਨੂੰ ਪੰਜਾਬ ਦੇ ਉਦਯੋਗਿਕ ਵਿਕਾਸ ਦਾ ਇਕ ਮਹੱਤਵਪੂਰਨ ਅਧਾਰ ਦੱਸਦਿਆਂ ਪੰਜਾਬ ਸਰਕਾਰ ਤੋਂ ਇਸ ਖੇਤਰ ਦੇ ਸਰਬਪੱਖੀ ਵਿਕਾਸ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਸਮਾਣਾ ਦੀਆਂ ਉਦਯੋਗਿਕ ਸਮੱਸਿਆਵਾਂ ਤੇ ਸੰਭਾਵਨਾਵਾਂ ਦਾ ਅਧਿਐਨ ਕਰਨ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਸਮਾਣਾ ਵਿਚ ਲਗਪਗ 35 ਕਾਟਨ ਸਪਿੰਨਿੰਗ ਕਾਰਖਾਨੇ ਕੰਮ ਕਰ ਰਹੇ ਹਨ। ਇਹ ਉਦਯੋਗ ਨਾ ਸਿਰਫ਼ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰ ਰਹੇ ਹਨ, ਸਗੋਂ ਪੰਜਾਬ ਦੀ ਉਦਯੋਗਿਕ ਆਰਥਿਕਤਾ ਵਿਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਸ ਦੇ ਬਾਵਜੂਦ, ਇਸ ਉਦਯੋਗ ਨੂੰ ਅਜੇ ਤੱਕ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਤੇ ਨੀਤੀਗਤ ਸਹਿਯੋਗ ਨਹੀਂ ਮਿਲਿਆ। ਡਾ. ਸੰਧੂ ਨੇ ਕਿਹਾ ਕਿ ਸਮਾਣਾ ਨੂੰ ਇੰਡਸਟਰੀਅਲ ਫੋਕਲ ਪੁਆਇੰਟ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਉਦਯੋਗਾਂ ਨੂੰ ਸੜਕਾਂ, ਬਿਜਲੀ, ਪਾਣੀ, ਡਰੇਨੇਜ, ਲੌਜਿਸਟਿਕਸ ਤੇ ਹੋਰ ਬੁਨਿਆਦੀ ਸਹੂਲਤਾਂ ਸੁਚਾਰੂ ਢੰਗ ਨਾਲ ਉਪਲਬਧ ਹੋਣਗੀਆਂ, ਜਿਸ ਨਾਲ ਉਦਯੋਗਾਂ ਦੀ ਕਾਰਗੁਜ਼ਾਰੀ ਅਤੇ ਮੁਕਾਬਲੇ ਦੀ ਸਮਰੱਥਾ ਵਿਚ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਕਈ ਹੋਰ ਰਾਜਾਂ ਵਿਚ ਕਾਟਨ ਸਪਿੰਨਿੰਗ ਉਦਯੋਗ ਨੂੰ ਬਿਜਲੀ ਦਰਾਂ, ਪੂੰਜੀ ਨਿਵੇਸ਼ ਤੇ ਉਦਯੋਗਿਕ ਵਿਕਾਸ ਲਈ ਵੱਖ-ਵੱਖ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਪੰਜਾਬ ਵਿਚ ਵੀ ਅਜਿਹੀਆਂ ਉਤਸ਼ਾਹ ਭਰਪੂਰ ਨੀਤੀਆਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਡਾ. ਸੰਧੂ ਨੇ ਦੱਸਿਆ ਕਿ ਸਮਾਣਾ ਦੀਆਂ ਕਾਟਨ ਸਪਿੰਨਿੰਗ ਇੰਡਸਟਰੀਆਂ ਆਪਣੀ ਲੋੜ ਅਨੁਸਾਰ ਉੱਚ ਗੁਣਵੱਤਾ ਵਾਲੀ ਕਪਾਹ ਮੁੱਖ ਤੌਰ ’ਤੇ ਮਹਾਰਾਸ਼ਟਰ, ਗੁਜਰਾਤ ਤੇ ਕਰਨਾਟਕ ਤੋਂ ਮੰਗਵਾਉਂਦੀਆਂ ਹਨ। ਉਨ੍ਹਾਂ ਪੰਜਾਬ ਸਰਕਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਵੀ ਅਜਿਹੀਆਂ ਕਪਾਹ ਦੀਆਂ ਕਿਸਮਾਂ ਵਿਕਸਿਤ ਕਰਨ ਲਈ ਖੋਜ ਕੀਤੀ ਜਾਵੇ। ਅੰਤ ਵਿਚ ਡਾ. ਇੰਦਰਪਾਲ ਸਿੰਘ ਸੰਧੂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਮਾਣਾ ਨੂੰ ਜਲਦ ਇੰਡਸਟਰੀਅਲ ਫੋਕਲ ਪੁਆਇੰਟ ਘੋਸ਼ਿਤ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਹਿਲੀ ਬਾਰਿਸ਼ ’ਚ ਹੀ ਮਹਾਰਾਜਾ ਅਗਰਸੈਨ ਪਾਰਕ ਹੋਇਆ ਜਲ-ਥਲ, ਵਿਹਿਪ ਨੇ ਚੁੱਕੇ ਪ੍ਰਬੰਧਾਂ ’ਤੇ ਸਵਾਲ ਅਗਲੀ ਖ਼ਬਰ ਐਸ. ਡੀ. ਐਮ. ਵਲੋਂ ਹਲਕਾ ਅਮਲੋਹ ਵਿਖੇ ਇਨੂਮੀਰੇਸ਼ਨ ਫਾਰਮ ਇਕੱਠੇ ਕਰਨ ਤੇ ਡਿਜ਼ੀਟਾਈਜ਼ੇਸ਼ਨ ਲਈ ਲਗਾਏ ਕੈਂਪਾਂ ਦਾ ਨਿਰੀਖਣ
Ad Position 24
No active advertisement