26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਆਲ ਇੰਡੀਆ ਓਪਨ ਬਿ੍ਜ ਚੈਂਪੀਅਨਸ਼ਿਪ: 50 ਟੀਮਾਂ ਦੇ 225 ਖਿਡਾਰੀ ਆਪਣੇ ਰਣਨੀਤਕ ਹੁਨਰ ਦਿਖਾਉਣਗੇ- ਕੇ.ਆਰ ਲਖਨਪਾਲ <br/>

Ad Position 21
No active advertisement
ਅਜੀਤ ਡੈਸਕ 10-04-2026
ਚੰਡੀਗੜ੍ਹ, 9 ਅਪ੍ਰੈਲ (ਅਜਾਇਬ ਸਿੰਘ ਔਜਲਾ)- ਬਿ੍ਜ ਗੇਮ ਪ੍ਰੇਮੀਆਂ ਲਈ 10 ਅਪ੍ਰੈਲ ਦਾ ਦਿਨ ਯਕੀਨੀ ਤੌਰ 'ਤੇ ਬੇਹੱਦ ਅਹਿਮ ਹੋਵੇਗਾ ਕਿਉਂਕਿ ਬਿ੍ਜ ਫੈਡਰੇਸ਼ਨ ਆਫ ਇੰਡੀਆ (ਬੀ.ਐਫ.ਆਈ) ਦੀ ਅਗਵਾਈ ਹੇਠ ਪੰਜਾਬ ਬਿ੍ਜ ਐਸੋਸੀਏਸ਼ਨ (ਪੀ.ਬੀ.ਏ) ਵਲੋਂ 14ਵੀਂ ਸਟੀਲ ਸਟਿ੍ਪਸ ਗਰੁੱਪ ਆਲ ਇੰਡੀਆ ਓਪਨ ਬਿ੍ਜ ਚੈਂਪੀਅਨਸ਼ਿਪ - 2026 ਦੀ ਮੇਜ਼ਬਾਨੀ ਕੀਤੀ ਜਾਵੇਗੀ, ਸ ਦੌਰਾਨ 50 ਟੀਮਾਂ ਦੇ 225 ਖਿਡਾਰੀ ਆਪਣੇ ਹੁਨਰ ਦਿਖਾਉਣਗੇ | ਪੰਜਾਬ ਬਿ੍ਜ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਕੇ.ਆਰ. ਲਖਨਪਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਚੈਂਪੀਅਨਸ਼ਿਪ ਹਿੱਸਾ ਲੈਣ ਵਾਲੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਆਪਣੇ ਹੁਨਰ ਦਿਖਾਉਣ ਦਾ ਬਿਹਤਰ ਮੌਕਾ ਪ੍ਰਦਾਨ ਕਰੇਗੀ ਕਿਉਂਕਿ ਇਹ ਇਕ ਅਜਿਹੀ ਖੇਡ ਹੈ ਜਿਸ ਵਿਚ ਬਹੁਤ ਜ਼ਿਆਦਾ ਮਨੋਵਿਗਿਆਨਕ ਸਥਿਰਤਾ, ਯੋਜਨਾਬੰਦੀ ਦੇ ਨਾਲ-ਨਾਲ ਉੱਚ ਪੱਧਰੀ ਰਣਨੀਤੀ ਦੀ ਲੋੜ ਹੁੰਦੀ ਹੈ | ਕੇ.