02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਕੁਮਹਾਰ ਭਵਨ ਅਬੋਹਰ ਦੇ ਪੁਨਰ ਨਿਰਮਾਣ ਦੀ ਹੋਈ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 01-01-2026
ਅਬੋਹਰ, 31 ਦਸੰਬਰ (ਵਿਵੇਕ ਹੂੜੀਆ)-ਅਬੋਹਰ ਦੇ ਹਨੂਮਾਨਗੜ੍ਹ ਰੋਡ 'ਤੇ ਸਥਿਤ ਕੁੰਮਹਾਰ ਭਵਨ ਦੇ ਪੁਨਰ ਨਿਰਮਾਣ ਦੇ ਕੰਮ ਦਾ ਉਦਘਾਟਨ ਸੁਸਾਇਟੀ ਦੇ ਸੀਨੀਅਰ ਸਮਾਜ ਸੇਵੀ ਅਤੇ ਕੁੰਮਹਾਰ ਚੈਰੀਟੇਬਲ ਐਂਡ ਐਜੂਕੇਸ਼ਨ ਟਰੱਸਟੀ ਮਾਨਸਾ ਰਾਮ ਕਾਂਤੀਵਾਲ ਦੇ ਹੱਥੀਂ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਬ੍ਰਹਮਾ ਨੰਦ ਮਲੇਠੀਆ, ਬਿ੍ਜ ਲਾਲ ਭੋਬੜੀਆ ਸਾਬਕਾ ਚੇਅਰਮੈਨ ਪਰਜਾਪਤੀ ਭਲਾਈ ਬੋਰਡ ਪੰਜਾਬ, ਚੌਧਰੀ ਮਹਿੰਦਰ ਕੁਮਾਰ ਸਿੰਘਮਾਰ ਧਰਮ ਪੁਰਾ, ਕੁਮਹਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪਿ੍ਥਵੀ ਰਾਜ ਸੋਹਲ, ਜਨਰਲ ਸਕੱਤਰ ਇੰਜੀਨੀਅਰ ਭਗਵਾਨ ਦਾਸ ਕਰਗਵਾਲ, ਸੀਨੀਅਰ ਮੀਤ ਪ੍ਰਧਾਨ ਇੰਜੀਨੀਅਰ ਸ਼ੰਕਰ ਲਾਲ ਮਲੇਠੀਆ, ਰਾਮਸਰਵਾਲ ਤ੍ਰੇਹੜਾ ਕੋ. ਚੰਦਰ ਕੜਵਾਲ, ਪਿੰਡ ਜੰਡਵਾਲਾ ਹਨੂਵੰਤਾ ਇਕਾਈ ਦੇ ਪ੍ਰਧਾਨ ਨੱਥੂ ਰਾਮ ਸੇਵਾ, ਨਿਹਾਲ ਖੇੜਾ ਇਕਾਈ ਦੇ ਪ੍ਰਧਾਨ ਅਭਿਸ਼ੇਕ ਚੌਧਰੀ, ਟਰੱਸਟੀ ਸੁਰਿੰਦਰ ਨਿਰਨੀਆ ਐਡਵੋਕੇਟ, ਸੈਦਾਂ ਵਾਲੀ ਇਕਾਈ ਦੇ ਪ੍ਰਧਾਨ ਡਾ: ਬਿਹਾਰੀ ਲਾਲ, ਚੰਦਰਭਾਨ ਸੋਹਲ, ਬੀਰਬਲ ਰਾਮ ਅਤੇ ਵੱਖ-ਵੱਖ ਪਿੰਡਾਂ ਦੀਆਂ ਇਕਾਈਆਂ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ, ਇਸ ਮੌਕੇ ਸਾਰੇ ਭਾਈਚਾਰੇ ਦੇ ਮੈਂਬਰਾਂ ਵਿਚ ਬਹੁਤ ਉਤਸ਼ਾਹ ਦੇਖਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਚਾਈਨਾ ਡੋਰ ਵੇਚਣ 'ਤੇ ਹੋਵੇਗੀ ਸਖਤ ਕਾਰਵਾਈ <br/> ਅਗਲੀ ਖ਼ਬਰ ਫ਼ਾਜ਼ਿਲਕਾ ਕੌਮਾਂਤਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਦੀ ਹਰਕਤ ਤੋਂ ਬਾਅਦ ਪੁਲਿਸ ਚੌਕਸ
Ad Position 24
No active advertisement