ਪਠਾਨਕੋਟ, 20 ਫਰਵਰੀ (ਵਿਨੋਦ)-ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਮੇਅਰ ਪੰਨਾ ਲਾਲ ਭਾਟੀਆ ਦੀ ਅਗਵਾਈ 'ਚ ਡੀ.ਸੀ. ਦਫ਼ਤਰ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ 'ਚ ਕਾਂਗਰਸ ਦੇ ਸਾਬਕਾ ਵਿਧਾਇਕ ਅਮਿਤ ਵਿੱਜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਤੇ ਡੀ.ਸੀ. ਪਠਾਨਕੋਟ ਡਾ: ਪਲਵੀ ਨੂੰ ਟਰੇਡ ਡੀਲ ਰੱਦ ਕਰਵਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ | ਜਾਣਕਾਰੀ ਦਿੰਦੇ ਹੋਏ ਅਮਿਤ ਵਿੱਜ ਤੇ ਮੇਅਰ ਪੰਨਾ ਲਾਲ ਭਾਟੀਆ ਨੇ ਸੰਯੁਕਤ ਰੂਪ 'ਚ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਟਰੇਡ ਡੀਲ ਬਣਾਈ ਗਈ ਹੈ, ਉਸ ਦਾ ਸਿੱਧਾ ਫ਼ਾਇਦਾ ਕਾਰਪੋਰੇਟ ਘਰਾਨਿਆਂ ਨੂੰ ਹੋਵੇਗਾ | ਉਨ੍ਹਾਂ ਦੱਸਿਆ ਕਿ ਹਰ ਚੀਜ਼ ਟਰੇਡ ਡੀਲ ਦੇ ਦਾਇਰੇ 'ਚ ਆਉਣ ਦੇ ਚੱਲਦੇ ਹਰ ਵਰਗ ਨੂੰ ਇਸ ਦਾ ਨੁਕਸਾਨ ਹੋਵੇਗਾ ਤੇ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਚਹੇਤੇ ਕਾਰਪੋਰੇਟ ਘਰਾਨਿਆਂ ਨੂੰ ਇਸ ਦਾ ਲਾਭ ਦੇਣਾ ਚਾਹੁੰਦੀ ਹੈ | ਜਿਸ ਲਈ ਇਹ ਟਰੇਡ ਡੀਲ ਲੈ ਕੇ ਆਈ ਹੈ, ਪਰ ਕਾਂਗਰਸ ਪਾਰਟੀ ਕਦੇ ਵੀ ਦੇਸ਼ ਦੀ ਜਨਤਾ ਨਾਲ ਖਿਲਵਾੜ ਨਹੀਂ ਹੋਣ ਦੇਵੇਗੀ ਤੇ ਟਰੇਡ ਡੀਲ ਰੱਦ ਹੋਣ ਤੱਕ ਇਸ ਦਾ ਵਿਰੋਧ ਪ੍ਰਦਰਸ਼ਨ ਹੁੰਦਾ ਰਹੇਗਾ | ਇਸ ਮੌਕੇ ਆਸ਼ੀਸ਼ ਵਿੱਜ, ਵਿਨੈ ਮਹਾਜਨ, ਟੀਨਾ ਚੌਧਰੀ, ਤੋਸ਼ਿਤ ਮਹਾਜਨ ਸਹਿਤ ਅਨੇਕਾਂ ਵਰਕਰ ਸ਼ਾਮਿਲ ਸਨ |