20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਘਰ 'ਚ ਦਾਖ਼ਲ ਹੋ ਕੇ ਕੀਤੀ ਕੁੱਟਮਾਰ,7 ਖਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 12-06-2026
ਤਰਨ ਤਾਰਨ, 11 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਘਰ ਵਿਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਚੋਹਲਾ ਸਾਹਿਬ ਵਿਖੇ ਰਣਜੀਤ ਕੌਰ ਪਤਨੀ ਕੁੰਦਨ ਸਿੰਘ ਵਾਸੀ ਨਵੇਂ ਵਰਿਆਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੇ ਦੋਵੇਂ ਲੜਕੇ ਆਰਮੀ ਵਿਚੋੋਂ ਛੁੱਟੀ ਕੱਟਣ ਲਈ ਘਰ ਆਏ ਸੀ | 27 ਮਈ ਨੂੰ ਘਰ ਵਿਚ ਮੈਂ ਅਤੇ ਮੇਰਾ ਲੜਕਾ ਕਰਮਜੀਤ ਸਿੰਘ ਇਕੱਠੇ ਬੈਠੇ ਸੀ ਤੇ ਮੇਰੇ ਦਿੳਰ ਨਿਰਮਲ ਸਿੰਘ ਦੀ ਲੜਕੀ ਸਰਨਪ੍ਰੀਤ ਕੌਰ ਵੀ ਸਾਡੇ ਘਰ ਆ ਗਈ | ਅਸੀਂ ਤਿੰਨੇ ਜਾਣੇ ਇਕੱਠੇ ਬੈਠ ਕੇ ਚਾਹ ਪੀਣ ਲੱਗ ਪਏ ਤਾਂ ਸਾਡੇ ਘਰ ਦਾ ਬਾਹਰਲਾ ਦਰਵਾਜਾ ਬੰਦ ਸੀ | ਸਾਡੇ ਘਰ ਦੇ ਬਾਹਰਲੇ ਦਰਵਾਜੇ ਨੂੰ ਧੱਕਾ ਮਾਰ ਕੇ ਖੋਲ ਕੇ ਗੁਰਲਾਲ ਸਿੰਘ ਪੁੱਤਰ ਕਾਬਲ ਸਿੰਘ, ਖਜਾਨ ਸਿੰਘ ਪੁੱਤਰ ਪ੍ਰਧਾਨ ਸਿੰਘ, ਅਕਾਸ਼ਦੀਪ ਸਿੰਘ ਪੁੱਤਰ ਅਵਤਾਰ ਸਿੰਘ, ਹੀਰਾ ਸਿੰਘ ਪੁੱਤਰ ਅਵਤਾਰ ਸਿੰਘ, ਰਾਜਵਿੰਦਰ ਸਿੰਘ ਪੁੱਤਰ ਗਾਰਾ ਸਿੰਘ, ਗੁਰਜੰਟ ਸਿੰਘ ਪੁੱਤਰ ਮਨਜੀਤ ਸਿੰਘ, ਸਾਹਿਲਪ੍ਰੀਤ ਸਿੰਘ ਪੁੱਤਰ ਪ੍ਰਧਾਨ ਸਿੰਘ ਵਾਸੀ ਨਵੇਂ ਵਰਿਆਂ ਆਏ ਜੋ ਆਉਂਦਿਆਂ ਸਾਰ ਹੀ ਗੁਰਲਾਲ ਸਿੰਘ ਅਤੇ ਖਜਾਨ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲੳ ਇਨ੍ਹਾਂ ਨੂੰ ਸਾਡੇ ਘਰ ਅੱਗੋੋਂ ਦੀ ਲੰਘਦੀ ਪਾਣੀ ਵਾਲੀ ਨਾਲੀ ਵਿਚ ਰੇਤਾ ਸੁੱਟ ਕੇ ਨਾਲੀ ਬੰਦ ਕਰਨ ਦਾ ਮਜਾ ਚਿਖਾ ਦਿੳ ਤਾਂ ਸਾਰੇ ਵਿਅਕਤੀਆਂ ਨੇ ਉਸਦੀ ਅਤੇ ਸ਼ਰਨਪ੍ਰੀਤ ਕੌਰ ਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ | ਮੈਨੂੰ ਅਤੇ ਸ਼ਰਨਪ੍ਰੀਤ ਕੌਰ ਨੂੰ ਛੁੱਡਵਾਉਣ ਲਈ ਮੇਰਾ ਲੜਕਾ ਕਰਮਜੀਤ ਸਿੰਘ ਅੱਗੇ ਹੋਣ ਲੱਗਾ ਤਾਂ ਉਕਤ ਵਿਅਕਤੀਆਂ ਨੇ ਮੇਰੇ ਲੜਕੇ ਕਰਮਜੀਤ ਸਿੰਘ ਨਾਲ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਧਮਕੀਆਂ ਦਿੰਦੇ ਹੋਏ ਆਪਣੇ-ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਦੌੜ ਗਏ | ਮੈੈਂ ਅਤੇ ਸ਼ਰਨਪ੍ਰੀਤ ਕੌਰ ਸਿਵਲ ਹਸਪਤਾਲ ਸਰਹਾਲੀ ਜੇਰੇ ਇਲਾਜ ਰਹੀ ਸੀ | ਜਾਂਚ ਅਧਿਕਾਰੀ ਏ. ਐੱਸ. ਆਈ. ਭਗਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹੁਕਮਾਂ ਨੂੰ ਟਿੱਚ ਸਮਝ ਰਹੇ ਪੱਟੀ ਦੇ ਕੁਝ ਅਧਿਕਾਰੀ, ਦਫ਼ਤਰਾਂ 'ਚ ਸਮੇਂ ਸਿਰ ਨਹੀਂ ਪਹੁੰਚਦੇ ਮੁਲਾਜ਼ਮ- ਕੋਟਬੁ... ਅਗਲੀ ਖ਼ਬਰ ਜੋਤੀ ਬੀ.ਐੱਡ.ਕਾਲਜ ਦਾ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24