20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਠੇਕਾ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਨੂੰ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 06-03-2026
ਐੱਸ. ਏ. ਐੱਸ. ਨਗਰ, 5 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਟੈਕਨੀਕਲ ਸਰਵਿਸ ਯੂਨੀਅਨ ਭੰਗਲ, ਪਾਵਰ ਐਂਡ ਟ੍ਰਾਂਸਕੋ ਸੀ. ਐਚ. ਵੀ. ਠੇਕਾ ਕਾਮੇ, ਵਾਟਰ ਸਪਲਾਈ ਠੇਕਾ ਕਾਮਿਆਂ ਵਲੋਂ ਸਾਂਝੇ ਤੌਰ 'ਤੇ ਅੱਜ ਮੁਹਾਲੀ 'ਚ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਵਿਖੇ ਰੈਲੀ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦੇ, ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਆਦਿ ਦੀ ਮੰਗ ਕੀਤੀ | ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਗੁਰਬਖ਼ਸ਼ ਸਿੰਘ, ਲੱਖਾ ਸਿੰਘ, ਬਿਕਰਮ ਸਿੰਘ, ਜਸਪਾਲ ਸਿੰਘ, ਜਤਿੰਦਰ ਸਿੰਘ, ਜ਼ੋਰਾ ਸਿੰਘ, ਨਜ਼ੀਰ ਖਾਨ, ਰਵਿੰਦਰ ਸਿੰਘ, ਚਰਨਜੀਤ ਸਿੰਘ, ਦਲਜੀਤ ਸਿੰਘ, ਸੰਜੀਵ ਆਦਿ ਨੇ ਕਿਹਾ ਕਿ ਇਹ ਰੈਲੀ ਵਿਭਾਗੀ ਮੰਗਾਂ ਤੋਂ ਅੱਗੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਦੇ ਤਬਾਹਕੁਨ ਹਮਲੇ, ਬਿਜਲੀ ਸੋਧ ਬਿੱਲ 2025, ਸੀਡ ਬਿੱਲ 2025, 44 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਲੇਬਰ ਕੋਰਟ ਬਣਾਉਣ ਦੇ ਵਿਰੋਧ 'ਚ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਗ਼ਰੀਬਾਂ ਦੀ ਮਨਰੇਗਾ ਸਕੀਮ ਖ਼ਤਮ ਕਰਕੇ ਨਵੀਂ ਮਾਰੂ ਸਕੀਮ ਲਾਗੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਲੁੱਟ ਅਤੇ ਮੁਨਾਫ਼ੇ ਕਮਾਉਣ ਲਈ ਸਿਹਤ ਸੇਵਾਵਾਂ, ਰੇਲਵੇ ਅਤੇ ਪਾਣੀ ਦੇ ਵਸੀਲਿਆਂ ਜਿਹੇ ਖੇਤਰਾਂ 'ਚ ਪਹਿਲਾਂ ਤੋਂ ਲਾਗੂ ਕਾਨੂੰਨ ਬਦਲੇ ਜਾ ਰਹੇ ਹਨ | ਆਗੂਆਂ ਨੇ ਕਿਹਾ ਕਿ ਕਾਮਿਆਂ ਦੇ ਪੱਕੇ ਰੁਜ਼ਗਾਰ ਦਾ ਹੱਕ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਲੋੜ ਅਨੁਸਾਰ ਭਰਤੀ ਅਤੇ ਛਾਂਟੀ ਦਾ ਅਧਿਕਾਰ ਅਤੇ ਗੁਜ਼ਾਰੇ ਯੋਗ ਤਨਖ਼ਾਹ ਦਾ ਹੱਕ ਖੋਹ ਕੇ ਮਨਮਰਜ਼ੀ ਦੀਆਂ ਉਜ਼ਰਤਾਂ ਦੇਣ ਦਾ ਅਮਲ ਲਾਗੂ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਦਿਹਾਤੀ ਸਿਹਤ ਸਿਖਲਾਈ ਕੇਂਦਰ ਸਨੇਟਾ ਦੇ ਰੂਪ 'ਚ ਵੱਡੀ ਸੌਗਾਤ- ਕੁਲਵੰਤ ਸਿੰਘ <br/> ਅਗਲੀ ਖ਼ਬਰ ਵਿਧਾਇਕ ਰੰਧਾਵਾ ਨੇ ਸਿਵਲ ਪਸ਼ੂ ਹਸਪਤਾਲ ਦੀ ਉਸਾਰੀ ਕਰਵਾਈ ਸ਼ੁਰੂ <br/>
Ad Position 24