ਬਟਾਲਾ, 1 ਜੁਲਾਈ (ਸਤਿੰਦਰ ਸਿੰਘ)-‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਹੋਈ ਸ਼ੁਰੂਆਤ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਸਕਰੀਨ ਰਾਹੀਂ ਲਾਈਵ ਦਿਖਾਇਆ ਗਿਆ। ਇਸ ਮੌਕੇ ਸ: ਬਲਬੀਰ ਸਿੰਘ ਪੰਨੂੰ ਨੇ ਮਹਿਲਾਵਾਂ ਨਾਲ ਖੁਸ਼ੀ ਸਾਂਝੀ ਕੀਤੀ ਤੇ ਲੱਡੂ ਵੰਡੇ ਗਏ। ਸ: ਪੰਨੂੰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰ ਕੇ ਮਹਿਲਾਵਾਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਦੇ ਖਾਤਿਆਂ ਵਿਚ 3 ਮਹੀਨਿਆਂ ਦੇ 3000-4500 ਰੁਪਏ ਆ ਚੁੱਕੇ ਹਨ, ਜਿਨ੍ਹਾਂ ਦਾ ਔਰਤਾਂ ਕੋਲੋਂ ਚਾਅ ਨਹੀਂ ਚੁੱਕਿਆ ਜਾ ਰਿਹਾ। ਇਸ ਮੌਕੇ ਹਲਕਾ ਫਤਹਿਗੜ੍ਹ ਚੂੜੀਆਂ ਦੀਆਂ ਔਰਤਾਂ ਨੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਰਕਾਰ ਦੁਬਾਰਾ ਆਵੇਗਾ। ਕੁਝ ਮਹਿਲਾਵਾਂ ਨੇ ਸਾਹਮਣੇ ਆ ਕੇ ਆਪਣੀ ਖ਼ੁਸ਼ੀ ਸਾਂਝੀ ਕੀਤੀ ਤੇ ਸ: ਮਾਨ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਕੇਵਲ ਮਸੀਹ, ਜਸਵੰਤ ਸਿੰਘ, ਗੁਰਜੰਟ ਸਿੰਘ, ਨਵੀਸ਼ ਨੰਦਾ, ਤੇਜਵਿੰਦਰ ਸਿੰਘ, ਕਿਰਪਾਲ ਸਿੰਘ, ਡਾ. ਅਨੂਪ ਕੁਮਾਰ, ਗੁਰਮੀਤ ਸਿੰਘ, ਮਿੰਟਾ ਦਾਦੂਜੋਧ, ਬਲਕਾਰ ਸਿੰਘ, ਗਗਨਦੀਪ ਸਿੰਘ, ਸਲੀਮ ਮਸੀਹ, ਡਾਕਟਰ ਮੰਗਲ ਸਿੰਘ, ਕੌਸਲਰ ਨੇਹਾ, ਕੌਸਲਰ ਰਾਜ, ਕੌਸਲਰ ਅਰਿਸ਼ਮਾ ਨੰਦਾ, ਨੰਬਰਦਾਰ ਸੰਪੂਰਨ ਸਿੰਘ, ਪਲਵਿੰਦਰ ਸਿੰਘ ਟੀਟੂ, ਜਸਬੀਰ ਸਿੰਘ ਲਾਇਨਮੈਨ, ਮੁਖਤਿਆਰ ਸਿੰਘ ਬਿਜਲੀ ਬੋਰਡ ਪ੍ਰਧਾਨ, ਲਾਲ ਚੰਦ ਮੁਨਸ਼ੀ, ਸੁਲੱਖਣ ਮਸੀਹ, ਸ਼ਾਮ ਮਸੀਹ, ਰਾਜਾ ਮਸੀਹ, ਗੁੱਗਾ, ਇੰਦਰਜੀਤ ਸਿੰਘ, ਅਮਰਜੀਤ ਸਿੰਘ ਗਿੱਲ, ਸ਼ਿੰਗਾਰਾ ਸਿੰਘ ਠੇਕੇਦਾਰ, ਸਰਵਣ, ਬੀਬੀ ਨਰਿੰਦਰ ਕੌਰ, ਬੀਬੀ ਜੋਗਿੰਦਰ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਕਵਲਜੀਤ ਕੌਰ, ਸਮਰੀਨ, ਪ੍ਰਵੀਨ, ਸਿੰਮੀ, ਨਿਰਮਲ ਕੌਰ, ਪਲਵਿੰਦਰ ਸਿੰਘ ਬਾਘਵਾਲੀਆ, ਸਵਿੰਦਰ ਸਿੰਘ ਬਾਘਵਾਲੀਆ, ਅਵਤਾਰ ਸਿੰਘ, ਹਰਜਿੰਦਰ ਸਿੰਘ, ਪੱਪੂ, ਬਲਵੰਤ ਵਸੀਕੇ ਵਾਲਾ ਆਦਿ ਹਾਜ਼ਰ ਰਹੇ।