03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਏਸ਼ੀਅਨ ਪੇਂਟਸ ਨੇ ਨਵੀਂ ਕਾਰਪੋਰੇਟ ਕੈਂਪੇਨ 'ਰੰਗਾਂ ਦੀ ਵਰੰਟੀ' ਲਾਂਚ ਕੀਤੀ <br/>

Ad Position 21
No active advertisement
ਅਜੀਤ ਡੈਸਕ 23-05-2026
ਚੰਡੀਗੜ੍ਹ, 22 ਮਈ (ਅ.ਬ.)- ਭਾਰਤ ਵਿਚ ਪਤੇ ਅਤੇ ਦਿਸ਼ਾਵਾਂ ਹਮੇਸ਼ਾ ਗਲੀਆਂ ਦੇ ਨਾਮ ਜਾਂ ਪਿੰਨ ਕੋਡਾਂ ਨਾਲ ਨਹੀਂ ਹੁੰਦੇ, ਅਕਸਰ ਲੋਕ ਕਹਿੰਦੇ ਹਨ, ਨੀਲੇ ਘਰ ਤੋਂ ਬਾਅਦ ਖੱਬੇ ਮੁੜੋ੍ਹ ਜਾਂ ਉਹ ਲਾਲ ਘਰ ਜਿੱਥੇ ਹਰ ਤਿਉਹਾਰ 'ਤੇ ਮਹਿਮਾਨ ਆਉਂਦੇ ਹਨ | ਇਸ ਦੇਸ਼ ਵਿਚ ਜਿੱਥੇ ਰੰਗ ਹਰ ਜਗ੍ਹਾ ਹਨ, ਘਰ ਸਿਰਫ਼ ਰੰਗੀਆਂ ਹੋਈਆਂ ਦੀਵਾਰਾਂ ਨਹੀਂ ਹੁੰਦੇ, ਸਗੋਂ ਉਹ ਪਹਿਚਾਣ ਦੇ ਨਿਸ਼ਾਨ ਬਣ ਜਾਂਦੇ ਹਨ | ਇੱਕ ਗਰਮਜੋਸ਼ੀ ਭਰੇ ਤੇ ਭਾਵਨਾਤਮਕ ਟਰੈਕ 'ਤੇ ਆਧਾਰਿਤ ਇਹ ਫ਼ਿਲਮ ਦਿਖਾਉਂਦੀ ਹੈ ਕਿ ਏਸ਼ੀਅਨ ਪੇਂਟਸ ਦੇ ਰੰਗਾਂ ਨਾਲ ਰੰਗੇ ਭਾਰਤੀ ਘਰ ਕਿਵੇਂ ਰੋਜ਼ਾਨਾ ਦੀ ਜ਼ਿੰਦਗੀ ਤੇ ਯਾਦਾਂ ਦਾ ਹਿੱਸਾ ਬਣ ਜਾਂਦੇ ਹਨ | ਸਧਾਰਣ ਅਤੇ ਸਬੰਧਿਤ ਪਲਾਂ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਜਿਵੇਂ ਜ਼ਿੰਦਗੀ ਬਦਲਦੀ ਹੈ, ਇਹ ਰੰਗ ਉਹੀ ਰਹਿੰਦੇ ਹਨ ਸਿਰਫ਼ ਪੇਂਟ ਨਹੀਂ ਰਹਿੰਦੇ, ਸਗੋਂ ਜਾਣ-ਪਛਾਣ ਵਾਲੇ ਸਥਾਨ ਬਣ ਜਾਂਦੇ ਹਨ | ਇਹ ਕੈਂਪੇਨ ਇਹ ਵੀ ਸਮਝਾਉਂਦੀ ਹੈ ਕਿ ਏਸ਼ੀਅਨ ਪੇਂਟਸ ਲਈ 'ਵਰੰਟੀ' ਦਾ ਕੀ ਮਤਲਬ ਹੈ | ਇਹ ਸਿਰਫ਼ ਲੰਬੇ ਸਮੇਂ ਤੱਕ ਟਿਕਣ ਵਾਲੇ ਪੇਂਟ ਬਾਰੇ ਨਹੀਂ ਹੈ, ਸਗੋਂ ਉਹ ਵਾਅਦਾ ਹੈ ਜੋ ਦੀਵਾਰਾਂ ਨਾਲ ਜੁੜੀਆਂ ਯਾਦਾਂ ਤੇ ਜਾਣ-ਪਛਾਣ ਨੂੰ ਸੁਰੱਖਿਅਤ ਰੱਖਦਾ ਹੈ | ਅੱਠ ਦਹਾਕਿਆਂ ਤੋਂ ਵੱਧ ਸਮੇਂ ਤੋਂ ਏਸ਼ੀਅਨ ਪੇਂਟਸ ਭਾਰਤ ਦੇ ਘਰਾਂ ਤੇ ਦਿਲਾਂ ਦਾ ਹਿੱਸਾ ਰਹੀ ਹੈ | ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਮੈਟਰੋ ਸ਼ਹਿਰਾਂ ਤੱਕ | ਪਿਛਲੇ ਸਾਲ ਦੀ ਕੈਂਪੇਨ ਨੇ ਇਸ ਭਰੋਸੇ ਦੀ ਵਿਰਾਸਤ ਨੂੰ ਦਰਸਾਇਆ ਸੀ ਜਿੱਥੇ ਲੋਕਾਂ ਦਾ ਏਸ਼ੀਅਨ ਪੇਂਟਸ 'ਤੇ ਭਰੋਸਾ ਸਾਫ਼ ਨਜ਼ਰ ਆਇਆ | ਕੈਂਪੇਨ ਬਾਰੇ ਗੱਲ ਕਰਦੇ ਹੋਏ, ਏਸ਼ੀਅਨ ਪੇਂਟਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਅਮਿਤ ਸਿੰਗਲ ਨੇ ਕਿਹਾ ਕਿ ਅੱਠ ਦਹਾਕਿਆਂ ਤੋਂ ਵੱਧ ਸਮੇਂ ਤੋਂ ਏਸ਼ੀਅਨ ਪੇਂਟਸ ਭਾਰਤੀ ਘਰਾਂ ਵਿਚ ਰੰਗ ਭਰਦੀ ਆ ਰਹੀ ਹੈ ਪਰ ਇਸ ਤੋਂ ਵੀ ਵੱਧ ਇਹ ਉਨ੍ਹਾਂ ਦੀ ਪਹਿਚਾਣ ਦਾ ਹਿੱਸਾ ਬਣ ਚੁੱਕੀ ਹੈ | ਅਸੀਂ ਮੰਨਦੇ ਹਾਂ ਕਿ ਸਾਡੀ ਵਰੰਟੀ ਦਾ ਵਾਅਦਾ ਉਨ੍ਹਾਂ ਦੀਵਾਰਾਂ ਵਿਚ ਦਿਸਦਾ ਹੈ ਜੋ ਸਿਰਫ਼ ਮਜ਼ਬੂਤ ਨਹੀਂ ਰਹਿੰਦੀਆਂ, ਸਗੋਂ ਆਪਣੀ ਚਮਕ ਤੇ ਗਰਮਾਹਟ ਨੂੰ ਵੀ ਬਰਕਰਾਰ ਰੱਖਦੀਆਂ ਹਨ ਉਨ੍ਹਾਂ ਵਿਚ ਸਾਂਝੀਆਂ ਰਸਮਾਂ ਤੇ ਯਾਦਾਂ ਸੰਭਾਲੀਆਂ ਰਹਿੰਦੀਆਂ ਹਨ ਜੋ ਸਮੇਂ ਦੇ ਨਾਲ ਹੋਰ ਕੀਮਤੀ ਹੋ ਜਾਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਨਿਪੋਨ ਪੇਂਟ ਇੰਡੀਆ ਨੇ 'ਮੀਟ ਐਂਡ ਗ੍ਰੀਟ' ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪੋਸਕੋ ਮਾਮਲਿਆਂ ਨਾਲ ਨਜਿੱਠਣ ਵਾਲੇ ਚੰਡੀਗੜ੍ਹ ਪੁਲਿਸ ਜਾਂਚ ਅਧਿਕਾਰੀਆਂ ਨਾਲ...
Ad Position 24
No active advertisement