02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਿਨਾਂ ਆਗਾਮੀ ਸੂਚਨਾ ਦਿੱਤੇ ਰੇਲਵੇ ਫਾਟਕ ਬੰਦ ਕੀਤੇ ਜਾਣ ਕਾਰਨ ਲੋਕਾਂ 'ਚ ਰੋਸ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਕਣਕ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਜਾ ਰਹੀ ਫਾਇਰ ਬਿ੍ਗੇਡ ਦੀ ਗੱਡੀ ਨੂੰ ਵੀ ਵਾਪਸ ਮੁੜਨਾ ਪਿਆ
ਡੇਰਾਬੱਸੀ, 25 ਅਪ੍ਰੈਲ (ਗੁਰਮੀਤ ਸਿੰਘ)-ਡੇਰਾਬੱਸੀ-ਈਸਾਪੁਰ ਸੜਕ 'ਤੇ ਪੈਂਦੇ ਰੇਲਵੇ ਫਾਟਕ ਨੂੰ ਅੱਜ ਦੁਪਹਿਰ ਸਮੇਂ ਬਿਨਾਂ ਕਿਸੇ ਆਗਾਮੀ ਸੂਚਨਾ ਤੋਂ ਮੁੜ ਤੋਂ 4 ਦਿਨਾਂ ਲਈ ਬੰਦ ਕਰ ਦਿੱਤਾ ਗਿਆ | ਇਸ ਕਾਰਨ ਕੜਕਦੀ ਧੁੱਪ 'ਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ ਅਤੇ ਉਹ ਰੇਲਵੇ ਵਿਭਾਗ ਵਿਰੁੱਧ ਰੋਸ ਪ੍ਰਗਟ ਕਰਦੇ ਨਜ਼ਰ ਆਏ | ਫਾਟਕ ਪਾਰ ਦਰਜਨਾਂ ਪਿੰਡਾਂ ਸਮੇਤ ਦਰਜਨਾਂ ਕਾਲੋਨੀਆਂ ਤੇ ਨਿੱਜੀ ਸਕੂਲ ਵੀ ਪੈਂਦੇ ਹਨ | ਇਸੇ ਪਾਸੇ ਹਲਕਾ ਵਿਧਾਇਕ ਦਾ ਪਿੰਡ ਤੇ ਬਨੂੰੜ ਵੱਲ ਜਾਣ ਵਾਲਾ ਸ਼ਾਰਟ-ਕੱਟ ਵੀ ਨਿਕਲਦਾ ਹੈ | ਹਜ਼ਾਰਾਂ ਏਕੜ 'ਚ ਲੋਕਾਂ ਨੇ ਕਣਕ ਦੀ ਫ਼ਸਲ ਲਗਾਈ ਹੋਈ ਹੈ, ਜੋ ਕਿ ਪੱਕ ਕੇ ਪੂਰੀ ਤਰ੍ਹਾਂ ਤਿਆਰ ਖੜ੍ਹੀ ਹੈ | ਧੁੱਪ 'ਚ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ ਅਤੇ ਅਜਿਹੇ 'ਚ ਫਾਇਰ ਬਿ੍ਗੇਡ ਦੀ ਮਦਦ ਲੈਣੀ ਪੈਂਦੀ ਹੈ, ਪਰ ਫ਼ਾਟਕ ਬੰਦ ਹੋਣ 'ਤੇ ਗੱਡੀ ਨੂੰ ਲੰਬਾ ਪੈਂਡਾ ਤੈਅ ਕਰਕੇ ਜਾਣ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ | ਰੇਲ ਗੱਡੀ ਆਉਣ 'ਤੇ 5 ਮਿੰਟ ਲਈ ਫਾਟਕ ਬੰਦ ਹੋਣ 'ਤੇ ਵੀ ਵਾਹਨਾਂ ਦੀ ਲਾਈਨ ਲੱਗ ਜਾਂਦੀ ਹੈ ਅਤੇ ਅਜਿਹੇ 'ਚ 4 ਦਿਨਾਂ ਲਈ ਫਾਟਕ ਦੇ ਬੰਦ ਹੋਣ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਣਗੇ | ਅੱਜ ਵੀ ਫਾਟਕ ਪਾਰ ਪਿੰਡ ਕਾਰਕੌਰ ਵਿਖੇ ਕਣਕ ਨੂੰ ਅੱਗ ਲੱਗ ਗਈ ਸੀ | ਇਸ ਦੀ ਸੂਚਨਾ ਜਿਵੇਂ ਹੀ ਡੇਰਾਬੱਸੀ ਫਾਇਰ ਸਟੇਸ਼ਨ ਨੂੰ ਮਿਲੀ ਤਾਂ ਫਾਇਰ ਬਿ੍ਗੇਡ ਦੀ ਗੱਡੀ ਅੱਗ 'ਤੇ ਕਾਬੂ ਪਾਉਣ ਲਈ ਨਿਕਲ ਗਈ, ਪਰ ਰੇਲਵੇ ਫਾਟਕ ਬੰਦ ਹੋਣ ਕਾਰਨ ਉਸ ਨੂੰ ਵਾਪਸ ਮੁੜਨਾ ਪਿਆ ਅਤੇ ਦੂਜੇ ਰਾਹ ਤੋਂ ਹੁੰਦੇ ਹੋਏ ਗੱਡੀ ਮੌਕੇ 'ਤੇ ਸਮੇਂ ਸਿਰ ਨਹੀਂ ਪਹੁੰਚ ਸਕੀ | ਲੋਕਾਂ ਨੇ ਖ਼ੁਦ ਹੀ ਮੁਸ਼ੱਕਤ ਕਰਕੇ ਅੱਗ ਨੂੰ ਅੱਗੇ ਫੈਲਣ ਤੋਂ ਰੋਕ ਲਿਆ | ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਪੱਕਾ ਹੱਲ ਕੱਢਣ ਦੀ ਗੁਹਾਰ ਲਗਾਈ ਹੈ |

Ad Position 22
No active advertisement
ਪਿਛਲੀ ਖ਼ਬਰ ਵਕੀਲ ਦੇ ਘਰ 'ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਤੇ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਅਗਲੀ ਖ਼ਬਰ ਵਿਆਹ ਵਾਲੇ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰਕੇ ਲੁੱਟ ਦੀ ਘਟਨਾ ਨੂੰ ਦਿੱਤਾ ਅੰਜਾਮ
Ad Position 24