18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕਸਬਾ ਪੁਰਾਣਾ ਸ਼ਾਲਾ ਵਿਖੇ ਡਿਵਾਈਡਰਾਂ ਅੱਗੇ 4-4 ਫੁੱਟ ਦੀਆਂ ਰੋਕਾਂ ਕਾਰਨ ਵਾਪਰੇ ਦੋ ਹਾਦਸੇ

Ad Position 21
No active advertisement
ਅਜੀਤ ਡੈਸਕ 29-05-2026
ਗੁਰਦਾਸਪੁਰ, 28 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ 'ਤੇ ਕਸਬਾ ਪੁਰਾਣਾ ਸ਼ਾਲਾ ਵਿਖੇ ਸੜਕੀ ਆਵਾਜਾਈ ਬਿਹਤਰ ਬਣਾਉਣ ਲਈ ਲੋਕ ਨਿਰਮਾਣ ਵਿਭਾਗ ਵਲੋਂ ਬਣਾਏ ਗਏ ਡਿਵਾਈਡਰਾਂ ਦੇ ਅੱਗੇ ਪਿੱਛੇ 4-4 ਫੁੱਟ ਸੀਮੈਂਟ ਦੀਆਂ ਰੋਕਾਂ ਲਗਾਈਆਂ ਹੋਈਆਂ ਹਨ | ਜਿਸ ਨਾਲ ਰਾਤ ਸਮੇਂ ਡਰਾਈਵਰਾਂ ਦੀਆਂ ਅੱਖਾਂ 'ਚ ਲਾਈਟਾਂ ਪੈਣ ਨਾਲ ਭਿਆਨਕ ਹਾਦਸੇ ਵਾਪਰ ਜਾਂਦੇ ਹਨ | ਬੀਤੀ ਰਾਤ ਵੀ ਇਕ ਥਾਰ ਗੱਡੀ ਤੇ ਤੇਲ ਵਾਲਾ ਟੈਂਕਰ ਇਨ੍ਹਾਂ ਰੋਕਾਂ ਵਿਚ ਵੱਜਣ ਕਾਰਨ ਦੋ ਹਾਦਸੇ ਵਾਪਰ ਗਏ | ਜਿਸ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਪਰ ਦੋਨੋਂ ਗੱਡੀਆਂ ਦਾ ਮਾਲੀ ਨੁਕਸਾਨੀ ਕਾਫ਼ੀ ਹੋਇਆ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 9.30 ਵਜੇ ਦੇ ਕਰੀਬ ਇਕ ਥਾਰ ਗੱਡੀ ਜਿਸ ਨੰੂ ਵਰੁਣ ਕੁਮਾਰ ਪੁੱਤਰ ਅਸ਼ੋਕ ਸ਼ਰਮਾ ਵਾਸੀ ਪਨਿਆੜ ਚਲਾ ਰਿਹਾ ਸੀ ਜੋ ਮੁਕੇਰੀਆਂ ਵਲੋਂ ਆ ਰਿਹਾ ਸੀ ਕਿ ਸਿੱਧੀਆਂ ਤੇਜ਼ ਲਾਈਟਾਂ ਪੈਣ ਕਾਰਨ ਸਿੱਧੀ ਸੀਮੈਂਟ ਦੀ ਬਣੀ ਰੋਕ ਵਿਚ ਵੱਜ ਗਈ ਅਤੇ ਗੱਡੀ ਦੇ ਏਅਰ ਬੈਗ ਖੁੱਲ੍ਹਣ ਕਰਕੇ ਚਾਲਕ ਦੇ ਮਾਮੂਲੀ ਸੱਟ ਲੱਗੀ | ਇਸ ਤੋਂ ਬਾਅਦ ਰਾਤ ਕਰੀਬ 11 ਵਜੇ ਖਾਲੀ ਤੇਲ ਦਾ ਟੈਂਕਰ ਨੰ: ਪੀ.ਬੀ.08.ਈ.ਕੇ.9411 ਨੰੂ ਵਿਨੋਦ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਧਿਆਨਪੁਰ ਜੋ ਗੁਰਦਾਸਪੁਰ ਤੋਂ ਜਲੰਧਰ ਜਾ ਰਿਹਾ ਸੀ ਕਿ ਜਦੋਂ ਪੁਰਾਣਾ ਸ਼ਾਲਾ ਨੇੜੇ ਪਹੁੰਚਿਆ ਤਾਂ ਡਿਵਾਈਡਰਾਂ ਅੱਗੇ ਬਣਾਈ ਰੋਕ ਵਿਚ ਵੱਜਣ ਕਾਰਨ ਪਲਟ ਗਿਆ | ਜਿਸ ਕਾਰਨ ਟੈਂਕਰ ਦਾ ਅਗਲਾ ਹਿੱਸਾ ਬੁਰਾ ਤਰ੍ਹਾਂ ਟੁੱਟ ਗਿਆ | ਇਸ ਘਟਨਾ ਨੰੂ ਲੈ ਕੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂਆਂ ਵਲੋਂ ਪੁਰਾਣਾ ਸ਼ਾਲਾ ਚੌਕ ਵਿਚ ਲੋਕ ਨਿਰਮਾਣ ਵਿਭਾਗ ਖ਼ਿਲਾਫ਼ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ | ਜਿਸ ਕਰਕੇ ਆਵਾਜਾਈ ਬੰਦ ਹੋਣ ਨਾਲ ਰਾਹਗੀਰਾਂ ਨੰੂ ਕਾਫ਼ੀ ਮੁਸ਼ਕਿਲ ਪੇਸ਼ ਆਈ | ਇਸ ਮੌਕੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਚੀਮਾ, ਸਰਬਜੀਤ ਸਿੰਘ ਲਾਲੀਆ, ਮੀਤ ਪ੍ਰਧਾਨ ਪੰਜਾਬ ਬਲਦੇਵ ਸਿੰਘ ਸੇਖਵਾਂ, ਸਰਪੰਚ ਬਲਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਮਾਮਲਾ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਪਹਿਲਾਂ ਵੀ ਲਿਆਂਦਾ ਸੀ ਕਿ ਡਿਵਾਈਡਰਾਂ ਦੇ ਅੱਗੇ ਪਿੱਛੇ ਬਣਾਈਆਂ ਰੋਕਾਂ ਬੇਤਰਤੀਬੀਆਂ ਹਨ, ਜਿਸ ਨਾਲ ਹਾਦਸੇ ਵਾਪਰਦੇ ਹਨ | ਪਰ ਵਿਭਾਗ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਜਿਸ ਕਰਕੇ ਜਥੇਬੰਦੀਆਂ ਅੰਦਰ ਭਾਰੀ ਰੋਸ ਹੈ | ਇਸ ਮੌਕੇ ਨੇੜਲੇ ਦੁਕਾਨਦਾਰ ਵੀ ਹਾਜ਼ਰ ਸਨ | ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਦੋ ਦਿਨਾਂ ਅੰਦਰ ਰੋਕਾਂ ਨਾ ਹਟਾਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਜਥੇਬੰਦੀ ਨੰੂ ਰੋਕਾਂ ਹਟਾਉਣ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਕਰਨੈਲ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ, ਕਮਲਜੀਤ ਸਿੰਘ ਤੋਂ ਇਲਾਵਾ ਅੱਡਾ ਪੁਰਾਣਾ ਸ਼ਾਲਾ ਦੇ ਦੁਕਾਨਦਾਰ ਹਾਜ਼ਰ ਸਨ | ਐਸ.ਐਚ.ਓ ਪੁਰਾਣਾ ਸ਼ਾਲਾ ਨੇ ਮੌਕੇ 'ਤੇ ਪਹੁੰਚ ਕੇ ਧਰਨਾਕਾਰੀਆਂ ਨੰੂ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜਲਦ ਮਸਲੇ ਦਾ ਹੱਲ ਕੀਤਾ ਜਾਵੇਗਾ | ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ ਤੇ ਆਵਾਜਾਈ ਬਹਾਲ ਕਰਵਾ ਦਿੱਤੀ ਗਈ | ਜ਼ਿਕਰਯੋਗ ਹੈ ਕਿ ਪੁਰਾਣਾ ਸ਼ਾਲਾ ਵਿਖੇ ਗ਼ਲਤ ਰੋਕਾਂ ਕਾਰਨ ਇਕ ਮਹੀਨੇ ਅੰਦਰ ਇਹ 8ਵਾਂ ਹਾਦਸਾ ਹੈ | ਜਿਸ ਨਾਲ ਰਾਹਗੀਰ ਪ੍ਰੇਸ਼ਾਨ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਪੁਰਾਣਾ ਸਾਲਾ ਸੜਕ ਵਿਚਕਾਰ ਬਣੇ ਡਿਵਾਈਡਰਾਂ ਦੇ ਅੱਗੇ ਰੋਕਾਂ ਹਟਾਉਣ ਲਈ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਨੰੂ ਸਖਤ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਕੋਈ ਹਾਦਸਾ ਨਾ ਵਾਪਰ ਸਕੇ |
Ad Position 22
No active advertisement
ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਪਹੁੰਚੇ ਨਾਭਾ, ਪਾਰਟੀ ਵਰਕਰਾਂ ਵਲੋਂ ਭ... ਅਗਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਸਰਕਲ ਦੀ ਮੀਟਿੰਗ
Ad Position 24