ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਇੰਜੀਨੀਅਰ ਜਤਿੰਦਰਪਾਲ ਸਿੰਘ ਜੇ.ਪੀ. ਵਲੋਂ ਸਾਥੀਆਂ ਸਮੇਤ ਮਾਹਲ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 07-07-2026
ਧਾਰੀਵਾਲ, 6 ਜੁਲਾਈ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਦੀ ਆਮ ਆਦਮੀ ਪਾਰਟੀ ਦੇ ਇੰਚਾਰਜ ਵਜੋਂ ਰਹਿਨੁਮਾਈ ਕਰ ਰਹੇ ਗੁਰਇਕਬਾਲ ਸਿੰਘ ਮਾਹਲ ਨਾਲ ਇੰਜ: ਜਤਿੰਦਰ ਸਿੰਘ ਜੇ.ਪੀ. ਵਲੋਂ ਸਾਥੀਆਂ ਸਮੇਤ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੂਬਾ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਘਰ-ਘਰ ਪਹੁੰਚਾਉਣ ਤੇ ਵਰਕਰਾਂ ਨੂੰ ਆਪਣੇ ਪਰਿਵਾਰਕ ਮੈਂਬਰ ਦੇ ਤੌਰ ’ਤੇ ਰੱਖਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਵਾਰਡ ਨੰਬਰ 8 ਬੇਦੀ ਕਾਲੋਨੀ ਵਿਖੇ ਕਲੋਨੀ ਵਾਸੀਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇੇ ਸ: ਮਾਹਲ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਵਾਰਡ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਾਰੀਆਂ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕਰਵਾਇਆ ਜਾਵੇਗਾ। ਜੇ.ਪੀ. ਨੇ ਦੱਸਿਆ ਕਿ ਸ: ਮਾਹਲ ਵਲੋਂ ਅੱਜ 7 ਜੁਲਾਈ ਦਿਨ ਮੰਗਲਵਾਰ ਸ਼ਾਮ ਨੂੰ ਬੇਦੀ ਕਾਲੋਨੀ ਵਿਖੇ ਲੋਕ ਮਿਲਣੀ ਕਰਕੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਅਤੇ ਵਾਰਡ ਦੀ ਸੁਧਾਰ ਦੇ ਸਬੰਧ ਵਿਚ ਵਿਚਾਰ-ਵਟਾਂਦਰੇ ਸਾਂਝੇ ਕੀਤੇ ਜਾਣਗੇ ਤੇ ਮੁਸ਼ਕਿਲਾਂ ਦੇ ਨਿਪਟਾਰੇ ਕੀਤੇ ਜਾਣਗੇ। ਜੇ.ਪੀ. ਸਿੰਘ ਨੇ ਕਿਹਾ ਕਿ ਅੱਜ ਵੱਖ-ਵੱਖ ਖੱਬੇ ਪੱਖੇ ਪਾਰਟੀਆਂ ਦੇ ਵਰਕਰ ਵੱਡੀ ਗਿਣਤੀ ਵਿਚ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਆਖਦੇ ਹੋਏ ਉਨ੍ਹਾਂ ਦੇ ਉਦਮਾਂ ਸਦਕਾ ਸ: ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਪਿੰਡ ਫੱਜੂਪੁਰ ਦੇ ਸਾਬਕਾ ਸਰਪੰਚ ਉਹ ਹੰਸ ਰਾਜ, ਬਿਸ਼ਨ ਸਿੰਘ, ਚਰਨਜੀਤ ਸਿੰਘ, ਰਾਜੀਵ, ਕੁਲਵੰਤ ਸਿੰਘ ਆਦਿ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਬਲਾਕ ਦੇ ਸਰਪੰਚ ਮਨਰੇਗਾ ਯੂਨੀਅਨ ਕਰਮਚਾਰੀਆਂ ਦੇ ਹੱਕ ’ਚ ਨਿੱਤਰੇ ਅਗਲੀ ਖ਼ਬਰ ਘਰ ’ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਵਲੋਂ 3 ਕਾਬੂ
Ad Position 24
No active advertisement