02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਨੂੰ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਨ ਦੀ ਮਿਲੀ ਸਹਿਮਤੀ <br/>

Ad Position 21
No active advertisement
ਪੰਜਾਬ ਯੂਨੀਵਰਸਿਟੀ ਦੇ ਕਮੇਟੀ ਰੂਮ ਵਿਖੇ ਜਾਣਕਾਰੀ ਸਾਂਝੀ ਕਰਦੇ ਹੋਏ ਉਪ ਕੁਲਪਤੀ ਪ੍ਰੋ. ਰੇਨੂੰ ਵਿਗ, ਡਾ. ਵਿਨੀਤ ਪੂਨੀਆ ਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 25-04-2026
ਚੰਡੀਗੜ੍ਹ, 24 ਅਪ੍ਰੈਲ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੂੰ ਰਾਸ਼ਟਰੀ ਸਿੱਖਿਆ ਨੀਤੀ (ਐਨ. ਈ. ਪੀ.) ਦੇ ਲਾਗੂਕਰਨ ਦੀ ਪ੍ਰਗਤੀ ਰਿਪੋਰਟ ਪ੍ਰਾਪਤ ਹੋਈ | ਇਹ ਰਿਪੋਰਟ ਐਨ. ਈ. ਪੀ. ਕੋਆਰਡੀਨੇਟਰ ਪ੍ਰੋ. ਅਨਿਲ ਮੋਂਗਾ, ਕੋ-ਕੋਆਰਡੀਨੇਟਰ ਪ੍ਰੋ. ਵੀਣੂ ਮਾਂਗਟ ਤੇ ਪੀ. ਯੂ. ਸਾਰਥੀਆਂ ਨੇ ਉਪ ਕੁਲਪਤੀ ਕਮੇਟੀ ਰੂਮ ਵਿਖੇ ਯੂਨੀਵਰਸਿਟੀ ਇੰਸਟਰਕਸ਼ਨ ਦੇ ਡੀਨ ਪ੍ਰੋ. ਯੋਜਨਾ ਰਾਵਤ ਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਡਾ. ਵਿਨੀਤ ਪੂਨੀਆ ਦੀ ਮੌਜੂਦਗੀ 'ਚ ਪੇਸ਼ ਕੀਤੀ ਗਈ ਅਤੇ ਅਕਤੂਬਰ 2026 ਤੱਕ 6 ਮਹੀਨਿਆਂ ਦਾ ਗਤੀਵਿਧੀ ਕੈਲੰਡਰ ਪੇਸ਼ ਕੀਤਾ ਗਿਆ | ਪ੍ਰਗਤੀ ਦੀ ਸ਼ਲਾਘਾ ਕਰਦੇ ਹੋਏ ਪੀ. ਯੂ. ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੀ. ਯੂ. ਨੇ ਇਕ ਢਾਂਚਾਗਤ ਅਤੇ ਪੜਾਅ ਵਾਰ ਪਹੁੰਚ ਰਾਹੀਂ ਐਨ. ਈ. ਪੀ. 2020 ਨੂੰ ਲਾਗੂ ਕਰਨ ਵਿਚ ਕਾਫ਼ੀ ਤਰੱਕੀ ਕੀਤੀ ਹੈ | ਯੂਨੀਵਰਸਿਟੀ ਨੇ ਪਾਠਕ੍ਰਮ ਪੁਨਰਗਠਨ, ਮਲਟੀਪਲ ਐਂਟਰੀ-ਮਲਟੀਪਲ ਐਗਜ਼ਿਟ ਮਾਰਗ, ਸਵੈਮ ਅਧਾਰਤ ਕ੍ਰੈਡਿਟ ਏਕੀਕਰਨ ਅਤੇ ਵੱਖ-ਵੱਖ ਪਹਿਲਕਦਮੀਆਂ ਰਾਹੀਂ ਉਦਯੋਗਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਸਮੇਤ ਮੁੱਖ ਐਨ. ਈ. ਪੀ. ਹਿੱਸਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਿਤ ਕੀਤਾ ਹੈ | ਇਸ ਮੌਕੇ ਦੀਕਸ਼ਾ ਮੱਕੜ, ਸਟੂਤੀ ਗੌਤਮ, ਅਵੀਨਿੰਦਰ ਅੰਤਾਲ, ਸੌਰਭ ਸ਼ੇਰਾਵਤ, ਪੂਨਮ ਬੇਨੀਵਾਲ, ਕਰਨ ਪਠਾਨੀਆ, ਐਵੀਨਾ, ਨਿਧੀ ਸ਼ਰਮਾ ਅਤੇ ਦਲਜੀਤ ਸਿੰਘ ਵਿਦਿਆਰਥੀਆਂ ਨੂੰ ਐਨ. ਈ. ਪੀ. ਦੇ ਮੌਕਿਆਂ ਤੇ ਲਾਭਾਂ ਬਾਰੇ ਸੂਚਿਤ ਕਰਨ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ ਗਿਆ | ਉਨ੍ਹਾਂ ਨੇ ਐਨ. ਈ. ਪੀ. ਸਾਰਥੀ ਨੂੰ ਆਉਣ ਵਾਲੇ ਨਵੇਂ ਸੈਸ਼ਨ ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਇਕ ਮਾਡਲ ਇੰਡਕਸ਼ਨ ਪ੍ਰੋਗਰਾਮ ਸ਼ਡਿਊਲ ਤਿਆਰ ਕਰਨ ਦੀ ਅਪੀਲ ਕੀਤੀ | ਐਨ.ਈ.ਪੀ ਕੋਆਰਡੀਨੇਟਰ ਪ੍ਰੋ. ਅਨਿਲ ਮੋਂਗਾ ਨੇ ਐਨ.ਈ.ਪੀ ਸਾਰਥੀ ਦੀ ਚੋਣ ਕਰਨ ਲਈ ਅਪਣਾਈ ਗਈ ਉਚਿਤ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਆਪਣੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ 'ਚ ਕੁਇਜ਼ ਮੁਕਾਬਲੇ, ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਉਣ ਵਿਚ ਮਦਦ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ. ਪੀ. ਨੱਢਾ ਪੀ. ਜੀ. ਆਈ. 'ਚ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਿਲ-ਡਾਇਰੈਕਟਰ ਡਾ. ਵਿ... ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਪ੍ਰੀਖਿਆਵਾਂ 'ਚ ਮਾਰੀਆਂ ਮੱਲਾਂ <br/>
Ad Position 24
No active advertisement