02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਏ

Ad Position 21
No active advertisement
ਅਜੀਤ ਡੈਸਕ 28-07-2026

ਅੰਮ੍ਰਿਤਸਰ, 27 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)- ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਏ ਗਏ। ਇਹ ਪ੍ਰੋਗਰਾਮ ਮੈਸਰਜ਼ ਮੈਡੀਕਏਡ ਹੈਲਥ ਕੇਅਰ ਸਰਕੁਲਰ ਰੋਡ ਰਤਨ ਸਿੰਘ ਚੌਂਕ ਅੰਮ੍ਰਿਤਸਰ, ਮੈਸਰਜ਼ ਸੇਵਾ ਦੇਵੀ ਐਸ. ਡੀ. ਕਾਲਜ ਸਰਹਾਲੀ ਰੋਡ ਤਰਨ ਤਾਰਨ, ਮੈਸਰਜ਼ ਮਿਲਕ ਪਲਾਂਟ ਵੇਰਕਾ ਜੀ. ਟੀ. ਰੋਡ ਗੁਰਦਾਸਪੁਰ ਅਤੇ ਮੈਸਰਜ਼ ਹੋਟਲ ਗ੍ਰੀਨ ਬਾਰ ਐਂਡ ਰੈਸਟੋਰੈਂਟ ਡਲਹੌਜੀ ਰੋਡ ਪਠਾਨਕੋਟ ਵਿਖੇ ਕਰਵਾਏ ਗਏ। ਇਸ ਦੌਰਾਨ ਨੋਡਲ ਅਫ਼ਸਰਾਂ ਨੇ ਰੁਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕੀਤੇ । ਇਸ ਮੌਕੇ ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਸ਼ੁਰੂ ਕੀਤੀ ਹੈ, ਜੋ ਨਿਰਮਾਣ ਖੇਤਰ ਦੇ ਕਰਮਚਾਰੀਆਂ ‘ਤੇ ਚਾਰ ਸਾਲਾਂ ਲਈ ਅਤੇ ਹੋਰ ਮਾਲਕਾਂ ‘ਤੇ ਦੋ ਸਾਲਾਂ ਲਈ ਲਾਗੂ ਹੋਵੇਗੀ, ਜਿਸ ਲਈ ਰਜਿਸਟਰੇਸ਼ਨ 31 ਜੁਲਾਈ 2027 ਤੱਕ ਜਾਰੀ ਰਹੇਗੀ। ਇਹ ਯੋਜਨਾ ਇਕ ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਕਰਮਚਾਰੀਆਂ ‘ਤੇ ਲਾਗੂ ਹੁੰਦੀ ਹੈ, ਪਰ ਲਾਭਪਾਤਰੀਆਂ ਨੂੰ ਇਕ ਮਹੀਨੇ ਦੀ ਤਨਖਾਹ (15,000 ਰੁਪਏ ਤੱਕ) ਦੋ ਕਿਸ਼ਤਾਂ ‘ਚ ਮਿਲੇਗੀ। ਇਸ ਯੋਜਨਾ ਦੇ ਤਹਿਤ ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਦੇ ਮਾਲਕਾਂ ਨੂੰ ਪ੍ਰਤੀ ਮਹੀਨਾ 3,000 ਰੁਪਏ ਤੱਕ ਦੀ ਸਹਾਇਤਾ ਮਿਲੇਗੀ ਅਤੇ ਮਾਲਕਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਯੋਜਨਾ ਲਈ ਲਗਭਗ 1 ਲੱਖ ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ, ਜਿਸ ਨਾਲ 35 ਮਿਲੀਅਨ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਜਿਹੜੇ ਸੰਸਥਾਨਾਂ ‘ਚ 15 ਅਗਸਤ 2025 ਪਾਤਰ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, ਉਹ ਸਾਰੇ ਸੰਸਥਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਅਧੀਨ ਰਜਿਸਟਰਡ ਕਰਵਾਉਣਾ ਲਾਜ਼ਮੀ ਕਰਨ।

Ad Position 22
No active advertisement
ਪਿਛਲੀ ਖ਼ਬਰ ਮੈਸੀ ਦੀਆਂ ਬਾਹਾਂ ਤੋਂ ਵਿਸ਼ਵ ਫੁੱਟਬਾਲ ਦੇ ਮੰਚ ਤੱਕ : ਲਾਮਿਨ ਯਮਾਲ ਅਗਲੀ ਖ਼ਬਰ ਚੀਮਾ ਤੇ ਭਾਰਦਵਾਜ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
Ad Position 24
No active advertisement