02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਫ਼ਿਲਮ ‘ਸਤਲੁਜ’ ਦਾ ਰੋਕਿਆ ਜਾਣਾ ਦੇਸ਼ ’ਚ ਅਣਐਲਾਨੀ ਸੈਂਸਰਸ਼ਿਪ ਦਾ ਪ੍ਰਤੀਕ-ਗਰੇਵਾਲ, ਜਥੇਦਾਰ ਚਰਨ ਸਿੰਘ, ਬਰਕੰਦੀ

Ad Position 21
No active advertisement
ਅਜੀਤ ਡੈਸਕ 08-07-2026
ਫ਼ਾਜ਼ਿਲਕਾ, 7 ਜੁਲਾਈ(ਦਵਿੰਦਰ ਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਗਰੇਵਾਲ , ਵਰਕਿੰਗ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਅਤੇ ਜਥੇਦਾਰ ਰਸ਼ਪਾਲ ਸਿੰਘ ਬਰਕੰਦੀ ਸੀਨੀਅਰ ਆਗੂ ਨੇ ਸਾਂਝੇ ਬਿਆਨ ਵਿਚ ਓ.ਟੀ.ਟੀ. ਪਲੇਟਫ਼ਾਰਮ ਤੋਂ ਹਟਾਈ ਗਈ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜੀਵਨੀ ’ਤੇ ਆਧਾਰਿਤ ਫ਼ਿਲਮ ਸਤਲੁਜ ਬਾਰੇ ਸਰਕਾਰ ਦੀ ਕਰੜੇ ਸ਼ਬਦਾਂ ’ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਸਤਲੁਜ ਦਾ ਰੋਕਿਆ ਜਾਣਾ ਦੇਸ਼ ਵਿਚ ਅਣਐਲਾਨੀ ਸੈਂਸਰਸ਼ਿਪ ਦਾ ਪ੍ਰਤੀਕ ਹੈ। ਪੰਜਾਬ 95 ਨਾ ਹੇਠ ਬਣੀ ਫ਼ਿਲਮ ਪੰਜਾਬ ਵਿਚ ਵਾਪਰੀਆਂ ਸੱਚੀਆਂ ਘਟਨਾਵਾਂ ਤੋਂ ਆਧਾਰਿਤ ਹੈ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਨੂੰ ਬਿਆਨਿਆਂ ਗਿਆ ਹੈ। 2022 ਤੋਂ ਲੈਂਦੇ ਹੁਣ ਤੱਕ ਸੈਂਸਰ ਬੋਰਡ ਕੋਲ ਪਈ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ। ਕਿਉਂ ਕੀ ਬੋਰਡ ਇਸ ਵਿਚ 127 ਬਦਲਾਅ ਚਾਹੁੰਦਾ ਸੀ। ਹੁਣ ਜੇ ਨਾਂਅ ਬਦਲ ਕੇ ਫ਼ਿਲਮ ੳ.ਟੀ.ਟੀ ’ਤੇ ਰਿਲੀਜ਼ ਕੀਤੀ ਗਈ ਸੀ ਤਾਂ ਉਸ ਨੂੰ ਕੁੱਝ ਹੀ ਘੰਟਿਆਂ ਬਾਅਦ ਹਟਾ ਦੇਣਾ ਸਾਬਤ ਕਰਦਾ ਹੈ ਕਿ ਜੋ ਸਰਕਾਰਾਂ ਸਾਡੇ ਤੇ ਹੋਏ ਜ਼ੁਲਮ ਸਾਹਮਣੇ ਨਹੀਂ ਆਉਣ ਦਿੰਦੀਆਂ ਉਹ ਸਾਡੇ ਜ਼ਖ਼ਮਾਂ ’ਤੇ ਇਨਸਾਫ਼ ਦਾ ਮਲ੍ਹਮ ਕਦੋਂ ਲਾਉਣਗੀਆਂ। ਇੱਥੇ ਕਸ਼ਮੀਰ ਫਾਇਲਜ ਅਤੇ ਐਮਰਜੈਂਸੀ ਵਰਗੀਆਂ ਫ਼ਿਲਮਾਂ ਤਾਂ ਰਿਲੀਜ਼ ਹੋ ਸਕਦੀਆਂ ਹਨ, ਪਰ ਸਿੱਖਾਂ ’ਤੇ ਤਸ਼ੱਦਦ ਦੀਆਂ ਸੱਚੀਆਂ ਘਟਨਾਵਾਂ ਨਹੀਂ ਵਿਖਾਈਆਂ ਜਾ ਸਕਦੀਆਂ। ਤਿੰਨਾਂ ਆਗੂਆਂ ਨੇ ਫ਼ਿਲਮ ਨੂੰ ਆਪਣੇ ਅਸਲੀ ਨਾਮ ਪੰਜਾਬ 95 ਦੇ ਨਾਮ ਨਾਲ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚੋਰਾਂ ਵਲੋਂ ਡਿਪੂ ਦਾ ਜਿੰਦਰਾ ਤੋੜ ਕੇ 15 ਰਾਸ਼ਨ ਕਿੱਟਾਂ ਚੋਰੀ ਅਗਲੀ ਖ਼ਬਰ ਵਣ ਮਹਾਂਉਤਸਵ ਦੇ ਤਹਿਤ ਸਰਵਹਿਤਕਾਰੀ ਸਕੂਲ ਵਿਚ ਬੂਟੇ ਲਗਾਏ
Ad Position 24
No active advertisement