ਅੰਮ੍ਰਿਤਸਰ, 15 ਜੂਨ (ਰੇਸ਼ਮ ਸਿੰਘ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਦੀ ਜੀਵਨੀ ‘ਤੇ ਆਧਾਰਿਤ ਪੁਸਤਕ ‘ਜਰਨਰੀ ਆਫ਼ ਏ ਵਿਜ਼ਨਰੀ’ ਨੂੰ ਇਥੇ ਸਾਬਕਾ ਉਪ ਮੁੱਖ ਮੰਤਰੀ �.ਪੀ. ਸੋਨੀ ਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ �ਜਲਾ ਨੇ ਰਿਲੀਜ਼ ਕੀਤਾ। ਸ: ਸੋਨੀ ਇਸ ਮੌਕੇ ਕਰਵਾਏ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ ਜਿਨ੍ਹਾਂ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ ਅਤੇ ਪੁਸਤਕ ਨੂੰ ਲੋਕ ਅਰਪਿਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ੍ਰੀ ਸੋਨੀ ਨੇ ਕਿਹਾ ਕਿ ਸ੍ਰੀ ਸੇਠ ਦਾ ਜੀਵਨ ਸਫ਼ਰ ਮਿਹਨਤ, ਦੂਰਦਰਸ਼ਤਾ ਅਤੇ ਸਮਾਜ ਸੇਵਾ ਦੀ ਇਕ ਪ੍ਰੇਰਣਾਦਾਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸੇਠ ਨੇ ਵਪਾਰਕ ਖੇਤਰ ਵਿਚ ਉੱਚੇ ਮਿਆਰ ਸਥਾਪਤ ਕਰਨ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਪ੍ਰਤੀ ਵੀ ਹਮੇਸ਼ਾ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਰਾਹੀਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਿਚ ਸ੍ਰੀ ਪਿਆਰੇ ਲਾਲ ਸੇਠ ਜੀ ਦਾ ਯੋਗਦਾਨ ਸ਼ਲਾਘਾਯੋਗ ਹੈ। ਉਨ੍ਹਾਂ ਦੀ ਹਥਲੀ ਕਿਤਾਬ ਇਕ ਜੀਵਨੀ ਨਹੀਂ, ਸਗੋਂ ਸੰਘਰਸ਼, ਮਿਹਨਤ, ਲਗਨ ਅਤੇ ਸਫ਼ਲਤਾ ਦੀ ਇਕ ਅਜਿਹੀ ਗਾਥਾ ਹੈ ਜੋ ਨੌਜਵਾਨ ਪੀੜ੍ਹੀ ਨੂੰ ਨਵੇਂ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਸ੍ਰੀ ਸੇਠ ਨੇ ਸਾਬਕਾ ਉਪ ਮੁਖ ਮੰਤਰੀ ਸ੍ਰੀ ਸੋਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੁਸਤਕ ਉਨ੍ਹਾਂ ਦੇ ਜੀਵਨ ਦੇ ਅਨੁਭਵਾਂ, ਸੰਘਰਸ਼ਾਂ ਅਤੇ ਸਫਲਤਾਵਾਂ ਦਾ ਸੰਗ੍ਰਹਿ ਹੈ। ਉਨ੍ਹਾਂ ਕਿਹਾ ਕਿ ਜੀਵਨ ਵਿਚ ਇਮਾਨਦਾਰੀ, ਮਿਹਨਤ ਅਤੇ ਸਮਾਜ ਪ੍ਰਤੀ ਸਮਰਪਣ ਨਾਲ ਹਰ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸੁਦਰਸ਼ਨ ਕਪੂਰ, ਸੁਰਿੰਦਰ ਦੁੱਗਲ, ਅਰੁਣ ਖੰਨਾ, ਬਲਬੀਰ ਭਾਸੀਨ, ਅਸ਼ਵਨੀ ਕੁਮਾਰ, ਸੁਖ ਅੰਮ੍ਰਿਤ, ਸਮੀਰ ਜੈਨ, ਐੱਸ. ਕੇ. ਵਾਧਵਾ, ਜੈਦੀਪ ਸਿੰਘ, ਹਰਵਿੰਦਰ ਅਰੋੜਾ, ਪ੍ਰਿੰ: ਰਾਕੇਸ਼ ਸ਼ਰਮਾ, ਅਮਿਤ ਸ਼ਰਮਾ, ਰਾਜੇਸ਼ ਸੇਠ, ਰਾਕੇਸ਼ ਠੁਕਰਾਲ, ਪ੍ਰਿੰ: ਸ਼ਮਿੰਦਰ ਵਾਲੀਆ ਤੇ ਹੋਰ ਹਾਜ਼ਰ ਸਨ।
ਸਾਬਕਾ ਉਪ ਮੁਖ ਮੰਤਰੀ ਸੋਨੀ ਵਲੋਂ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਦੀ ਪੁਸਤਕ ਰਿਲੀਜ਼
ਅਜੀਤ ਡੈਸਕ
16-06-2026