18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਸਰਕਲ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 29-05-2026
ਗੁਰਦਾਸਪੁਰ, 28 ਮਈ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਕੋ ਦੇ ਪੈਨਸ਼ਨਰ ਐਸੋਸੀਏਸ਼ਨ ਰਜਿ. ਨੰ: 56 ਦੇ ਸਰਕਲ ਗੁਰਦਾਸਪੁਰ ਦੀ ਜ਼ਰੂਰੀ ਮੀਟਿੰਗ ਬਲਵਿੰਦਰ ਸਿੰਘ ਦੂਲਾ ਨੰਗਲ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਾਰਕ ਵਿਖੇ ਹੋਈ | ਇਸ ਮੌਕੇ ਸੂਬਾ ਆਗੂ ਜੋਗਿੰਦਰ ਸਿੰਘ ਰੰਧਾਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਵੱਖ ਵੱਖ ਮੰਡਲਾਂ ਦੇ ਪ੍ਰਧਾਨਾਂ ਤੇ ਸਰਕਲ ਆਗੂਆਂ ਨੇ ਵੀ ਹਿੱਸਾ ਲੈ ਕੇ ਪਿਛਲੇ ਕਤੇ ਸੰਘਰਸ਼ ਦਾ ਲੇਖਾ ਜੋਖਾ ਕੀਤਾ ਅਤੇ ਸੰਘਰਸ਼ ਵਿਚ ਰਹਿ ਗਈਆਂ ਘਾਟਾਂ ਨੰੂ ਆਉਣ ਵਾਲੇ ਸਮੇਂ 'ਚ ਦੂਰ ਕਰਨ ਦਾ ਅਹਿਦ ਕੀਤਾ ਗਿਆ | ਇਸ ਮੌਕੇ ਗੌਰਮਿੰਟ ਪੈਨਸ਼ਨਰ ਫ਼ਰੰਟ ਪੰਜਾਬ ਅਤੇ ਸਟੇਟ ਕਮੇਟੀ ਦੇ ਸੱਦੇ 'ਤੇ 1 ਜੂਨ ਤੋਂ 5 ਜੂਨ ਤੱਕ ਮੁਲਾਜ਼ਮ ਤੇ ਪੈਨਸ਼ਨਰ ਮੰਗਾਂ ਪੰਜਾਬ ਸਰਕਾਰ ਤੋਂ ਮਨਵਾਉਣ ਲਈ ਪੰਜਾਬ ਸਰਕਾਰ ਨੰੂ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵਲੋਂ ਆਪਣੀਆਂ ਮੰਗਾਂ ਪ੍ਰਤੀ 1972 ਨਿਯਮ ਤਹਿਤ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਲੜੇ ਜਾ ਰਹੇ ਸੰਘਰਸ਼ ਦੀ ਹਮਾਇਤ ਵੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਡੀ.ਏ, ਉਸ ਦਾ ਬਕਾਇਆ ਦੇਣ ਦੇ ਨਾਲ ਨਾਲ ਪੁਰਾਣੀ ਪੈਨਸ਼ਨ ਦਾ 1972 ਨਿਯਮ ਤਹਿਤ ਨੋਟੀਫ਼ਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ | ਇਸ ਮੌਕੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਕਿਹਾ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੰੂ ਹੋਰ ਤੇਜ਼ ਕੀਤਾ ਜਾਵੇਗਾ | ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਘੱਟ ਗਿਣਤੀ ਮੁਲਾਜ਼ਮ ਜਿਨ੍ਹਾਂ ਕੋਲੋਂ ਪਹਿਲਾਂ ਹੀ ਮੋਬਾਈਲ ਹਨ, ਉਹ ਮੋਬਾਈਲ ਭੱਤਾ ਲੈ ਰਹੇ ਹਨ | ਉਨ੍ਹਾਂ ਨਵੇਂ ਮਹਿੰਗੇ ਭਾਅ ਦੇ ਮੋਬਾਈਲ ਖ਼ਰੀਦ ਕੇ ਦੇ ਦੇਣ ਦੀ ਨਿੰਦਾ ਵੀ ਕੀਤੀ | ਇਸ ਮੌਕੇ ਮੱਸਾ ਸਿੰਘ ਨੱਤ ਸੀਨੀਅਰ ਮੀਤ ਪ੍ਰਧਾਨ ਸਰਕਲ ਗੁਰਦਾਸਪੁਰ, ਸੁਖਵਿੰਦਰ ਸਿੰਘ ਗਿੱਲ ਸਹਾਇਕ ਸਕੱਤਰ ਸਰਕਲ ਗੁਰਦਾਸਪੁਰ, ਸੰਤੋਖ ਸਿੰਘ ਜਥੇਬੰਦਕ ਸਕੱਤਰ, ਦੇਸ ਰਾਜ ਮੰਡਲ ਪ੍ਰਧਾਨ ਦਿਹਾਤੀ ਪਠਾਨਕੋਟ, ਹੰਸ ਰਾਜ ਮੰਡਲ ਪ੍ਰਧਾਨ ਸ਼ਹਿਰੀ ਪਠਾਨਕੋਟ, ਸਤਪਾਲ ਲੱਖੋਵਾਲ ਮੰਡਲ ਪ੍ਰਧਾਨ ਗੁਰਦਾਸਪੁਰ, ਸਤਿੰਦਰ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਸਬਾ ਪੁਰਾਣਾ ਸ਼ਾਲਾ ਵਿਖੇ ਡਿਵਾਈਡਰਾਂ ਅੱਗੇ 4-4 ਫੁੱਟ ਦੀਆਂ ਰੋਕਾਂ ਕਾਰਨ ਵਾਪਰੇ ਦੋ ਹਾਦਸੇ ਅਗਲੀ ਖ਼ਬਰ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਨਵੀਂ ਵਿਦਿਆਰਥੀ ਕੌਂਸਲ ਦਾ ਗਠਨ
Ad Position 24