23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੰਤੁਲਨ ਵਿਗੜਨ ਕਾਰਨ ਖੇਤਾਂ 'ਚ ਪਲਟਿਆ ਟਰੱਕ

Ad Position 21
No active advertisement
ਅਜੀਤ ਡੈਸਕ 31-01-2026
ਗੁਰਦਾਸਪੁਰ, 30 ਜਨਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ ਤੋਂ ਪੰਡੋਰੀ ਰੋਡ 'ਤੇ ਪਿੰਡ ਭੰਗਵਾਂ ਨੇੜੇ ਕਣਕ ਨਾਲ ਭਰੇ ਟਰੱਕ ਦਾ ਸੰਤੁਲਨ ਵਿਗੜਨ ਕਾਰਨ ਟਰੱਕ ਖੇਤਾਂ ਵਿਚ ਪਲਟ ਗਿਆ | ਜਿਸ ਨੇ ਬਿਜਲੀ ਬੋਰਡ ਦੇ ਟਰਾਂਸਫ਼ਾਰਮਰ ਨੰੂ ਵੀ ਆਪਣੀ ਲਪੇਟ ਵਿਚ ਲੇ ਕੇ ਵੱਡਾ ਨੁਕਸਾਲ ਕੀਤਾ ਹੈ | ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਪਰ ਮਾਲੀ ਨੁਕਸਾਨ ਕਾਫ਼ੀ ਹੋਇਆ ਹੈ | ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਟਰੱਕ ਜੋ ਐਫ.ਸੀ.ਆਈ ਗੁਰਦਾਸਪੁਰ ਦੇ ਗੁਦਾਮਾਂ ਤੋਂ ਕਣਕ ਭਰ ਕੇ ਜੰਮੂ ਲਈ ਰਵਾਨਾ ਹੋਣਾ ਸੀ | ਪਰ ਡਰਾਈਵਰ ਰਾਤ ਵੇਲੇ ਟਰੱਕ ਨੰੂ ਪਿੰਡ ਭੰਗਵਾਂ ਨੂੰ ਲਿਜਾ ਰਿਹਾ ਸੀ ਕਿ ਟਰੱਕ ਬੇਕਾਬੂ ਹੋ ਗਿਆ, ਜਿਸ ਕਾਰਨ ਉਹ ਪਲਟ ਗਿਆ | ਉਨ੍ਹਾਂ ਦੱਸਿਆ ਕਿ ਟਰੱਕ ਪਲਟਣ 'ਤੇ ਬਿਜਲੀ ਦਾ ਟਰਾਂਸਫ਼ਾਰਮਰ ਟੁੱਟ ਭੱਜ ਜਾਣ ਨਾਲ ਇਲਾਕੇ ਦੀ ਬਿਜਲੀ ਵੀ ਬੰਦ ਹੋ ਗਈ ਹੈ, ਉਥੇ ਹੀ ਸਥਿਤ ਇਕ ਰਿਜ਼ਾਰਟ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ ਹੈ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਸਬ ਡਵੀਜ਼ਨ ਤੋਂ ਬਾਅਦ ਦਿਹਾਤੀ ਖੇਤਰਾਂ 'ਚ ਬਿਜਲੀ ਸਪਲਾਈ ਨੰੂ ਬਣਾਇਆ ਜਾਵੇਗਾ ਬਿਹਤਰ-ਐਡਵੋਕੇਟ ਮੁਲਤਾਨੀ ਅਗਲੀ ਖ਼ਬਰ ਹੈਰੋਇਨ, ਅਫੀਮ ਤੇ ਡਰੱਗ ਮਨੀ ਸਮੇਤ ਤਿੰਨ ਦੋਸ਼ੀ ਕੀਤੇ ਗਿ੍ਫ਼ਤਾਰ
Ad Position 24