ਆਰ ਲਖਨਪਾਲ ਨੇ ਕਿਹਾ ਕਿ ਹਿੱਸਾ ਲੈਣ ਵਾਲੀਆਂ ਟੀਮਾਂ ਵਿਚ ਪੰਜਾਬ ਤੋਂ 5 ਟੀਮਾਂ, ਹਿਮਾਚਲ ਪ੍ਰਦੇਸ਼ ਤੋਂ 4 ਟੀਮਾਂ, ਚੰਡੀਗੜÉ ਤੋਂ 3 ਟੀਮਾਂ, ਹਰਿਆਣਾ ਤੋਂ 2 ਟੀਮਾਂ, ਦਿੱਲੀ ਤੋਂ 6 ਟੀਮਾਂ, ਕੋਲਕਾਤਾ ਤੋਂ 6 ਟੀਮਾਂ, ਪੁਣੇ/ਮੁੰਬਈ ਸਰਕਟ ਤੋਂ 3 ਟੀਮਾਂ, ਗੋਆ ਤੋਂ 1 ਟੀਮ ਸ਼ਾਮਿਲ ਹੋਵੇਗੀ | ਇਸ ਤੋਂ ਇਲਾਵਾ, ਇਸ ਚੈਂਪੀਅਨਸ਼ਿਪ ਵਿਚ ਹੈਦਰਾਬਾਦ, ਵਿਸ਼ਾਖਾਪਟਨਮ ਅਤੇ ਚੇਨਈ ਤੋਂ ਵੀ ਟੀਮਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ | ਇਹ ਚੈਂਪੀਅਨਸ਼ਿਪ ਸੈਕਟਰ- 10 ਦੇ ਮਾਊਾਟ ਵਿਊ ਵਿਖੇ ਕਰਵਾਈ ਜਾਵੇਗੀ | ਇਸ ਚੈਂਪੀਅਨਸ਼ਿਪ ਦੀ ਇਨਾਮੀ ਰਾਸ਼ੀ ਕੁੱਲ 10 ਲੱਖ ਰੁਪਏ ਹੋਵੇਗੀ ਅਤੇ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਮਹਿਲਾ ਟੀਮਾਂ ਅਤੇ ਯੰਗਸਟਰਸ ਟੀਮਾਂ (30 ਸਾਲ ਤੋਂ ਘੱਟ ਉਮਰ ਵਰਗ) ਤੋਂ ਕੋਈ ਐਂਟਰੀ ਫ਼ੀਸ ਨਹੀਂ ਲਈ ਜਾਵੇਗੀ | ਸਟੀਲ ਸਟਿ੍ਪਸ ਗਰੁੱਪ, ਚੰਡੀਗੜ੍ਹ ਦੇ ਚੇਅਰਮੈਨ ਅਤੇ ਪੀ.ਬੀ.ਏ ਦੇ ਪ੍ਰਧਾਨ ਐਮਰਿਟਸ ਆਰ.ਕੇ. ਗਰਗ ਨੇ ਦੱਸਿਆ ਕਿ ਇਕ ਟੀਮ ਵਿਚ ਘੱਟੋ-ਘੱਟ 4 ਅਤੇ ਵੱਧ ਤੋਂ ਵੱਧ 6 ਮੈਂਬਰ ਹੋ ਸਕਦੇ ਹਨ | ਉਨ•ਾਂ ਕਿਹਾ ਕਿ ਚੈਂਪੀਅਨਸ਼ਿਪ ਦਾ ਉਦਘਾਟਨ ਬਿ੍ਜ ਫੈਡਰੇਸ਼ਨ ਆਫ ਇੰਡੀਆ (ਬੀ.ਐਫ.ਆਈ) ਦੇ ਪ੍ਰਧਾਨ ਪ੍ਰਸਾਦ ਵੀ. ਕੇਨੀ ਵਲੋਂ ਕੀਤਾ ਜਾਵੇਗਾ | ਇਸ ਮੌਕੇ ਪ੍ਰਬੰਧਕੀ ਸਕੱਤਰ ਜੇ.ਐਸ. ਬਹਿਲ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੂੜੇ ਦੇ ਢੇਰਾਂ 'ਚ ਘਿਰਿਆ ਸੈਕਟਰ-45 ਬੁੜੈਲ ਤੋਂ ਆ ਰਿਹਾ ਕਚਰਾ ਬਣਿਆ ਵੱਡੀ ਸਿਰਦਰਦੀ <br/> ਅਗਲੀ ਖ਼ਬਰ ਡੇਰਾਬੱਸੀ ਦੀ ਸੁਸਾਇਟੀ 'ਚ ਬਜ਼ੁਰਗ ਪੰਪ ਆਪ੍ਰੇਟਰ ਦੀ ਬੇਰਹਿਮੀ ਨਾਲ ਕੁੱਟਮਾਰ <br/>
Ad Position 24