02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਡਾਕਟਰ ਦਾ ਪੇਸ਼ਾ ਮਨੁੱਖਤਾ ਦੀ ਸੇਵਾ ਦਾ ਮਹਾਨ ਸੰਕਲਪ - ਡਾ. ਭਾਗੋਵਾਲੀਆ

Ad Position 21
No active advertisement
ਅਜੀਤ ਡੈਸਕ 02-07-2026
ਬਟਾਲਾ, 1 ਜੁਲਾਈ (ਸਤਿੰਦਰ ਸਿੰਘ)-ਰਾਸ਼ਟਰੀ ਡਾਕਟਰ ਦਿਵਸ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਆਕਾਸ਼ ਹਸਪਤਾਲ ਤੇ ਹਾਰਟ ਕੇਅਰ ਸੈਂਟਰ ਬਟਾਲਾ ਦੇ ਐਮ.ਡੀ. ਅਤੇ ਆਈ.ਐਮ.ਏ. ਬਟਾਲਾ ਦੇ ਸਾ. ਪ੍ਰਧਾਨ ਡਾ. ਲਖਬੀਰ ਸਿੰਘ ਭਗੋਵਾਲੀਆ ਨੇ ਸਮੂਹ ਡਾਕਟਰ ਭਾਈਚਾਰੇ ਨੂੰ ਵਧਾਈ ਦਿੱਤੀ। ਡਾ. ਭਾਗੋਵਾਲੀਆ ਨੇ ਕਿਹਾ ਕਿ ਡਾਕਟਰ ਦਾ ਪੇਸ਼ਾ ਕੇਵਲ ਇਕ ਕਿੱਤਾ ਨਹੀਂ, ਸਗੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਦਾ ਮਹਾਨ ਸੰਕਲਪ ਹੈ। ਹਰ ਚਿੱਟੇ ਕੋਟ ਦੇ ਪਿੱਛੇ ਇਕ ਅਜਿਹਾ ਸੰਵੇਦਨਸ਼ੀਲ ਮਨ ਤੇ ਸਮਰਪਿਤ ਜਜ਼ਬਾ ਹੁੰਦਾ ਹੈ, ਜੋ ਅਨਜਾਣ ਵਿਅਕਤੀ ਦੇ ਦਰਦ ਨੂੰ ਆਪਣਾ ਦਰਦ ਸਮਝਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਅਣਗਿਣਤ ਰਾਤਾਂ ਦੀ ਨੀਂਦ, ਪਰਿਵਾਰ ਨਾਲ ਬਿਤਾਏ ਜਾਣ ਵਾਲੇ ਪਲਾਂ ਅਤੇ ਨਿੱਜੀ ਸੁੱਖ-ਸਹੂਲਤਾਂ ਦਾ ਤਿਆਗ ਕੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਸਦਾ ਤਤਪਰ ਰਹਿੰਦੇ ਹਨ। ਜਦੋਂ ਕੋਈ ਮਰੀਜ਼ ਸਿਹਤਯਾਬ ਹੋ ਕੇ ਮੁਸਕਰਾਉਂਦਾ ਹੈ, ਉਹੀ ਡਾਕਟਰ ਲਈ ਸਭ ਤੋਂ ਵੱਡਾ ਸਨਮਾਨ ਤੇ ਪ੍ਰਾਪਤੀ ਹੁੰਦੀ ਹੈ। ਡਾ. ਭਾਗੋਵਾਲੀਆ ਨੇ ਕਿਹਾ ਕਿ ਇਸ ਸੇਵਾ ਯਾਤਰਾ ਵਿਚ ਡਾਕਟਰ ਵੀ ਮਨੁੱਖ ਹਨ, ਉਨ੍ਹਾਂ ਨੂੰ ਵੀ ਥਕਾਵਟ, ਦੁੱਖ ਤੇ ਕਈ ਵਾਰ ਅਸਫ਼ਲਤਾ ਦੇ ਸੰਤਾਪ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਮਾਜ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਡਾਕਟਰਾਂ ’ਤੇ ਭਰੋਸਾ ਕੀਤਾ ਜਾਵੇ, ਉਨ੍ਹਾਂ ਦਾ ਸਤਿਕਾਰ ਕੀਤਾ ਜਾਵੇ ਅਤੇ ਹਰ ਹਾਲਤ ਵਿਚ ਉਨ੍ਹਾਂ ਦੇ ਯਤਨਾਂ ਦਾ ਸਹਿਯੋਗ ਕੀਤਾ ਜਾਵੇ। ਪਿੰਡਾਂ, ਸਰਕਾਰੀ ਹਸਪਤਾਲਾਂ, ਐਮਰਜੈਂਸੀ ਸੇਵਾਵਾਂ, ਆਈ.ਸੀ.ਯੂ. ਅਤੇ ਦੂਰਦਰਾਜ਼ ਖੇਤਰਾਂ ਵਿਚ ਬਿਨ੍ਹਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕਰ ਰਹੇ ਸਮੂਹ ਡਾਕਟਰਾਂ ਪ੍ਰਤੀ ਵਿਸ਼ੇਸ਼ ਸਤਿਕਾਰ ਪ੍ਰਗਟ ਕੀਤਾ ਜਾਂਦਾ ਹੈ। ਉਨ੍ਹਾਂ ਦੀ ਨਿਸ਼ਠਾ, ਸਮਰਪਣ ਤੇ ਕੁਸ਼ਲਤਾ ਸਮਾਜ ਦੀ ਅਨਮੋਲ ਪੂੰਜੀ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ਇਹ ਸੰਕਲਪ ਲਿਆ ਜਾਣਾ ਚਾਹੀਦਾ ਹੈ ਕਿ ਡਾਕਟਰ ਤੇ ਮਰੀਜ਼ ਦੇ ਰਿਸ਼ਤੇ ਨੂੰ ਆਪਸੀ ਵਿਸ਼ਵਾਸ, ਸਤਿਕਾਰ ਤੇ ਮਨੁੱਖਤਾ ਦੇ ਮੁੱਲਾਂ ਦੇ ਆਧਾਰ ’ਤੇ ਹੋਰ ਮਜ਼ਬੂਤ ਬਣਾਇਆ ਜਾਵੇ। ਇਹੀ ਇਕ ਸਿਹਤਮੰਦ, ਸੰਵੇਦਨਸ਼ੀਲ ਤੇ ਜ਼ਿੰਮੇਵਾਰ ਸਮਾਜ ਦੀ ਨੀਂਹ ਹੈ। ਇਸ ਲਈ ਆਓ ਇਸ ਦਿਵਸ ’ਤੇ ਅਸੀਂ ਸਿਰਫ਼ ਡਾਕਟਰਾਂ ਨੂੰ ਸਲਾਮ ਹੀ ਨਾ ਕਰੀਏ, ਸਗੋਂ ਉਨ੍ਹਾਂ ਦੇ ਅਥਾਹ ਸਮਰਪਣ, ਅਟੁੱਟ ਹੌਂਸਲੇ ਤੇ ਅਮਰ ਸੇਵਾ ਭਾਵ ਨੂੰ ਆਪਣੇ ਦਿਲਾਂ ਵਿਚ ਸਦੀਵਾਂ ਲਈ ਸਨਮਾਨ ਦੇਈਏ।
Ad Position 22
No active advertisement
ਪਿਛਲੀ ਖ਼ਬਰ ਪਿੰਡ ਲੋਧੀਨੰਗਲ ਵਿਖੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਜਿੰਮ ਦਾ ਉਦਘਾਟਨ ਅਗਲੀ ਖ਼ਬਰ ਬਲਬੀਰ ਸਿੰਘ ਪੰਨੂੰ ਨੇ ‘ਮਾਵਾਂ-ਧੀਆਂ’ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਲੱਡੂ ਵੰਡੇ ਕਿਹਾ, ‘ਆਪ’ ਸਰਕਾਰ ਨੇ ਕੀਤਾ ਇਕ...
Ad Position 24
No active advertisement