ਅੱਚਲ ਸਾਹਿਬ, 10 ਅਪੈ੍ਰਲ (ਗੁਰਚਰਨ ਸਿੋਂਘ)-ਪੰਜਾਬ ਅੰਦਰ ਲੋਕ ਭਲਾਈ ਕਾਰਜਾਂ ਨੂੰ ਸਮਰਪਿਤ ਰਾਊਾਡ ਗਲਾਸ ਫਾਉਂਡੇਸਨ ਵਲੋਂ ਪਿੰਡ ਸਦਾਰੰਗ ਵਿਖੇ 'ਕੂੜਾ ਸੰਭਾਲ' ਜਾਗਰੂਕਤਾ ਕੈਂਪ ਲਗਾਇਆ ਗਿਆ | ਪਿੰਡ ਦੇ ਸਰਪੰਚ ਮੀਨੂੰ ਬਾਲਾ ਅਤੇ ਗੁਰਮੀਤ ਸਿੰਘ ਲੱਕੀ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਵਿਚ ਫਾਊਾਡੇਸ਼ਨ ਦੇ ਮਾਝਾ ਜ਼ੋਨ ਤੋਂ ਡਿਪਟੀ ਲੀਡ ਅਫ਼ਸਰ ਅਭਿਸ਼ੇਕ ਸਿੰਘ ਨੇ ਕਿਹਾ ਕਿ ਪੰਜਾਬ ਦਾ ਵਾਤਾਵਰਣ ਜੋ ਕਿ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਿਹਾ ਹੈ, ਨੂੰ ਠੀਕ ਕਰਨ ਵਾਸਤੇ ਕੂੜਾ-ਕਰਕਟ ਸੰਭਾਲਣ ਦੀ ਵੀ ਬੜੀ ਵੱਡੀ ਲੋੜ ਹੈ | ਉਨ੍ਹਾਂ ਦੱਸਿਆ ਕਿ ਰਾਊਾਡ ਗਲਾਸ ਫਾਊਾਡੇਸ਼ਨ ਹਰ ਘਰ ਨੂੰ ਦੋ-ਦੋ ਡਸਟਬਿੰਨ ਬਿਲਕੁਲ ਮੁਫਤ ਮੁਹੱਈਆ ਕਰਵਾਵੇਗਾ ਜਿਸ ਵਿਚ ਗਿੱਲਾ ਤੇ ਸੁੱਕਾ ਕੂੜਾ ਪਿੰਡ ਦੇ ਹੀ ਨਿਯੁਕਤ ਇਕ ਵਿਅਕਤੀ ਰਾਹੀਂ ਇਕੱਠਾ ਕਰ ਕੇ ਪਿੰਡ ਦੇ ਬਾਹਰਵਾਰ ਬਣੇ ਕੂੜਾ ਸੰਭਾਲਣ ਵਾਲੇ ਸ਼ੈੱਡ 'ਚ ਇਕੱਠਾ ਕੀਤਾ ਜਾਵੇਗਾ | ਉਨ੍ਹਾਂ ਤੋਂ ਇਲਾਵਾ ਸਮਾਜ ਸੇਵੀ ਜਗਦੀਸ਼ ਸਿੰਘ ਬਮਰਾਹ, ਜ਼ਿਲ੍ਹਾ ਅੰਮਿ੍ਤਸਰ ਤੇ ਗੁਰਦਾਸਪੁਰ ਦੇ ਇੰਚਾਰਜ ਰੇਸ਼ਮ ਸਿੰਘ, ਮਲਕੀਤ ਸਿੰਘ ਤੇ ਕਿਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ | ਗੁਰਮੀਤ ਸਿੰਘ ਲੱਕੀ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ |