ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਫ਼ਿਲਮ ਸਤਲੁਜ ’ਤੇ ਕੇਂਦਰ ਸਰਕਾਰ ਵਲੋਂ ਪਾਬੰਦੀ ਲਾਉਣਾ ਅਤਿ ਮੰਦਭਾਗਾ- ਐਡਵੋਕੇਟ ਟਿਵਾਣਾ

Ad Position 21
No active advertisement
ਅਜੀਤ ਡੈਸਕ 09-07-2026
ਫ਼ਤਹਿਗੜ੍ਹ ਸਾਹਿਬ, 8 ਜੁਲਾਈ (ਮਨਪ੍ਰੀਤ ਸਿੰਘ)-ਕੇਂਦਰ ਸਰਕਾਰ ਵਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਫ਼ਿਲਮ ਸਤਲੁਜ ’ਤੇ ਪਾਬੰਦੀ ਲਾਏ ਜਾਣਾ ਅਤਿ ਮੰਦਭਾਗਾ ਹੈ ਤੇ ਇਹ ਮਨੁੱਖੀ ਅਧਿਕਾਰਾਂ ਤੇ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਹੈ, ਜਿਸ ਕਾਰਨ ਪੂਰੀ ਸਿੱਖ ਕੌਮ ’ਚ ਰੋਸ ਦੀ ਲਹਿਰ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਿੱਖ ਚਿੰਤਤ ਤੇ ਸੀਨੀਅਰ ਐਡਵੋਕੇਟ ਨਰਿੰਦਰ ਸਿੰਘ ਟਿਵਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਐਡ. ਟਿਵਾਣਾ ਨੇ ਕਿਹਾ ਕਿ ਭਾਵੇਂ ਕਿ ਫ਼ਿਲਮ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਬਾਅਦ ਇਸ ਨੂੰ ਨੈਟਵਰਕ ਤੋਂ ਹਟਾ ਦਿੱਤਾ ਗਿਆ, ਪਰ ਫਿਰ ਵੀ ਫ਼ਿਲਮ ਨੂੰ ਸਿੱਖ ਕੌਮ ਦੇ ਦਰਦੀਆਂ ਵਲੋਂ ਮੌਕੇ ਤੇ ਡਾਊਨਲੌਂਡ ਕਰ ਲੋਕਾਂ ਪਾਸ ਪਹੁੰਚਾਇਆ ਜਾ ਰਿਹਾ ਹੈ ਅਤੇ 90 ਦੇ ਦਹਾਕੇ ਸਮੇਂ ਸਿੱਖਾਂ ਦੇ ਕਤਲੇਆਮ ਤੇ ਉਨ੍ਹਾਂ ਤੇ ਹੋਏ ਤਸੱਦਦਾਂ ਅਤੇ ਸਮੇਂ ਦੀਆਂ ਸਰਕਾਰਾਂ ਦੇ ਕਾਲੇ ਕਾਰਨਾਮਿਆਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਹੀ ਹੁਣ ਕੇਂਦਰ ਦੀ ਭਾਜਪਾ ਸਰਕਾਰ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਦਾ ਕੰਮ ਰਹੀ ਹੈ, ਜਿਸ ਦੁਆਰਾ ਸਿੱਖਾਂ ਤੇ ਹੋਏ ਅੱਤਿਆਚਾਰ ਨੂੰ ਛੁਪਾਉਣ ਲਈ ਲਗਾਤਾਰ ਫ਼ਿਲਮ ਨੂੰ ਰਿਲੀਜ਼ ਹੋਣ ਤੋਂ ਰੋਕਿਆ ਜਾ ਰਿਹਾ ਸੀ ਤਾਂ ਜੋ ਪਿਛਲੀਆਂ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨੌਜਵਾਨਾਂ ’ਤੇ ਅੱਤਿਆਚਾਰ ਤੇ ਕਾਲੇ ਕਾਰਨਾਮਿਆਂ ਨੂੰ ਛਪਾਇਆ ਜਾ ਸਕੇ। ਐਡ. ਟਿਵਾਣਾ ਨੇ ਕਿਹਾ ਕਿ ਉਸ ਸਮੇਂ ਦੀ ਸਰਕਾਰ ਵਲੋਂ ਸਿੱਖ ਕੌਮ ਦਾ ਕੀਤਾ ਕਤਲੇਆਮ, ਕੌਮ ਨੂੰ ਖ਼ਤਮ ਕਰਨ ਦੇ ਬਰਾਬਰ ਸੀ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ’ਚ ਸਿੱਖ ਨੌਜਵਾਨਾਂ ਦੁਆਰਾ ਵਿਦੇਸ਼ਾਂ ’ਚ ਸ਼ਰਨ ਲਈ ਗਈ, ਪਰ ਲਾਹਨਤ ਹੈ, ਉਸ ਸਮੇਂ ਦੀ ਸਰਕਾਰ ਦੇ ਮੁੱਖੀਆਂ ਤੇ ਅਧਿਕਾਰੀਆਂ ਤੇ ਜਿਨ੍ਹਾਂ ਦੀਆਂ ਅੱਗੇ ਆਉਣ ਵਾਲੀਆਂ ਪੀੜੀਆਂ ਸਿਰ ਉੱਚਾ ਕਰ ਚੱਲਦੀਆਂ ਹਨ ਤੇ ਆਪਣੇ ਪੁਰਖਿਆਂ ਨੂੰ ਵੱਡਾ ਦੱਸਦੀਆਂ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਜੁੜੀਆਂ ਸ਼ਖ਼ਸੀਅਤਾਂ ਕੇਂਦਰ ਸਰਕਾਰ ਦੁਆਰਾ ਫ਼ਿਲਮ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਕਰਾਉਣ ਲਈ ਅੱਗੇ ਆਉਣ ਤਾਂ ਜੋ ਦੇਸ਼ ਤੇ ਕੌਮ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਹੰਢਾਏ ਦਰਦ ਨੂੰ ਦਿਖਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਦੁਆਰਾ ਉੱਘੇ ਕਲਾਕਾਰ ਦਿਲਜੀਤ ਸਿੰਘ ਦੁਸਾਂਝ ਵਲੋਂ ਨਿਭਾਏ ਕਿਰਦਾਰ, ਫ਼ਿਲਮ ਨਿਰਦੇਸ਼ਕ ਤੇ ਟੀਮ ਦੀ ਸ਼ਲਾਘਾ ਕੀਤੀ ਗਈ, ਜਿਨ੍ਹਾਂ ਦੁਆਰਾ ਪੰਜਾਬ ਦੇ ਨੌਜਵਾਨਾਂ ਨਾਲ ਵਾਪਰੇ ਨੂੰ ਇਸ ਕੌੜੇ ਸੱਚ ਨੂੰ ਅੱਗੇ ਲਿਆਂਦਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬਲਵੀਰ ਸਿੰਘ ਨੇ ਸੁਖਵਿੰਦਰ ਸਿੰਘ ਡੈਨੀ ਨੂੰ ਕਾਰਜਕਾਰੀ ਪ੍ਰਧਾਨ ਬਣਨ ’ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਟੀਮ ਨੇ ਜੀ. ਟੀ. ਬੀ. ਆਈ. ਐੱਮ. ਟੀ. ਕੰਪਿਊਟਰ ਕੇਂਦਰ ਖਮਾਣੋਂ ਦਾ ਕੀਤਾ ਦੌਰਾ
Ad Position 24
No active advertisement