02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈਸ ਸਮੇਤ ਦਰਜਨ ਭਰ ਰੇਲਗੱਡੀਆਂ ਦੀ ਰਵਾਨਗੀ ’ਚ ਦੇਰੀ

Ad Position 21
No active advertisement
ਅਜੀਤ ਡੈਸਕ 06-07-2026

ਅੰਮ੍ਰਿਤਸਰ, 5 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰੇਲਗੱਡੀਆਂ ਦੇ ਦੇਰੀ ਨਾਲ ਰਵਾਨਗੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਐਤਵਾਰ ਨੂੰ ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈਸ ਸਮੇਤ ਦਰਜਨ ਤੋਂ ਵੱਧ ਰੇਲਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਰਵਾਨਾ ਹੋਈਆਂ। ਜਾਣਕਾਰੀ ਮੁਤਾਬਕ ਗੱਡੀ ਨੰਬਰ-12054 ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈਸ ਆਪਣੇ ਨਿਰਧਾਰਤ ਸਮੇਂ ਸਵੇਰੇ 6:50 ਦੀ ਥਾਂ ‘ਤੇ 7:41 ਵਜੇ ਰਵਾਨਾ ਹੋਈ। ਇਸੇ ਤਰ੍ਹਾਂ ਗੱਡੀ ਨੰਬਰ-15708 ਆਮਰਪਾਲੀ ਐਕਸਪ੍ਰੈਸ ਸਵੇਰੇ 7:40 ਦੀ ਥਾਂ ‘ਤੇ 7:59 ਵਜੇ, ਗੱਡੀ ਨੰਬਰ-22430 ਦਿੱਲੀ ਸੁਪਰਫਾਸਟ ਐਕਸਪ੍ਰੈਸ ਸਵੇਰੇ 9:30 ਦੀ ਥਾਂ ‘ਤੇ 9:45 ਵਜੇ, ਗੱਡੀ ਨੰਬਰ-22424 ਗੋਰਖਪੁਰ ਜਨਸਾਧਾਰਨ ਸੁਪਰਫਾਸਟ ਐਕਸਪ੍ਰੈਸ ਨਿਰਧਾਰਤ ਸਮੇਂ ਦੁਪਹਿਰ 12:45 ਦੀ ਥਾਂ ’ਤੇ ਸ਼ਾਮ 5:30 ਵਜੇ, ਗੱਡੀ ਨੰਬਰ-14674 ਸ਼ਹੀਦ ਐਕਸਪ੍ਰੈਸ ਦੁਪਹਿਰ 1:05 ਦੀ ਥਾਂ ‘ਤੇ 1:12 ਵਜੇ, ਗੱਡੀ ਨੰਬਰ-64552 ਛੇਹਰਟਾ-ਲੁਧਿਆਣਾ ਪੈਸੇਂਜਰ ਦੁਪਹਿਰ 1:40 ਦੀ ਥਾਂ ‘ਤੇ 1:54 ਵਜੇ, ਗੱਡੀ ਨੰਬਰ-14505 ਨੰਗਲ ਡੈਮ ਐਕਸਪ੍ਰੈਸ ਦੁਪਹਿਰ 2:00 ਦੀ ਥਾਂ ‘ਤੇ 2:09 ਵਜੇ, ਗੱਡੀ ਨੰਬਰ-12498 ਸ਼ਾਨ ਏ ਪੰਜਾਬ ਦੁਪਹਿਰ 3:10 ਦੀ ਥਾਂ ‘ਤੇ 3:32 ਵਜੇ, ਗੱਡੀ ਨੰਬਰ-14804 ਭਗਤ ਦੀ ਕੋਠੀ ਐਕਸਪ੍ਰੈਸ 3:25 ਦੀ ਥਾਂ ‘ਤੇ 3:48 ਵਜੇ, ਗੱਡੀ ਨੰਬਰ-12030 ਨਿਊ ਦਿੱਲੀ ਸਵਰਣ ਸ਼ਤਾਬਦੀ ਐਕਸਪ੍ਰੈਸ ਸ਼ਾਮ 4:50 ਦੀ ਥਾਂ ‘ਤੇ 5:00 ਵਜੇ, ਗੱਡੀ ਅੰਮ੍ਰਿਤਸਰ ਅਜਮੇਰ ਐਕਸਪ੍ਰੈਸ ਸ਼ਾਮ 5:45 ਦੀ ਥਾਂ ‘ਤੇ 6:09 ਵਜੇ, ਗੱਡੀ ਨੰਬਰ-14654 ਅੰਮ੍ਰਿਤਸਰ ਹਿਸਾਰ ਐਕਸਪ੍ਰੈਸ ਸ਼ਾਮ 6:05 ਦੀ ਥਾਂ ‘ਤੇ 6:30 ਵਜੇ, ਗੱਡੀ ਨੰਬਰ-13006 ਅੰਮ੍ਰਿਤਸਰ ਹਾਵੜਾ ਮੇਲ ਸ਼ਾਮ 6:25 ਦੀ ਥਾਂ ‘ਤੇ 6:43 ਵਜੇ ਰਵਾਨਾ ਹੋਈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਫਰੰਟ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਸ੍ਰੀ ਜਗਨਨਾਥ ਜੀ ਦੀ ਤੀਜੀ ਰੱਥ ਯਾਤਰਾ 20 ਨੂੰ
Ad Position 24
No active advertisement