ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਟੀਮ ਨੇ ਜੀ. ਟੀ. ਬੀ. ਆਈ. ਐੱਮ. ਟੀ. ਕੰਪਿਊਟਰ ਕੇਂਦਰ ਖਮਾਣੋਂ ਦਾ ਕੀਤਾ ਦੌਰਾ

Ad Position 21
No active advertisement
ਅਜੀਤ ਡੈਸਕ 09-07-2026
ਖਮਾਣੋਂ, 8 ਜੁਲਾਈ (ਜੋਗਿੰਦਰ ਪਾਲ)-ਦਾਣਾ ਮੰਡੀ ਸਥਿਤ ਜੀ.ਟੀ.ਬੀ.ਆਈ.ਐਮ.ਟੀ. ਕੰਪਿਊਟਰ ਕੇਂਦਰ ਖਮਾਣੋਂ ਵਿਖੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ) ਦੀ ਅਧਿਕਾਰਕ ਟੀਮ ਨੇ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਕੇਂਦਰ ਮੁਖੀ ਸੁਖਦੀਪ ਕੌਰ ਨੇ ਗੁਰਜੰਟ ਸਿੰਘ ਗਿੱਲ, ਭਗਵੰਤ ਸਿੰਘ ਸਿੱਧੂ ਅਤੇ ਰਾਜਵਿੰਦਰ ਸਿੰਘ ਭੰਗੂ ਦੇ ਨਾਲ ਮਿਲ ਕੇ ਯੂਨੀਵਰਸਿਟੀ ਦੇ ਨੁਮਾਇੰਦਿਆਂ ਦਾ ਨਿੱਘਾ ਸਵਾਗਤ ਕੀਤਾ। ਮੀਟਿੰਗ ਦੌਰਾਨ ਨਿਯਮਤ ਅਤੇ ਆਨਲਾਈਨ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ, ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ, ਆਧੁਨਿਕ ਪਾਠਕ੍ਰਮਾਂ ਅਤੇ ਬਿਹਤਰ ਰੁਜ਼ਗਾਰ ਮੌਕਿਆਂ ਨਾਲ ਜੋੜਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਦੋਵਾਂ ਸੰਸਥਾਵਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਆਪਸੀ ਅਕਾਦਮਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਪ੍ਰਗਟਾਇਆ। ਇਸ ਮੌਕੇ ਸੁਖਦੀਪ ਕੌਰ ਨੇ ਦੱਸਿਆ ਕਿ ਜੀ.ਟੀ.ਬੀ.ਆਈ.ਐਮ.ਟੀ. ਕੰਪਿਊਟਰ ਕੇਂਦਰ, ਖਮਾਣੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਅਧਿਕਾਰਤ ਦਾਖਲਾ ਕੇਂਦਰ ਹੈ, ਜਿੱਥੇ ਵਿਦਿਆਰਥੀ ਨਿਯਮਤ ਅਤੇ ਆਨਲਾਈਨ ਪਾਠਕ੍ਰਮਾਂ ਵਿਚ ਦਾਖਲਾ ਲੈ ਸਕਦੇ ਹਨ। ਇੱਥੇ ਬੀ.ਏ., ਬੀ.ਕਾਮ, ਬੀ.ਸੀ.ਏ, ਬੀ.ਬੀ.ਏ, ਐਮ.ਏ, ਐਮ.ਕਾਮ, ਐਮ.ਬੀ.ਏ, ਐਮ.ਸੀ.ਏ, ਐਮ.ਐੱਸ.ਸੀ, ਡਿਜ਼ਿਟਲ ਮਾਰਕੀਟਿੰਗ ਡਿਪਲੋਮਾ, ਈ.ਸੀ.ਸੀ.ਈ. ਸਮੇਤ ਹੋਰ ਡਿਗਰੀ, ਡਿਪਲੋਮਾ ਅਤੇ ਪ੍ਰਮਾਣ-ਪੱਤਰ ਪਾਠਕ੍ਰਮ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਕਿਫ਼ਾਇਤੀ ਫ਼ੀਸ ’ਤੇ ਦਾਖਲਾ, ਸਹੀ ਮਾਰਗ ਦਰਸ਼ਨ ਅਤੇ ਪੂਰੀ ਅਕਾਦਮਿਕ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਅੰਤ ਵਿਚ ਯੂਨੀਵਰਸਿਟੀ ਦੀ ਟੀਮ ਨੇ ਜੀ.ਟੀ.ਬੀ.ਆਈ.ਐਮ.ਟੀ ਕੰਪਿਊਟਰ ਕੇਂਦਰ ਵਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਇਸ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦਾ ਭਰੋਸਾ ਪ੍ਰਗਟਾਇਆ।
Ad Position 22
No active advertisement
ਪਿਛਲੀ ਖ਼ਬਰ ਫ਼ਿਲਮ ਸਤਲੁਜ ’ਤੇ ਕੇਂਦਰ ਸਰਕਾਰ ਵਲੋਂ ਪਾਬੰਦੀ ਲਾਉਣਾ ਅਤਿ ਮੰਦਭਾਗਾ- ਐਡਵੋਕੇਟ ਟਿਵਾਣਾ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵਲੋਂ ਐਡ. ਗਗਨਦੀਪ ਸਿੰਘ ਮਾਲਵਾ ਜ਼ੋਨ-3 ਦੇ ਇੰਚਾਰਜ ਨਿਯੁਕਤ
Ad Position 24
No active advertisement