02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸ੍ਰੀ ਜਗਨਨਾਥ ਜੀ ਦੀ ਤੀਜੀ ਰੱਥ ਯਾਤਰਾ 20 ਨੂੰ

Ad Position 21
No active advertisement
ਅਜੀਤ ਡੈਸਕ 06-07-2026
ਬਰਨਾਲਾ, 5 ਜੁਲਾਈ (ਨਰਿੰਦਰ ਅਰੋੜਾ)-ਭਗਤੀ ਅਤੇ ਉਤਸ਼ਾਹ ਦੇ ਮਾਹੌਲ ’ਚ ਇਸਕੌਨ ਬਰਨਾਲਾ ਵਲੋਂ ਇਸ ਸਾਲ ਵੀ ਸ੍ਰੀ ਜਗਨਾਥ ਜੀ ਦੀ ਤੀਜੀ ਵਿਸ਼ਾਲ ਰਥ ਯਾਤਰਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕੱਢੀ ਜਾ ਰਹੀ ਹੈ। ਇਸ ਸਬੰਧੀ ਸ਼ਾਂਤੀ ਹਾਲ ਬਰਨਾਲਾ ਵਿਖੇ ਇਸਕੌਨ ਮੈਂਬਰਾਂ ਦੀ ਇੱਕ ਜ਼ਰੂਰੀ ਮੀਟਿੰਗ ਹੋਈ, ਜਿਸ ਵਿਚ ਯਾਤਰਾ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਮੌਕੇ ਰਥ ਯਾਤਰਾ ਦਾ ਸੱਦਾ ਕਾਰਡ ਵੀ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਇਸਕੌਨ ਬਰਨਾਲਾ ਦੇ ਪ੍ਰਧਾਨ ਭਗਤ ਵਤਸਲ ਗੌਰ ਦਾਸ ਜੀ ਅਤੇ ਰੁਕਮਣੀ ਚਦਿੰਰਕਾ ਦੇਵੀ ਨੇ ਦੱਸਿਆ ਕਿ ਇਹ ਰਥ ਯਾਤਰਾ 20 ਜੁਲਾਈ, ਦਿਨ ਸੋਮਵਾਰ ਨੂੰ ਸ਼ਾਮ 4 ਵਜੇ ਸ਼ਾਂਤੀ ਹਾਲ ਬਰਨਾਲਾ ਤੋਂ ਸ਼ੁਰੂ ਹੋਵੇਗੀ। ਰਥ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਬਾਬਾ ਬੰਸੀ ਵਾਲੇ ਮੰਦਰ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। ਰਸਤੇ ਵਿਚ ਕਈ ਥਾਵਾਂ ’ਤੇ ਸ਼ਰਧਾਲੂਆਂ ਵਲੋਂ ਰਥ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਮੁੱਚਾ ਆਯੋਜਨ ਇਸਕੌਨ ਲੁਧਿਆਣਾ ਦੇ ਪ੍ਰਧਾਨ ਨਰੋਤਮਾ ਨੰਦ ਦਾਸ ਜੀ ਦੀ ਵਿਸ਼ੇਸ਼ ਅਗਵਾਈ ਹੇਠ ਕੀਤਾ ਜਾਵੇਗਾ। ਰਥ ਵਿਚ ਭਗਵਾਨ ਜਗਨਾਥ ਜੀ ਦੇ ਨਾਲ ਬਲਦੇਵ ਅਤੇ ਸੁਭਦਰਾ ਜੀ ਵੀ ਬਿਰਾਜਮਾਨ ਹੋਣਗੇ। ਇਸ ਦਿਵਯ ਮੌਕੇ ’ਤੇ ਇਸਕੌਨ ਵ੍ਰਿੰਦਾਵਨ, ਚੰਡੀਗੜ੍ਹ ਅਤੇ ਲੁਧਿਆਣਾ ਤੋਂ ਵਿਸ਼ੇਸ਼ ਤੌਰ ’ਤੇ ਆਏ ਹੋਏ ਭਗਤ ਭਗਵਾਨ ਦਾ ਮਧੁਰ ਕੀਰਤਨ ਕਰਨਗੇ। ਭਗਵਾਨ ਜਗਨਾਥ ਜੀ ਨੂੰ 108 ਪ੍ਰਕਾਰ ਦੇ ਭੋਗ ਅਰਪਿਤ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਮਹਾਂ ਆਰਤੀ ਦਾ ਆਯੋਜਨ ਕੀਤਾ ਜਾਵੇਗਾ। ਸ਼ਾਮ ਨੂੰ ਸ਼ਰਧਾ ਨਾਲ ਸੰਧਿਆ ਫੇਰੀ ਵੀ ਕੱਢੀ ਜਾਵੇਗੀ, ਜਿਸ ਵਿਚ ਵੱਡੀ ਗਿਣਤੀ ’ਚ ਸ਼ਰਧਾਲੂ ਸ਼ਾਮਲ ਹੋਣਗੇ। ਇਸ ਮੌਕੇ ਨਾਰਾਇਣ ਪ੍ਰਿਆ, ਕਰੁਣਾ ਮੋਦੀ, ਅੰਜੂ ਸਿੰਗਲਾ, ਨੀਤੂ ਖੁਰਾਨਾ, ਦਿਵਿਆ, ਨੈਨਾ, ਗਿਫਟੀ, ਸੁਰੇਖਾ, ਅੰਜੂ ਚੌਹਾਨ ਸਮੇਤ ਇਸਕੌਨ ਦੇ ਕਈ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈਸ ਸਮੇਤ ਦਰਜਨ ਭਰ ਰੇਲਗੱਡੀਆਂ ਦੀ ਰਵਾਨਗੀ ’ਚ ਦੇਰੀ ਅਗਲੀ ਖ਼ਬਰ 11 ਵਿਦਿਆਰਥੀ ਵਧੀਆ ਨੰਬਰ ਪ੍ਰਾਪਤ ਕਰਨ ’ਤੇ ਸਨਮਾਨਿਤ
Ad Position 24
No active advertisement