18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੀ.ਐਸ.ਪੀ.ਸੀ.ਐਲ. ਦੀ ਸਬ ਡਵੀਜ਼ਨ ਨਰੋਟ ਜੈਮਲ ਸਿੰਘ ਤਾਇਨਾਤ ਜੇ.ਈ. ਦੀ ਬਦਲੀ ਨੂੰ ਲੈ ਕੇ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 21-02-2026
ਬਮਿਆਲ, 20 ਫਰਵਰੀ (ਰਕੇਸ਼ ਸ਼ਰਮਾ)-ਪੀ.ਐਸ.ਪੀ.ਸੀ.ਐਲ. ਜ਼ਿਲ੍ਹਾ ਪਠਾਨਕੋਟ ਦੀ ਸਬ ਡਵੀਜ਼ਨ ਨਰੋਟ ਜੈਮਲ ਸਿੰਘ ਵਿਖੇ ਤਾਇਨਾਤ ਜੇ.ਈ. ਰਜੇਸ਼ ਕੁਮਾਰ ਦੀ ਹਾਲ ਹੀ ਦੋ ਦਿਨ ਪਹਿਲਾਂ ਸਿਆਸੀ ਆਧਾਰ 'ਤੇ ਬਦਲੀ ਨਰੋਟ ਸਿੰਘ ਤੋਂ ਲਗਭਗ 70 ਕਿੱਲੋਮੀਟਰ ਦੂਰ ਧਾਰ ਵਿਖੇ ਕਰਨ 'ਤੇ ਪੀ.ਐਸ.ਪੀ.ਸੀ.ਐਲ. ਦੇ ਮੁਲਾਜ਼ਮ ਯੂਨੀਅਨ ਵਲੋਂ ਸਬ ਡਵੀਜ਼ਨ ਫ਼ਤਿਹਪੁਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ ਦੀ ਅਗਵਾਈ ਸਰਬੱਤ ਕੁਮਾਰ ਜ਼ਿਲ੍ਹਾ ਜਨਰਲ ਸੈਕਟਰੀ ਇੰਪਲਾਈਜ਼ ਪੀ.ਐਸ.ਈ.ਬੀ. ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਨੇ ਕੀਤੀ | ਇਸ ਮੌਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਤੇ ਆਗੂਆਂ ਨੇ ਕਿਹਾ ਕਿ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਜੇ.ਈ. ਰਜੇਸ਼ ਕੁਮਾਰ ਬਦਲੀ ਸਿਆਸੀ ਤੌਰ 'ਤੇ ਕੀਤੀ ਗਈ ਹੈ, ਜੋ ਕਿ ਸਰਾਸਰ ਗ਼ਲਤ ਹੈ | ਜਿਸ ਦੇ ਚੱਲਦੇ ਉਨ੍ਹਾਂ ਵਲੋਂ ਅੱਜ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਰਜੇਸ਼ ਕੁਮਾਰ ਦੀ ਬਦਲੀ ਦੇ ਆਰਡਰ ਕੈਂਸਲ ਨਹੀਂ ਕੀਤੇ ਜਾਂਦੇ ਉਦੋਂ ਤੱਕ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਕਰਮਚਾਰੀ ਦਾ ਕੰਮ ਤਸੱਲੀਬਖ਼ਸ਼ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਬਦਲੀ ਨੂੰ ਤੁਰੰਤ ਰੱਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਬਦਲੀ ਰੱਦ ਨਹੀਂ ਕੀਤੀ ਜਾਂਦੀ, ਉਦੋਂ ਤੱਕ ਨਰੋਟ ਜੈਮਲ ਸਿੰਘ ਸਬ ਡਵੀਜ਼ਨ ਦੇ ਕੰਮ ਕਾਜ ਠੱਪ ਰੱਖਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਟਰੇਡ ਡੀਲ ਰੱਦ ਕਰਵਾਉਣ ਲਈ ਡੀ.ਸੀ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਜਰਮਨ ਪ੍ਰਤੀਨਿਧੀ ਕਿ੍ਸਟਿਨ ਵੋਲਰ ਪਠਾਨਕੋਟ ਦੇ ਪ੍ਰਤਾਪ ਵਰਲਡ ਸਕੂਲ ਪਹੁੰਚੇ
Ad Position 24