02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਫ਼ਾਜ਼ਿਲਕਾ 'ਚ ਚਾਈਨਾ ਡੋਰ ਵੇਚਣ 'ਤੇ ਹੋਵੇਗੀ ਸਖਤ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 01-01-2026
ਫ਼ਾਜ਼ਿਲਕਾ, 31 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਚ ਚਾਈਨਾ ਡੋਰ ਖ਼ਿਲਾਫ਼ ਪੁਲਿਸ-ਪ੍ਰਸ਼ਾਸਨ ਸਖ਼ਤ ਦਿਖਾਈ ਦੇ ਰਿਹਾ ਹੈ | ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬਾਜ਼ਾਰ ਵਿਚ ਕਿਸੇ ਵੀ ਦੁਕਾਨਦਾਰ ਨੇ ਚਾਈਨਾ ਡੋਰ ਵੇਚੀ ਤਾਂ ਉਸ ਖ਼ਿਲਾਫ਼ ਪਰਚਾ ਤਾਂ ਦਰਜ ਹੋਵੇਗਾ ਹੀ, ਨਾਲ ਹੀ ਕਾਰਵਾਈ ਵੀ ਸਖ਼ਤ ਕੀਤੀ ਜਾਵੇਗੀ | ਹਾਲਾਂਕਿ ਪੁਲਿਸ ਨੇ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਬਸੰਤ ਦੇ ਤਿਉਹਾਰ ਦੇ ਮੱਦੇਨਜ਼ਰ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾ ਖ਼ਰੀਦ ਕੇ ਦੇਣ | ਚਾਈਨਾ ਡੋਰ 'ਤੇ ਪਾਬੰਦੀ ਹੈ ਅਤੇ ਇਹ ਡੋਰ ਜਾਨਲੇਵਾ ਸਾਬਤ ਹੋ ਰਹੀ ਹੈ | ਫ਼ਾਜ਼ਿਲਕਾ ਸਿਟੀ ਥਾਣੇ ਦੇ ਐੱਸ.ਐੱਚ.ਓ ਲੇਖਰਾਜ ਨੇ ਦੱਸਿਆ ਕਿ ਬਸੰਤ ਪੰਚਮੀ ਦਾ ਤਿਉਹਾਰ ਆ ਰਿਹਾ ਹੈ ਅਤੇ ਸ਼ਹਿਰ ਵਿਚ ਹੁਣ ਤੋਂ ਹੀ ਲੋਕ ਪਤੰਗ ਉਡਾ ਰਹੇ ਹਨ | ਜਿਸ ਲਈ ਉਨ੍ਹਾਂ ਨੇ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ | ਸਿਟੀ ਥਾਣਾ ਪੁਲਿਸ ਦੇ ਐੱਸ.ਐੱਚ.ਓ ਲੇਖਰਾਜ ਨੇ ਇਸ ਸਬੰਧੀ ਚੇਤਾਵਨੀ ਦਿੱਤੀ ਹੈ ਕਿ ਬਾਜ਼ਾਰ ਵਿਚ ਦੁਕਾਨਦਾਰ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਾ ਕਰਨ, ਕਿਉਂਕਿ ਚਾਈਨਾ ਡੋਰ ਦੀ ਵਿੱਕਰੀ ਅਤੇ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ | ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਪਰਚਾ ਦਰਜ ਹੋਵੇਗਾ ਅਤੇ ਸਖ਼ਤ ਕਾਰਵਾਈ ਵੀ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਡੋਰ ਜਾਨਲੇਵਾ ਸਾਬਤ ਹੋ ਰਹੀ ਹੈ, ਅਜਿਹੇ ਵਿਚ ਪੁਲਿਸ ਅਜਿਹੀ ਗੈਰ-ਕਾਨੂੰਨੀ ਗਤੀਵਿਧੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਐਕਟ 'ਤੇ ਨਵੇਂ ਬੀਜ ਬਿੱਲ 2025 ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕੱਤਰਤਾ ਅਗਲੀ ਖ਼ਬਰ ਕੁਮਹਾਰ ਭਵਨ ਅਬੋਹਰ ਦੇ ਪੁਨਰ ਨਿਰਮਾਣ ਦੀ ਹੋਈ ਸ਼ੁਰੂਆਤ <br/>
Ad Position 24
No active advertisement