09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੋਨਾਲੀਕਾ ਨੇ ਇਤਿਹਾਸਕ 30ਵੇਂ ਸਾਲ ਵਿਚ 1,80,504 ਟਰੈਕਟਰਾਂ ਦੀ ਰਿਕਾਰਡ ਸਾਲਾਨਾ ਵਿਕਰੀ ਕੀਤੀ ਦਰਜ <br/>

Ad Position 21
No active advertisement
ਅਜੀਤ ਡੈਸਕ 04-04-2026
ਚੰਡੀਗੜ੍ਹ, 3 ਅਪ੍ਰੈਲ (ਅ.ਬ.)-ਸੋਨਾਲੀਕਾ ਟ੍ਰੈਕਟਰਜ਼ ਨੇ ਵਿੱਤੀ ਵਰ੍ਹਾ '26 ਵਿਚ 1,80,504 ਟਰੈਕਟਰਾਂ ਦੀ ਸਭ ਤੋਂ ਵੱਧ ਸਾਲਾਨਾ ਵਿਕਰੀ ਕਰਕੇ ਆਪਣੇ 30ਵੇਂ ਸਾਲ ਨੂੰ ਇਤਿਹਾਸਕ ਬਣਾ ਦਿੱਤਾ ਹੈ | ਇਹ ਵੱਡੀ ਕਾਮਯਾਬੀ ਕੰਪਨੀ ਦੇ ਅਨੁਸ਼ਾਸਨ, ਕਿਸਾਨਾਂ ਨੂੰ ਪਹਿਲ ਦੇਣ ਵਾਲੇ ਰੁਖ ਤੇ ਤਕਨੀਕੀ ਤੌਰ 'ਤੇ ਅਧੁਨਿਕ ਤੇ ਹੈਵੀ-ਡਿਊਟੀ ਟਰੈਕਟਰ ਮੁਹੱਈਆ ਕਰਵਾਉਣ 'ਤੇ ਲਗਾਤਾਰ ਧਿਆਨ ਨੂੰ ਦਰਸਾਉਂਦੀ ਹੈ | ਸਫਲ ਪ੍ਰੋਡਕਟ ਲਾਂਚਾਂ ਤੋਂ ਬਾਅਦ ਸੋਨਾਲੀਕਾ ਹੁਣ ਭਵਿੱਖ ਦੀ ਖੇਤੀ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਆਧੁਨਿਕ ਹੱਲ ਪੇਸ਼ ਕਰਨ ਵਾਸਤੇ ਆਪਣੀਆਂ ਰਿਸਰਚ ਤੇ ਡਿਵੈਲਪਮੈਂਟ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ | ਇਸ ਉਪਲਬਧੀ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਰਮਨ ਮਿੱਤਲ, ਜਾਇੰਟ ਮੈਨੇਜਿੰਗ ਡਾਇਰੈਕਟਰ, ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਿਟਡ ਨੇ ਕਿਹਾ, ''ਆਪਣੇ 30ਵੇਂ ਸਾਲ ਵਿਚ ਸਾਡਾ 'ਜਿੱਤਣ ਦਾ ਦਮ' ਸੱਚਮੁੱਚ ਸਾਹਮਣੇ ਆਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ 'ਪੈਗ਼ਾਮ ਫੈਸਟ 2026' ਕਰਵਾਇਆ <br/> ਅਗਲੀ ਖ਼ਬਰ ਟੈਫੇ ਨੇ ਵਿੱਤੀ ਸਾਲ 26 ਵਿਚ 214,000 ਟਰੈਕਟਰ ਵਿਕਰੀ ਨੂੰ ਪਾਰ ਕੀਤਾ <br/>
Ad Position 24