ਰਾਜਾਸਾਂਸੀ, 22 ਮਈ (ਹਰਦੀਪ ਸਿੰਘ ਖੀਵਾ)-ਸਿੱਖ ਪੰਥ ਦੀ ਮਾਣਮੱਤੀ ਸ਼ਖ਼ਸੀਅਤ ਜਿਨ੍ਹਾਂ ਵਲੋਂ ਪੰਜਾਬੀ ਸੂਬਾ ਮੋਰਚਾ, ਐਮਰਜੈਂਸੀ ਮੋਰਚਾ, ਕਰਨਾਲ ਮੋਰਚਾ, ਧਰਮ ਯੁੱਧ ਮੋਰਚਾ ਅਤੇ ਪਾਉਂਟਾ ਸਾਹਿਬ ਗੁਰਦੁਆਰੇ ਦੇ ਮਹੰਤਾਂ ਦਾ ਕਬਜ਼ਾ ਛੁਡਾਉਣ ਵੇਲੇ ਦੇ ਮੋਰਚਾ ਅਤੇ ਸੀਸਗੰਜ ਗੁਰਦੁਆਰੇ ਦੇ ਨਾਲ ਲਗਦੀ ਕੋਤਵਾਲੀ ਦੀ ਜਗ੍ਹਾ ਸਿੱਖ ਪੰਥ ਨੂੰ ਦਿਵਾਉਣ ਦੀ ਅਹਿਮ ਸੇਵਾ ਨਿਭਾਉਣ ਵਾਸਤੇ ਮੋਰਚਿਆਂ ਦੀ ਕਾਮਯਾਬੀ ਲਈ ਲੰਮੀਆਂ ਜੇਲ੍ਹਾਂ ਕੱਟਣ ਵਾਲੇ ਅਹਿਮ ਆਗੂ ਵਜੋਂ ਵਿਚਰਦੇ ਰਹੇ ਮਾਝੇ ਦੇ ਮਹਾਨ ਟਕਸਾਲੀ ਅਕਾਲੀ ਆਗੂ ਜਥੇਦਾਰ ਖ਼ਜ਼ਾਨ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਦੀ ਸਲਾਨਾ 36ਵੀਂ ਬਰਸੀ 24 ਮਈ ਨੂੰ ਦਿਨ ਐਤਵਾਰ ਸਵੇਰੇ 10 ਵਜੇ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਮੱਲਾ ਸਾਹਿਬ ਮੀਰਾਂਕੋਟ ਵਿਖੇ ਮਨਾਈ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸਪੁੱਤਰ ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਤੇ ਮੈਂਬਰ ਪੀ. ਏ. ਸੀ. ਪੁਨਰ ਸੁਰਜੀਤ ਅਕਾਲੀ ਦਲ ਨੇ ਦੱਸਿਆ ਕਿ ਉਕਤ ਗੁਰਦੁਆਰਾ ਮੱਲਾ ਸਾਹਿਬ ਮੀਰਾਂਕੋਟ ਵਿਖੇ ਰਖਾਏ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਤੋਂ ਉਪਰੰਤ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਹਾਜ਼ਰੀਆਂ ਭਰਨਗੀਆਂ | ਉਨ੍ਹਾਂ ਵਲੋਂ ਸਮੂਹ ਹਲਕਾ ਅਟਾਰੀ ਦੀਆਂ ਸੰਗਤਾਂ ਨੂੰ ਮਰਹੂਮ ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਦੀ ਯਾਦ ਵਿਚ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਹਾਜ਼ਰੀਆਂ ਭਰਨ ਦਾ ਸੱਦਾ ਦਿੱਤਾ ਗਿਆ |