05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਨਾਬਾਲਗਾ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਕੀਤੀ ਮੰਗ ਅਮਲੋਹ ਵਿਖੇ ਕੱਢਿਆ ਮੋਮਬੱਤੀ ਮਾਰਚ

Ad Position 21
No active advertisement
ਅਜੀਤ ਡੈਸਕ 10-07-2026
ਅਮਲੋਹ, 9 ਜੁਲਾਈ (ਕੇਵਲ ਸਿੰਘ)-ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿਚ ਇਕ ਨਾਬਾਲਗ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਅਮਲੋਹ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਤੇ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਸ੍ਰੀ ਰਾਮ ਮੰਦਰ ਬੁੱਗਾ ਚੌਕ ਵਿਖੇ ਹੋਈ। ਮੀਟਿੰਗ ਦੌਰਾਨ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ। ਉਪਰੰਤ ਨਾਭਾ ਚੌਕ ਤੱਕ ਮੋਮਬੱਤੀ ਮਾਰਚ ਕੱਢ ਕੇ ਪੀੜਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਗੂਆਂ ਨੇ ਸਰਕਾਰ ਤੋਂ ਮਹਿਲਾਵਾਂ ਤੇ ਬੱਚੀਆਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਲਾਗੂ ਕਰਨ ਅਤੇ ਅਜਿਹੇ ਅਪਰਾਧਾਂ ’ਤੇ ਤੁਰੰਤ ਤੇ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਗਰਗ, ਐਨ. ਆਰ. ਆਈ. ਕਲੱਬ ਦੇ ਪ੍ਰਧਾਨ ਸ਼ਿੰਦਰ ਮੋਹਨ ਪੁਰੀ, ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਕਰਮਚਾਰੀ ਦਲ ਦੇ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਮਾਘੀ ਟਰੱਸਟ ਦੇ ਸਕੱਤਰ ਭਗਵਾਨ ਦਾਸ ਮਾਜਰੀ, ਐਡਵੋਕੇਟ ਯਾਦਵਿੰਦਰ ਪਾਲ ਸਿੰਘ, ਰਾਮ ਮੰਦਰ ਦੇ ਖ਼ਜ਼ਾਨਚੀ ਸ਼ਿਵ ਕੁਮਾਰ ਗੋਇਲ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਡਾ. ਅਰਜਨ ਸਿੰਘ, ਜਾਗਦਾ ਸਮਾਜ ਵੈੱਲਫੇਅਰ ਕਲੱਬ ਦੇ ਮਾਸਟਰ ਰਾਜੇਸ਼ ਸ਼ਰਮਾ, ਗਊ ਸਨਮਾਨ ਆਵਾਹਨ ਅਭਿਆਨ ਦੇ ਜ਼ਿਲ੍ਹਾ ਪ੍ਰਧਾਨ ਸ਼ਾਸਤਰੀ ਗੁਰੂ ਦੱਤ ਸ਼ਰਮਾ, ਤਹਿਸੀਲ ਪ੍ਰਧਾਨ ਸਵਰਨਜੀਤ ਸਿੰਘ, ਪ੍ਰਧਾਨ ਬਲਜੀਤ ਪੇਸ਼ੀ, ਪ੍ਰੈੱਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਘੁੰਮਣ, ਰਿਟ. ਕਾਨੂੰਗੋ ਕਰਮਜੀਤ ਸਿੰਘ, ਐਨ. ਆਰ. ਆਈ. ਕਲੱਬ ਦੇ ਰੁਪਿੰਦਰ ਹੈਪੀ, ਅਨਿਲ ਲੁਟਾਵਾ, ਪਵਨ ਕਾਲੀਆ, ਪਰਮਜੀਤ ਸੂਦ, ਜਤਿੰਦਰ ਦਿਓਲ, ਲਖਵੀਰ ਲੱਖੀ ਮਾਜਰੀ, ਰਜੀਵ ਨੋਨੀ, ਮੋਹਿਤ ਛਿੱਬਾ, ਡਾ. ਅਸ਼ੋਕ ਬਾਤਿਸ਼, ਅਸ਼ੋਕ ਮੋਦੀ, ਡਾ. ਯਾਦਵਿੰਦਰ ਸ਼ਰਮਾ, ਪਰਮਜੀਤ ਸਿੰਘ, ਰਜਿੰਦਰ ਬੱਬੀ, ਯੁਗੇਸ਼ ਗੁਪਤਾ, ਪਰਮਵੀਰ ਸਿੰਘ ਘੁੰਮਣ, ਮਾ. ਗਗਨ ਗੁਪਤਾ, ਅਮਿਤ ਬੱਬੀ ਤੇ ਨਰਿੰਦਰ ਬੱਬੀ ਜਲਾਲਪੁਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਐਲ.ਆਈ.ਸੀ. ਦੀਆਂ ਸਾਰੀਆਂ ਸਕੀਮਾਂ ਲੋਕਹਿੱਤਕਾਰੀ ਤੇ ਲੋਕਾਂ ਦੇ ਸੁਰੱਖਿਅਤ ਭਵਿੱਖ ਲਈ ਹਨ-ਮਨੀਸ਼ ਅੰਗਰੀਸ ਅਗਲੀ ਖ਼ਬਰ ਲੰਬਿਤ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ, ਸੀਵਰਮੈਨਾਂ ਤੇ ਹੋਰ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵਿਚ ਦਾਖ਼ਲ
Ad Position 24
No active advertisement