ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸੇਵਾ ਭਾਰਤੀ ਧਾਰੀਵਾਲ ਨੇ ਨਵੀਂ ਟੀਮ ਦਾ ਕੀਤਾ ਗਠਨ, ਰਾਜੇਸ਼ ਖੰਨਾ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 07-07-2026
ਧਾਰੀਵਾਲ, 6 ਜੁਲਾਈ (ਸਵਰਨ ਸਿੰਘ)-ਸੇਵਾ ਭਾਰਤੀ ਧਾਰੀਵਾਲ ਦੀ ਨਵੀਂ ਟੀਮ ਬਨਾਉਣ ਲਈ ਸੰਤੋਸ਼ੀ ਮਾਤਾ ਮੰਦਿਰ ਵਿਖੇ ਸਾਰੇ ਮੈਂਬਰਾਂ ਦੀ ਮੀਟਿੰਗ ਹੋਈ। ਇਸ ਦੀ ਪ੍ਰਧਾਨਗੀ ਸੇਵਾ ਭਾਰਤੀ ਪੰਜਾਬ ਦੇ ਪ੍ਰਧਾਨ ਸ੍ਰੀ ਪ੍ਰਦੀਪ ਨੇ ਕੀਤੀ। ਉਨ੍ਹਾਂ ਦੇ ਨਾਲ ਦਲਬੀਰ ਸਿੰਘ ਸਟੇਟ ਐਗਜੈਕਟਿਵ ਮੈਂਬਰ ਤੇ ਰਾਕੇਸ਼ ਮਹਾਜਨ ਵਿਭਾਗ ਮੰਤਰੀ ਵੀ ਮੌਜ਼ੂਦ ਰਹੇ। ਸੇਵਾ ਭਾਰਤੀ ਧਾਰੀਵਾਲ ਦੇ ਸਾਬਕਾ ਪ੍ਰਧਾਨ ਨਵੀਨ ਖੋਸਲਾ ਨੇ ਆਪਣੇ 3 ਸਾਲਾਂ ਦੇ ਕਾਰਜਕਾਲ ਦੌਰਾਨ ਆਪਣੇ ਕੰਮ ਦਾ ਲੇਖਾ-ਜੋਖਾ ਪੇਸ਼ ਕੀਤਾ। ਉਪਰੰਤ ਰਾਜੇਸ਼ ਖੰਨਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆਂ ਗਿਆ। ਉਸ ਤੋਂ ਇਲਾਵਾ ਵਿਸ਼ਾਲ ਮਹਾਜਨ ਮਿੱਠੂ, ਰਾਹੁਲ ਮਹਾਜਨ, ਕੋਮਲ ਅਤੇ ਸ੍ਰੀਮਤੀ ਪੂਨਮ ਨੂੰ ਉਪ ਪ੍ਰਧਾਨ ਚੁਣਿਆ ਗਿਆ, ਰਵਿੰਦਰ ਭੰਡਾਰੀ ਨੂੰ ਸਕੱਤਰ ਅਤੇ ਸ੍ਰੀ ਦਿਨੇਸ਼ ਸ਼ਰਮਾ ਤੇ ਕੁਮਾਰੀ ਨੇਹਾ ਨੂੰ ਉਪ ਸਕੱਤਰ ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਮੁਖਵੰਤ ਸਿੰਘ ਨਾਗੀ, ਇਮੈਨੁਅਲ ਅਤੇ ਨਵੀਨ ਖੋਸਲਾ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ। ਇਸ ਇਸ ਮੌਕੇ ਗੁਲਸ਼ਨ ਮਹਾਜਨ, ਬਨਵਾਰੀ ਲਾਲ, ਰਵਿੰਦਰ ਸ਼ਰਮਾ, ਰਿਦਮਨ ਖੰਨਾ, ਵਿਵੇਕ ਭਾਰਦਵਾਜ, ਸੌਰਵ ਬਲੋਤਰਾ, ਰਮੇਸ਼ ਮਹਾਜਨ, ਬਿਸੰਬਰ ਦਾਸ, ਕੁਲਭੂਸਣ, ਦਾਨਿਸ਼ ਅਤੇ ਸਾਗਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰੋਤ ਵਿਭਾਗ ਵਲੋਂ ਰਾਵੀ ਦਰਿਆ ’ਚ ਜੰਗੀ ਪੱਧਰ ’ਤੇ ਡੀ-ਸਿਲਟਿੰਗ ਦਾ ਕੰਮ ਜਾਰੀ­ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਬਲਾਕ ਦੇ ਸਰਪੰਚ ਮਨਰੇਗਾ ਯੂਨੀਅਨ ਕਰਮਚਾਰੀਆਂ ਦੇ ਹੱਕ ’ਚ ਨਿੱਤਰੇ
Ad Position 24
No active advertisement