ਫ਼ਤਹਿਗੜ੍ਹ ਚੂੜੀਆਂ, 28 ਮਈ (ਅੱੈਮ.ਐੱਸ. ਫੁੱਲ)-ਪੰਡਿਤ ਮੋਹਨ ਲਾਲ ਗਲੋਬਲ ਸਕੂਲ ਫ਼ਤਹਿਗੜ੍ਹ ਚੂੜੀਆਂ ਵਿਚ ਵਿਦਿਆਰਥੀ ਕੌਂਸਲ ਗਠਨ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਪਿ੍ੰਸੀਪਲ ਵਰਿੰਦਰ ਕੌਰ, ਡੀ.ਪੀ.ਈ. ਅਧਿਆਪਕ ਗੁਰਦੇਵ, ਜਸ਼ਨਦੀਪ ਕੌਰ ਅਤੇ ਸਕੂਲ ਕੋਆਰਡੀਨੇਟਰ ਅਮਨਦੀਪ ਕੌਰ ਵਲੋਂ ਜੋਤੀ ਜਗਾ ਕੀਤੀ ਗਈ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਬੈਂਡ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਇਸ ਮੌਕੇੇ ਸਕੂਲ ਦੇ ਨਵੇਂ ਵਿਦਿਆਰਥੀ ਕੌਂਸਲ ਮੈਂਬਰ ਅਤੇ ਹਾਊਸ ਕੈਪਟਨ ਚੁਣੇ ਗਏ, ਜਿਸ ਵਿਚ 10ਵੀਂ ਜਮਾਤ ਦੇ ਗੁਰਵੀਰ ਸਿੰਘ ਨੂੰ ਮੁੱਖ ਲੜਕਾ ਤੇ ਜਸਕੀਰਤ ਕੌਰ ਨੂੰ ਮੁੱਖ ਲੜਕੀ, 8ਵੀਂ ਜਮਾਤ ਦੇ ਆਰਨਵ ਪਰਮਾਰ ਨੂੰ ਉਪ ਮੁੱਖ ਲੜਕਾ ਤੇ 9ਵੀਂ ਜਮਾਤ ਦੀ ਮਹਕਮੀਤ ਕੌਰ ਨੂੰ ਉਪ ਮੁੱਖ ਲੜਕੀ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਤੋਂ ਇਲਾਵਾ 8ਵੀਂ ਜਮਾਤ ਦੇ ਸੁੱਚਾ ਮਸੀਹ ਨੂੰ ਖੇਡ ਕੈਪਟਨ ਲੜਕਾ ਅਤੇ 9ਵੀਂ ਜਮਾਤ ਦੀ ਗੁਰਪ੍ਰੀਤ ਕੌਰ ਨੂੰ ਖੇਡ ਕੈਪਟਨ ਲੜਕੀ ਨਿਯੁਕਤ ਕੀਤਾ ਗਿਆ | ਹਾਊਸਾਂ ਦੀ ਜ਼ਿੰਮੇਵਾਰੀ 'ਤੇਜਸਵੀ ਹਾਊਸ' ਦਾ ਕੈਪਟਨ 10ਵੀਂ ਜਮਾਤ ਦੇ ਕਰਮਨਪ੍ਰੀਤ ਸਿੰਘ ਤੇ ਅਰਪਨਪ੍ਰੀਤ ਕੌਰ ਅਤੇ ਉਪ ਹਾਊਸ ਕੈਪਟਨ ਏਕਲਵਿਆ ਸਿੰਘ ਤੇ ਨੂਰਪ੍ਰੀਤ ਕੌਰ ਨੂੰ ਦਿੱਤੀ ਗਈ | ਸੰਕਲਪ ਹਾਊਸ ਦਾ ਕੈਪਟਨ 10ਵੀਂ ਜਮਾਤ ਦੇ ਗੋਮਸੀ ਭੰਡਾਰੀ ਤੇ ਰਿਤਿਕਾ, ਉਪ ਕੈਪਟਨ ਸਮਿੱਟ ਸ਼ਰਮਾ ਤੇ ਜਸਮੀਤ ਕੌਰ, ਲਕਸ਼ਿਆ ਹਾਊਸ ਦਾ ਕੈਪਟਨ 10ਵੀਂ ਜਮਾਤ ਦੇ ਜਪਨੂਰ ਸਿੰਘ ਗੋਰਾਇਆ ਤੇ 9ਵੀਂ ਜਮਾਤ ਦੀ ਮਨਸੀਰਤ ਕੌਰ, ਉਪ ਕੈਪਟਨ ਆਕਾਸ਼ਦੀਪ ਸਿੰਘ ਤੇ ਸੰਘਮਿਤਰਾ, ਉੱਜਵਲ ਹਾਊਸ ਦਾ ਕੈਪਟਨ 10ਵੀਂ ਜਮਾਤ ਦੇ ਜਪਨੂਰ ਸਿੰਘ ਮੰਡ ਤੇ ਰੋਹਿਨੀ, ਉਪ ਕੈਪਟਨ ਗੁਰਨਿਮਰਤ ਸਿੰਘ ਤੇ ਨਵਪ੍ਰੀਤ ਕੌਰ ਨੂੰ ਬਣਾਇਆ ਗਿਆ | ਪਿ੍ੰਸੀਪਲ ਵਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਲੀਡਰਸ਼ਿਪ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਅੰਤ ਵਿਚ ਚੁਣੇ ਗਏ ਸਾਰੇ ਵਿਦਿਆਰਥੀਆਂ ਨੇ ਇਮਾਨਦਾਰੀ, ਨਿਸ਼ਠਾ ਅਤੇ ਪੂਰੀ ਲਗਨ ਨਾਲ ਜ਼ਿੰਮੇਵਾਰੀਆਂ ਨਿਭਾਉਣ ਦੀ ਸਹੁੰ ਲਈ | ਇਸ ਮੌਕੇ ਸਕੂਲ ਕੋਆਰਡੀਨੇਟਰ ਅਮਨਦੀਪ ਕੌਰ, ਸਰਬਜੀਤ ਕੌਰ, ਸਮੂਹ ਸਟਾਫ਼ ਕੁਲਬੀਰ ਕੌਰ, ਸੰਦੀਪ ਕੌਰ, ਮਨਪ੍ਰੀਤ ਕੌਰ, ਸਲੋਨੀ, ਨੀਲਮ, ਅਮਨਪ੍ਰੀਤ ਕੌਰ, ਜੋਬਨਪ੍ਰੀਤ ਕੌਰ, ਅਰਸ਼ਦੀਪ ਕੌਰ, ਰਜਿੰਦਰ ਕੌਰ, ਰੂਪਨੀਤ ਕੌਰ, ਸੋਨੀਆ, ਜਸ਼ਨਪ੍ਰੀਤ ਕੌਰ, ਗੁਰਦੇਵ ਸਿੰਘ, ਆਰਤੀ, ਮਨਪ੍ਰੀਤ ਕੌਰ ਅਤੇ ਜਗਰੂਪ ਸਿੰਘ ਆਦਿ ਹਾਜ਼ਰ ਸਨ |