02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਵਕੀਲ ਦੇ ਘਰ 'ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਤੇ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਜ਼ੀਰਕਪੁਰ, 25 ਅਪ੍ਰੈਲ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਹਾਈਕੋਰਟ ਦੇ ਇਕ ਵਕੀਲ ਦੀ ਸ਼ਿਕਾਇਤ 'ਤੇ ਉਸ ਦੇ ਮਕਾਨ 'ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਤੇ ਉਸ ਨੂੰ ਹਥਿਆਰਾਂ ਦਾ ਡਰ ਦਿਖਾ ਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਪੰਜ ਮੁਲਜ਼ਮਾਂ ਵਿਰੁੱਧ ਬੀ. ਐੱਨ. ਐੱਸ ਦੀ ਧਾਰਾ 329 (3), 62, ਅਤੇ 351 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਅੰਮਿ੍ਤ ਹੂਰੀਆ, ਉਸ ਦੀ ਪਤਨੀ ਸਾਕਸ਼ੀ ਤੇ ਜੀਤ ਲੋਹਗੜ੍ਹੀਆ ਵਜੋਂ ਹੋਈ ਹੈ, ਜਦਕਿ ਇਕ ਵਿਅਕਤੀ ਤੇ ਔਰਤ ਅਣਪਛਾਤੇ ਹਨ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਰਾਜਵਿੰਦਰ ਸਿੰਘ ਜੌਲੀ ਵਾਸੀ ਬਲਾਕ ਜੀ ਐਰੋਸਿਟੀ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਵਕੀਲ ਹੈ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪ੍ਰੈਕਟਿਸ ਕਰਦਾ ਹੈ | ਉਸ ਨੇ ਕਿਹਾ ਕਿ ਉਸ ਨੇ ਸਾਲ 2022 ਵਿਚ 200 ਵਰਗ ਗਜ਼ ਦਾ ਪਲਾਟ ਖ਼ਰੀਦਿਆ ਸੀ | ਵਿੱਤੀ ਤੰਗੀ ਦੇ ਕਾਰਨ ਅੰਮਿ੍ਤ ਹੂਰੀਆ ਨੇ ਉਸ ਨੂੰ ਕਰਜ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਤੇ ਰਜਿਸਟਰੀ 'ਚ ਪਲਾਟ ਦਾ 67 ਫ਼ੀਸਦੀ ਹਿੱਸਾ ਗਾਰੰਟੀ ਵਜੋਂ ਆਪਣੇ ਨਾਂਅ ਕਰਵਾ ਲਿਆ ਸੀ, ਜਦਕਿ ਸ਼ਿਕਾਇਤਕਰਤਾ ਦੇ ਨਾਂਅ 'ਤੇ ਸਿਰਫ਼ 33 ਫ਼ੀਸਦੀ ਹਿੱਸਾ ਕਰਵਾਇਆ ਗਿਆ ਸੀ | ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਸ ਨੇ ਪੂਰਾ ਮਕਾਨ ਆਪਣੇ ਖ਼ਰਚੇ 'ਤੇ ਤਿਆਰ ਕਰਵਾਇਆ ਅਤੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਉਥੇ ਹੀ ਰਹਿ ਰਿਹਾ ਹੈ | ਸ਼ਿਕਾਇਤ ਅਨੁਸਾਰ ਬੀਤੀ 19 ਮਾਰਚ ਨੂੰ ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ ਪੁੱਜਿਆ ਤਾਂ ਉਸ ਨੇ ਦੇਖਿਆ ਕਿ ਘਰ ਦੇ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ | ਇਸ ਦੌਰਾਨ ਉਸ ਨੇ ਨੋਟ ਕੀਤਾ ਕਿ ਕੁਝ ਲੋਕ ਮਕਾਨ ਦੇ ਅੰਦਰ ਮੌਜੂਦ ਸਨ | ਦੋਸ਼ ਹੈ ਕਿ ਅੰਮਿ੍ਤ ਹੂਰੀਆ, ਉਸ ਦੇ ਰਿਸ਼ਤੇਦਾਰਾਂ ਤੇ ਹੋਰਨਾਂ ਵਿਅਕਤੀਆਂ ਨੇ ਰਾਜਵਿੰਦਰ ਸਿੰਘ ਜੌਲੀ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਤੇ ਮਕਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਵਲੋਂ ਘਟਨਾ ਦੀ ਸੂਚਨਾ ਡਾਇਲ 112 'ਤੇ ਦਿੱਤੀ ਗਈ | ਮੌਕੇ ਦੀ ਸੀ. ਸੀ. ਟੀ. ਵੀ. ਫੁਟੇਜ਼ ਵਿਚ ਮੁਲਜ਼ਮ 18 ਮਾਰਚ ਨੂੰ ਤਾਲਾ ਤੋੜ ਕੇ ਘਰ ਵਿਚ ਦਾਖ਼ਲ ਹੁੰਦੇ ਦਿਖਾਈ ਦੇ ਰਹੇ ਹਨ | ਰਾਜਵਿੰਦਰ ਸਿੰਘ ਜੌਲੀ ਨੇ ਦੋਸ਼ ਲਗਾਇਆ ਕਿ ਮੁਲਜ਼ਮ 28 ਮਾਰਚ ਨੂੰ ਮੁੜ ਘਰ 'ਚ ਦਾਖ਼ਲ ਹੋਏ | ਇਸ ਦੌਰਾਨ ਮੁਲਜ਼ਮਾਂ ਕੋਲ ਪਿਸਤੌਲ ਤੇ ਤੇਜ਼ਧਾਰ ਹਥਿਆਰ ਮੌਜੂਦ ਸਨ | ਉਸ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਤੇ ਉਸ ਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਵੀ ਦਿੱਤੀ | ਉਧਰ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਦੇ ਆਧਾਰ 'ਤੇ 5 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭੂਮਿਕਾ, ਜਾਇਦਾਦ ਦੇ ਝਗੜੇ ਤੇ ਹੋਰਨਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਇਨੈਲੋ ਦੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਮਨੋਜ ਅਗਰਵਾਲ ਨੇ ਦਾਖ਼ਲ ਕੀਤੇ ਪੇਪਰ <br/> ਅਗਲੀ ਖ਼ਬਰ ਬਿਨਾਂ ਆਗਾਮੀ ਸੂਚਨਾ ਦਿੱਤੇ ਰੇਲਵੇ ਫਾਟਕ ਬੰਦ ਕੀਤੇ ਜਾਣ ਕਾਰਨ ਲੋਕਾਂ 'ਚ ਰੋਸ
Ad Position 24