13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਦੁੱਧ ਰੋੜੇ ਜਾਣ ਉਪਰੰਤ ਜਾਗਿਆ ਫੂਡ ਸੇਫਟੀ ਵਿਭਾਗ, ਦੱੁਧ ਦੀਆਂ ਡੇਅਰੀਆਂ 'ਤੇ ਦਿੱਤੀ ਦਸਤਕ <br/>

Ad Position 21
No active advertisement
ਫੂਡ ਸੇਫਟੀ ਵਿੰਗ ਦੀਆਂ ਟੀਮਾਂ ਵਲੋਂ ਦੁੱਧ ਦੀਆਂ ਡੇਅਰੀਆਂ ਦੀ ਕੀਤੀ ਜਾ ਰਹੀ ਚੈਕਿੰਗ ਦਾ ਦਿਸ਼ | ਤਸਵੀਰ : ਨਿਰਮਲ ਸਟੂਡੀਓ <br/> 23-05-2026
ਅੰਮਿ੍ਤਸਰ, 22 ਮਈ (ਰੇਸ਼ਮ ਸਿੰਘ)-ਜ਼ਿਲ੍ਹੇ 'ਚ ਵੱਡੀ ਤਾਤਾਦ 'ਚ ਵਿਕ ਰਹੇ ਨਕਲੀ ਦੁੱਧ ਘਿਓ ਤੇ ਹੋਰ ਪਦਾਰਥਾਂ ਖ਼ਿਲਾਫ਼ ਦੋਧੀਆਂ ਵਲੋਂ ਦੁੱਧ ਰੋੜ ਕੇ ਕੀਤੇ ਪ੍ਰਦਰਸ਼ਨ ਉਪੰਰਤ ਸਰਕਾਰ ਦਾ ਸਿਹਤ ਵਿਭਾਗ ਜਾਗ ਪਿਆ ਹੈ, ਜਿਸ ਵਲੋਂ ਦੁੱਧ ਦੀਆਂ ਡੇਅਰੀਆਂ 'ਤੇ ਦਸਤਕ ਦਿੱਤੀ ਤੇ ਵੱਖ-ਵੱਖ ਦੁੱਧ ਪਦਾਰਥਾਂ ਦੇ ਨਮੂਨੇ ਸੀਲਬੰਦ ਕੀਤੇ ਗਏ | ਮਿਲੇ ਵੇਰਵਿਆਂ ਅਨਬੁੁਸਾਰ ਡਾ. ਜੀ. ਐੱਸ. ਪੰਨ ਅਸਿਸਟੈਂਟ ਕਮਿਸ਼ਨਰ ਫੂਡ ਤੇਂ ਸ੍ਰੀਮਤੀ ਰੇਖਾ ਸ਼ਰਮਾ ਫੂਡ ਸੇਫਟੀ ਅਫਸਰ ਤੇ ਉਨ੍ਹਾਂ ਦੀ ਟੀਮ ਵਲੋਂ ਸ਼ਹਿਰ ਦੇ ਰਾਮ ਤੀਰਥ ਰੋਡ, ਗਵਾਲ ਮੰਡੀ, ਪੁਤਲੀਘਰ, ਛੇਹਰਟਾ ਰੋਡ, ਮਜੀਠਾ ਰੋਡ ਆਦਿ ਇਲਾਕਿਆਂ ਵਿਚ ਜਾਂਚ ਮੁਹਿੰਮ ਚਲਾਈ ਗਈ ਅਤੇ ਇਸ ਦੌਰਾਨ ਡੇਅਰੀ ਉਤਪਾਦਾਂ ਦੇ ਕੁੱਲ 12 ਸੈਂਪਲ ਭਰੇ ਗਏ, ਜਿਨ੍ਹਾਂ ਵਿਚ 7 ਪਨੀਰ, 4 ਦੁੱਧ ਅਤੇ 1 ਦਹੀਂ ਦਾ ਸੈਂਪਲ ਸ਼ਾਮਿਲ ਹੈ | ਇਹ ਸੈਂਪਲ ਜਾਂਚ ਲਈ ਸਰਕਾਰੀ ਫੂਡ ਲੈਬਾਰਟਰੀ ਨੂੰ ਭੇਜੇ ਗਏ ਹਨ | ਅਸਿਸਟੈਂਟ ਕਮਿਸ਼ਨਰ ਫੂਡ ਡਾ. ਪੰਨੂੰ ਨੇ ਦੱਸਿਆ ਕਿ ਇਹ ਛਾਪੇਮਾਰੀ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਹੁਕਮਾਂ ਤਹਿਤ ਕੀਤੀ ਗਈ ਹੈ | ਉਨ੍ਹਾਂ ਡੇਅਰੀ ਮਾਲਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਆਮ ਜਨਤਾ ਨੂੰ ਸਾਫ਼-ਸੁਥਰੇ, ਗੁਣਵੱਤਾ ਯੁਕਤ ਅਤੇ ਮਿਆਰੀ ਖਾਣ-ਪੀਣ ਸਮੱਗਰੀ ਮੁਹੱਈਆ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਜਥੇ. ਖਜ਼ਾਨ ਸਿੰਘ ਮੀਰਾਂਕੋਟ ਦੀ 36ਵੀਂ ਬਰਸੀ ਕੱਲ੍ਹ ਮਨਾਈ ਜਾਵੇਗੀ <br/> ਅਗਲੀ ਖ਼ਬਰ ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਵਲੋਂ ਸਿਵਲ ਸਰਜਨ ਦਫ਼ਤਰ ਦੇ ਬਾਹਰ ਰੋਸ ਧਰਨਾ <br/>
Ad Position 24