ਲੁਧਿਆਣਾ, 3 ਅਪ੍ਰੈਲ (ਜਸਵਿੰਦਰ ਸਿੰਘ)-ਰਾਸ਼ਟਰੀ ਡੈਫ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਅੰਤਰਰਾਸ਼ਟਰੀ ਖਿਡਾਰਨ ਐਸ਼ਵਿਨ ਕÏਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਜਿੱਤ ਕੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ¢ ਪੂਰੇ ਟੂਰਨਾਮੈਂਟ ਦÏਰਾਨ ਐਸ਼ਵਿਨ ਨੇ ਬਹੁਤ ਹੀ ਵਧੀਆ ਖੇਡ ਦਿਖਾਈ ਅਤੇ ਹਰੇਕ ਮੁਕਾਬਲੇ ਵਿਚ ਆਪਣਾ ਦਬਦਬਾ ਬਣਾਈ ਰੱਖਿਆ¢ ਸੈਮੀਫਾਈਨਲ ਮੁਕਾਬਲੇ ਵਿਚ ਐਸ਼ਵਿਨ ਕÏਰ ਦਾ ਸਾਹਮਣਾ ਗੁਜਰਾਤ ਦੀ ਖਿਡਾਰਨ ਸ਼ਾਈਨੀ ਗੋਮਜ਼ ਨਾਲ ਹੋਇਆ¢ ਇਸ ਮੁਕਾਬਲੇ ਵਿਚ ਐਸ਼ਵਿਨ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ 4-2 ਨਾਲ ਜਿੱਤ ਦਰਜ ਕਰਕੇ ਫਾਈਨਲ ਵਿਚ ਪ੍ਰਵੇਸ਼ ਕੀਤਾ¢ ਫਾਈਨਲ ਮੁਕਾਬਲਾ ਪੱਛਮੀ ਬੰਗਾਲ ਦੀ ਖਿਡਾਰਨ ਸੁਭੇਚਾ ਨਾਲ ਹੋਇਆ, ਜੋ ਕਿ ਕਾਫ਼ੀ ਰੋਮਾਂਚਕ ਅਤੇ ਤਗੜਾ ਮੁਕਾਬਲਾ ਸਾਬਤ ਹੋਇਆ¢ ਦੋਵਾਂ ਖਿਡਾਰਨਾਂ ਵਿਚਕਾਰ ਕਾਫ਼ੀ ਕਠਿਨ ਟੱਕਰ ਰਹੀ ਅਤੇ ਮੁਕਾਬਲਾ ਆਖ਼ਰੀ ਸੈਟ ਤੱਕ ਚੱਲਿਆ¢ ਆਿਖ਼ਰਕਾਰ ਐਸ਼ਵਿਨ ਕÏਰ ਨੇ 4-3 ਨਾਲ ਜਿੱਤ ਹਾਸਲ ਕਰਕੇ ਨੈਸ਼ਨਲ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ¢ ਇਸ ਤੋਂ ਪਹਿਲਾਂ ਵੀ ਉਹ 2 ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹੈ¢ ਐਸ਼ਵਿਨ ਕÏਰ ਦੀ ਇਸ ਵੱਡੀ ਜਿੱਤ ਨਾਲ ਉਸਦੇ ਪਰਿਵਾਰ, ਕੋਚ ਅਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ ਅਤੇ ਇਲਾਕੇ ਦੇ ਲੋਕਾਂ ਵਲੋਂ ਉਸ ਨੰੂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ¢ ਐਸ਼ਵਿਨ ਕÏਰ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਵੀ ਦੇਸ਼ ਲਈ ਹੋਰ ਤਗਮੇ ਜਿੱਤਣ ਦੀ ਪੂਰੀ ਸਮਰੱਥਾ ਰੱਖਦੀ ਹੈ¢