02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਵਣ ਮਹਾਂਉਤਸਵ ਦੇ ਤਹਿਤ ਸਰਵਹਿਤਕਾਰੀ ਸਕੂਲ ਵਿਚ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 08-07-2026
ਜ਼ੀਰਾ,7 ਜੁਲਾਈ (ਰਜਨੀਸ਼ ਕਥੂਰੀਆ)- ਅੱਗਰਵਾਲ ਸਭਾ ਜ਼ੀਰਾ ਨੇ ਵਣ ਮਹਾਂ ਉਤਸਵ ਦੇ ਤਹਿਤ ਸਰਵਹਿਤਕਾਰੀ ਵਿਦਿਆ ਮੰਦਰ ਜ਼ੀਰਾ ਵਿਖੇ ਪ੍ਰਧਾਨ ਨਵੀਨ ਅੱਗਰਵਾਲ ਦੀ ਅਗਵਾਈ ਵਿਚ 20 ਛਾਂਦਾਰ ਬੂਟੇ ਲਗਾਏ। ਇਸ ਮੌਕੇ ਗੱਲਬਾਤ ਕਰਦਿਆਂ ਨਵੀਨ ਅੱਗਰਵਾਲ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਦੇ ਨਾਮ ’ਤੇ ਕੀਤੀ ਜਾ ਰਹੀ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਦੇ ਕਾਰਨ ਵਾਤਾਵਰਨ ਅਤੇ ਮੌਸਮ ਵਿਚ ਵੱਡੇ ਵਿਗਾੜ ਪੈਦਾ ਹੋ ਗਏ ਹਨ। ਜਿਸ ਕਾਰਨ ਆਲਮੀ ਤਪਸ਼ ਵਧਣ ਦੇ ਕਾਰਨ ਵਧੇਰੇ ਗਰਮੀ ਪੈ ਰਹੀ ਹੈ। ਉਹਨਾਂ ਕਿਹਾ ਕਿ ਵਾਤਾਵਰਨ ਵਿਚ ਵਿਗਾੜ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਠੰਡੇ ਦੇਸ਼ਾਂ ਵਿਚ ਵੀ ਤਾਪਮਾਨ ਵਿਚ ਵਾਧਾ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕੁਦਰਤ ਤੋਂ ਦੂਰ ਹੋਣ ਕਰਕੇ ਮਨੁੱਖ ਆਪਣੇ ਲਈ ਵੱਡੀਆਂ ਮੁਸੀਬਤਾਂ ਖੜੀਆਂ ਕਰ ਰਿਹਾ ਹੈ। ਜਿਸ ਦਾ ਖਮਿਆਜਾ ਉਸ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਨੂੰ ਹਰਿਆ ਭਰਿਆ ਕਰਕੇ ਇਸ ਦਾ ਲਾਭ ਉਠਾਇਆ ਜਾ ਸਕੇ। ਇਸ ਮੌਕੇ ਤੇ ਬੂਟੇ ਲਗਾਉਣ ਵਾਲਿਆਂ ਵਿਚ ਸੁਖਦੇਵ ਬਿੱਟੂ ਵਿੱਜ ਪ੍ਰਧਾਨ ਸਰਵਹਿੱਤਕਾਰੀ ਸਕੂਲ,ਮੈਡਮ ਵਿਭਾ ਬਾਂਸਲ ਪ੍ਰਧਾਨ ਅੱਗਰਵਾਲ ਸਭਾ ਮਹਿਲਾ ਵਿੰਗ,ਮੈਡਮ ਗਰਿਮਾ ਅੱਗਰਵਾਲ,ਮੈਡਮ ਰੇਣੂ ਗਰਗ,ਮੈਡਮ ਸ਼ਵੇਤਾ ਬਾਂਸਲ,ਮੈਡਮ ਵਿਜੇਤਾ ਅੱਗਰਵਾਲ,ਮੈਡਮ ਗਰਿਮਾ ਬਾਂਸਲ,ਐਡਵੋਕੇਟ ਵਿਜੇ ਬਾਂਸਲ, ਗੌਰਵ ਅੱਗਰਵਾਲ ਐਡਵੋਕੇਟ ਸਤਿਨ ਬਾਂਸਲ,ਪ੍ਰਿੰਸੀਪਲ ਪ੍ਰਵੀਨ ਬਾਲਾ ਅਤੇ ਜਨਕ ਰਾਜ ਗੌਤਮ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਿਲਮ ‘ਸਤਲੁਜ’ ਦਾ ਰੋਕਿਆ ਜਾਣਾ ਦੇਸ਼ ’ਚ ਅਣਐਲਾਨੀ ਸੈਂਸਰਸ਼ਿਪ ਦਾ ਪ੍ਰਤੀਕ-ਗਰੇਵਾਲ, ਜਥੇਦਾਰ ਚਰਨ ਸਿੰਘ, ਬਰਕੰਦੀ ਅਗਲੀ ਖ਼ਬਰ ਫ਼ਾਜ਼ਿਲਕਾ ਦੇ ਨਵੇਂ ਚੁਣੇ ਭਾਜਪਾ ਕੌਂਸਲਰਾਂ ਵਲੋਂ ਸੁਨੀਲ ਜਾਖੜ ਨਾਲ ਮੁਲਾਕਾਤ
Ad Position 24
No active advertisement